ਬ੍ਰਿਟੇਨ ਨੇ ਅਮਰੀਕਾ ਨੂੰ ਈਰਾਨ ਪ੍ਰਮਾਣੂ ਪ੍ਰੋਗਰਾਮ ਨੂੰ ਕਮਜ਼ੋਰ ਨਹੀਂ ਕਰਨ ਦੀ ਕੀਤੀ ਅਪੀਲ
Wednesday, May 09, 2018 - 10:44 PM (IST)

ਲੰਡਨ— ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੋਰਿਸ ਜਾਨਸਨ ਨੇ ਅਮਰੀਕਾ ਤੋਂ ਈਰਾਨ ਪ੍ਰਮਾਣੂ ਸਮਝੌਤੇ ਨੂੰ ਕਮਜ਼ੋਰ ਨਹੀਂ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਵਾਸ਼ਿੰਗਟਨ ਨੂੰ ਅੱਗੇ ਦੀ ਯੋਜਨਾ ਦੱਸਣੀ ਚਾਹੀਦੀ ਹੈ। ਅਮਰੀਕਾ ਪ੍ਰਮਾਣੂ ਪ੍ਰੋਗਰਾਮ 'ਤੇ ਈਰਾਨ ਨਾਲ ਹੋਏ ਇਸ ਸਮਝੌਤੇ ਤੋਂ ਬਾਹਰ ਨਿਕਲ ਚੁੱਕਾ ਹੈ।
ਜਾਨਸਨ ਨੇ ਸੰਸਦ ਨੂੰ ਕਿਹਾ, 'ਮੈਂ ਅਮਰੀਕਾ ਚੋਂ ਅਜਿਹਾ ਕੋਈ ਕਦਮ ਚੁੱਕਣ ਤੋਂ ਬਚਣ ਦੀ ਅਪੀਲ ਕਰਦਾ ਹਾਂ ਜਿਸ ਨਾਲ ਕਿ ਸਮਝੌਤਾ ਬਣਾਏ ਰੱਖਣ ਲਈ ਦੂਜੇ ਧਿਰਾਂ ਨੂੰ ਪ੍ਰੇਸ਼ਾਨੀ ਆਵੇ।' ਸਮਝੌਤੇ ਨੂੰ ਰਾਸ਼ਟਰੀ ਸੁਰੱਖਿਆ ਲਈ ਅਹਿਮ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਬ੍ਰਿਟੇਨ ਦਾ ਇਸ ਨੂੰ ਤੋੜਨ ਦਾ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ, ਜਦੋਂ ਤਕ ਬ੍ਰਿਟੇਨ ਸਮਝੌਤੇ ਨਾਲ ਜੁੜਿਆ ਹੈ, ਉਦੋਂ ਤਕ ਬ੍ਰਿਟੇਨ ਜੇ.ਸੀ.ਪੀ.ਓ.ਏ. ਦਾ ਹਿੱਸਾ ਬਣਿਆ ਰਹੇਗਾ।' ਜਾਨਸਨ ਨੇ ਕਿਹਾ, 'ਹੁਣ ਇਹ ਵਾਸ਼ਿੰਗਟਨ 'ਤੇ ਹੈ ਕਿ ਉਹ ਮਜ਼ਬੂਤ ਪ੍ਰਸਤਾਵ ਨਾਲ ਅੱਗੇ ਆਵੇ।' ਯੂਰੋਪੀ ਨੇਤਾਵਾਂ ਤੇ ਚੀਨ ਨੇ ਈਰਾਨ ਨਾਲ 2015 'ਚ ਹੋਏ ਇਸ ਸਮਝੌਤੇ ਨੂੰ ਬਰਕਾਰ ਰੱਖਣ ਦਾ ਵਚਨ ਦਿੱਤਾ ਹੈ।