15 ਸਾਲ ਦੀ ਉਮਰ 'ਚ ਬਣੀ ਮਾਂ, ਦੇਸ਼ ਦੀ ਸਭ ਤੋਂ ਜਵਾਨ ਨਾਨੀ ਹੁਣ ਦੋਹਤੀ ਦੇ ਸਾਹਮਣੇ ਮੁੜ ਬਣੇਗੀ ਦੁਲਹਨ

Saturday, Nov 18, 2023 - 01:51 AM (IST)

ਇੰਟਰਨੈਸ਼ਨਲ ਡੈਸਕ : ਪਿਆਰ ਜਾਂ ਰੋਮਾਂਸ ਇਕ ਸ਼ਾਨਦਾਰ ਅਹਿਸਾਸ ਹੈ। ਖੁਦ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਲੋਕ ਕੁਝ ਅਜਿਹਾ ਕਰ ਬੈਠਦੇ ਹਨ, ਜਿਸ ਦੀ ਇਕ ਆਮ ਵਿਅਕਤੀ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ। ਹਾਲ ਹੀ 'ਚ ਇਕ ਅਜਿਹੀ ਔਰਤ ਸੁਰਖੀਆਂ 'ਚ ਹੈ, ਜੋ ਮਾਂ ਬਣਨ ਦੀ ਉਮਰ 'ਚ ਦਾਦੀ ਬਣ ਗਈ ਪਰ ਉਸ ਦਾ ਦਿਲ ਅੱਜ ਵੀ ਕਿਸੇ ਨਾਲ ਪਿਆਰ 'ਚ ਹੈ। ਹੁਣ ਉਹ ਨਾ ਸਿਰਫ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਦਾਦੀ ਦਾ ਖਿਤਾਬ ਆਪਣੇ ਨਾਂ ਚੁੱਕੀ ਹੈ, ਸਗੋਂ ਇਸ ਤੋਂ ਵੀ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਿਰਫ 34 ਸਾਲ ਦੀ ਉਮਰ 'ਚ ਉਹ ਦੋਹਤੀ ਦੇ ਸਾਹਮਣੇ ਇਕ ਵਾਰ ਫਿਰ ਦੁਲਹਨ ਬਣਨ ਲਈ ਤਿਆਰ ਹੈ।

ਇਹ ਵੀ ਪੜ੍ਹੋ : ਕੌਣ ਹੈ ਅਫਗਾਨੀ ਹਸੀਨਾ Wazhma Ayoubi? World Cup 2023 'ਚ ਖੂਬ ਹੋ ਰਹੀ ਟ੍ਰੈਂਡ, Photos ਵਾਇਰਲ

PunjabKesari

ਲੀਕ ਤੋਂ ਹਟ ਕੇ ਰਿਸ਼ਤੇ ਜੋੜਨ ਵਾਲੀ ਇਸ ਔਰਤ ਦੀ ਪਛਾਣ ਯੂਨਾਈਟਿਡ ਕਿੰਗਡਮ ਦੀ ਰਹਿਣ ਵਾਲੀ 34 ਸਾਲਾ ਰੇਚਲ ਮੈਕਿੰਟਾਇਰ (Rachel McIntyre) ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਦਾਦੀ ਹੈ। ਜਾਣਕਾਰੀ ਮੁਤਾਬਕ ਰੇਚਲ ਦੀ ਉਮਰ ਸਿਰਫ 15 ਸਾਲ ਸੀ, ਜਦੋਂ ਉਸ ਨੇ ਬੇਟੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਬੇਟੀ ਦਾ ਵੀ ਵਿਆਹ ਹੋ ਗਿਆ ਅਤੇ ਅੱਲ੍ਹੜ ਉਮਰ 'ਚ ਉਸ ਨੇ ਨੇ ਇਕ ਬੇਟੀ ਨੂੰ ਜਨਮ ਦੇ ਦਿੱਤਾ। ਇਸ ਕਾਰਨ ਰੇਚਲ ਸਿਰਫ 33 ਸਾਲ ਦੀ ਉਮਰ 'ਚ ਮਾਂ ਅਤੇ ਨਾਨੀ ਬਣ ਗਈ। ਰੇਚਲ ਦੀ ਜ਼ਿੰਦਗੀ ਦੀ ਇਹ ਕਹਾਣੀ ਬਹੁਤ ਦਿਲਚਸਪ ਹੈ ਪਰ ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਹੁਣ ਦੋਹਤੀ ਦੇ ਸਾਹਮਣੇ ਨਾਨੀ ਇਕ ਵਾਰ ਫਿਰ ਦੁਲਹਨ ਬਣਨ ਜਾ ਰਹੀ ਹੈ।

ਇਹ ਵੀ ਪੜ੍ਹੋ : IIM-MBA ਐਡਮਿਸ਼ਨ : 3 ਲੱਖ ਤੋਂ ਵੱਧ ਕੈਂਡੀਡੇਟਸ 26 ਨੂੰ ਦੇਣਗੇ CAT ਦੀ ਪ੍ਰੀਖਿਆ, ਪੜ੍ਹੋ ਕੀ-ਕੀ ਨੇ ਹਦਾਇਤਾਂ

PunjabKesari

ਆਪਣੀ ਮੌਜੂਦਾ ਸਥਿਤੀ ਬਾਰੇ ਰੇਚਲ ਕਹਿੰਦੀ ਹੈ ਕਿ ਉਹ ਮੂਰਤ ਨਾਂ ਦੇ ਨੌਜਵਾਨ ਨੂੰ ਪਿਆਰ ਕਰਦੀ ਹੈ। ਕੁਝ ਸਮਾਂ ਪਹਿਲਾਂ ਉਸ ਨੂੰ ਪਹਿਲੀ ਨਜ਼ਰ 'ਚ ਮੂਰਤ ਨਾਲ ਪਿਆਰ ਹੋ ਗਿਆ ਸੀ। ਇਸ ਤੋਂ ਬਾਅਦ ਦੋਵੇਂ ਇਕ ਦੂਜੇ ਦੇ ਕਾਫੀ ਕਰੀਬ ਆ ਗਏ। ਉਹ (ਮੂਰਤ) ਸੰਸਾਰ ਦੇ ਹੋਰ ਮਨੁੱਖਾਂ ਵਰਗਾ ਨਹੀਂ ਹੈ। ਉਹ ਉਸ ਨੂੰ ਸਮਾਂ ਦਿੰਦਾ ਹੈ, ਇੱਥੋਂ ਤੱਕ ਕਿ ਜਦੋਂ ਉਹ ਵਿਅਸਤ ਹੁੰਦਾ ਹੈ ਤਾਂ ਵੀ ਉਸ ਨੂੰ ਮੈਸੇਜ ਕਰਦਾ ਹੈ। ਉਸ ਦੇ ਰਵੱਈਏ ਤੋਂ ਪ੍ਰਭਾਵਿਤ ਹੋ ਕੇ ਮੈਂ ਹੁਣ ਉਸ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। ਨਾਲ ਹੀ ਰੇਚਲ ਨੇ ਦੱਸਿਆ ਕਿ ਇਸ ਫ਼ੈਸਲੇ 'ਚ ਉਸ ਦੀ ਬੇਟੀ ਵੀ ਉਨ੍ਹਾਂ ਦਾ ਸਾਥ ਦੇ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News