ਯੂਕ੍ਰੇਨ: ਸਮੂਹਿਕ ਕਬਰ ਦੀ ਖੁਦਾਈ ਕਰਕੇ ਕੱਢੀਆਂ ਗਈਆਂ 436 ਲਾਸ਼ਾਂ, 30 ''ਤੇ ਤਸ਼ੱਦਦ ਦੇ ਨਿਸ਼ਾਨ
Friday, Sep 23, 2022 - 05:56 PM (IST)

ਕੀਵ (ਏਜੰਸੀ)- ਯੂਕ੍ਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਪੂਰਬੀ ਸ਼ਹਿਰ ਇਜ਼ੀਅਮ ਵਿੱਚ ਇੱਕ ਸਮੂਹਿਕ ਕਬਰ ਵਿੱਚੋਂ 436 ਲਾਸ਼ਾਂ ਕੱਢੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 30 ਲਾਸ਼ਾਂ ’ਤੇ ਤਸ਼ੱਦਦ ਦੇ ਨਿਸ਼ਾਨ ਹਨ।
ਖਾਰਕੀਵ ਖੇਤਰ ਦੇ ਗਵਰਨਰ ਓਲੇਹ ਸਿਨੇਹੁਬੋਵ ਅਤੇ ਖੇਤਰ ਦੇ ਪੁਲਸ ਮੁਖੀ ਵੋਲੋਦੀਮੀਰ ਟਿਮੋਸ਼ਕੋ ਨੇ ਸ਼ੁੱਕਰਵਾਰ ਨੂੰ ਇਜ਼ੀਅਮ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਹੀਨੇ ਯੂਕ੍ਰੇਨ ਦੇ ਸੈਨਿਕਾਂ ਤੋਂ ਆਪਣੇ ਕਬਜ਼ੇ ਵਿਚ ਲਏ ਗਏ ਇਲਾਕਿਆਂ ਵਿੱਚ ਤਿੰਨ ਹੋਰ ਸਮੂਹਿਕ ਕਬਰਾਂ ਦਾ ਪਤਾ ਲਗਾਇਆ ਗਿਆ ਹੈ।