ਯੂਕੇ : ਦੋ ਬ੍ਰਿਟਿਸ਼ ਸਿੱਖਾਂ ''ਤੇ ਝਗੜੇ ਦੌਰਾਨ ਚਾਕੂ ਤੇ ਤਲਵਾਰ ਦੀ ਵਰਤੋਂ ਕਰਨ ਦਾ ਦੋਸ਼, ਗਿਫ਼ਤਾਰ

01/20/2021 5:58:49 PM

ਲੰਡਨ (ਭਾਸ਼ਾ): ਬ੍ਰਿਟੇਨ ਵਿਚ ਸਿੱਖ ਭਾਈਚਾਰੇ ਦੇ ਵਿਅਕਤੀਆਂ 'ਤੇ ਸੜਕ 'ਤੇ ਹੰਗਾਮਾ ਕਰਨ ਅਤੇ ਇਕ ਵਿਅਕਤੀ ਨੂੰ ਡਰਾਉਣ ਲਈ ਤਲਵਾਰ ਅਤੇ ਚਾਕੂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ। 'ਸਕਾਟਲੈਂਡ ਯਾਰਡ' (ਪੁਲਸ ਹੈਡਕੁਆਰਟਰ)  ਮੁਤਾਬਕ ਦੋਵੇਂ ਵਿਅਕਤੀਆਂ ਨੇ ਪੱਛਮੀ ਲੰਡਨ ਦੇ ਸਾਊਥਵਿਲੇ ਵਿਚ ਸੜਕ 'ਤੇ ਹੋਈ ਹਿੰਸਕ ਝੜਪ ਵਿਚ ਤਲਵਾਰ ਅਤੇ ਚਾਕੂ ਦੀ ਵਰਤੋਂ ਕੀਤੀ ਸੀ। ਮੈਟਰੋਪਾਲੀਟਨ ਪੁਲਸ ਨੇ ਇਕ ਬਿਆਨ ਵਿਚ ਦੱਸਿਆ ਕਿ ਸੁਖਬੀਰ ਸਿੰਘ (22) ਅਤੇ ਲੱਖਾ ਸਿੰਘ (29) ਨੂੰ ਸੋਮਵਾਰ ਨੂੰ ਵਿਲਡਸਨ ਮਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਹਨਾਂ 'ਤੇ ਹੰਗਾਮਾ ਕਰਨ ਅਤੇ ਜਨਤਕ ਸਥਾਨ 'ਤੇ ਤਿੱਖੇ ਹਥਿਆਰ ਨਾਲ ਇਕ ਵਿਅਕਤੀ ਨੂੰ ਧਮਕਾਉਣ ਦਾ ਦੋਸ਼ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ : 12 ਸਾਲਾ ਬੱਚੀ ਨੂੰ ਅਗਵਾ ਕਰ ਕੇ ਕੀਤਾ ਜ਼ਬਰੀ ਵਿਆਹ, ਬੰਨ੍ਹਿਆ ਜੰਜ਼ੀਰਾਂ ਨਾਲ

ਬਿਆਨ ਵਿਚ ਕਿਹਾ ਗਿਆ,''ਪੁਲਸ ਨੂੰ 17 ਜਨਵਰੀ, ਐਤਵਾਰ ਰਾਤ 12.20 ਵਜੇ ਫੋਨ ਆਇਆ ਸੀ ਕਿ ਕਿੰਗ ਸਟ੍ਰੀਟ ਵਿਚ ਕਰੀਬ 30 ਲੋਕ ਚਾਕੂ ਅਤੇ ਤਲਵਾਰ ਸਮੇਤ ਵਿਭਿੰਨ ਹਥਿਆਰਾਂ ਨਾਲ ਲੜ ਰਹੇ ਹਨ।'' ਬਿਆਨ ਮੁਤਾਬਕ, ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਝਗੜੇ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।'' ਇਸ ਵਿਚ ਦੱਸਿਆ ਗਿਆ ਹੈ ਕਿ ਦੋਹਾਂ ਨੂੰ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ ਅਤੇ 15 ਫਰਵਰੀ ਨੂੰ ਉਹਨਾਂ ਨੂੰ 'ਇਸਲੇਵਰਥ ਕ੍ਰਾਊਨ ਕੋਰਟ' ਵਿਚ ਪੇਸ਼ ਕੀਤਾ ਜਾਵੇਗਾ। ਪੁਲਸ ਨੇ ਮਾਮਲੇ ਦੀ ਜਾਂਚ ਲਈ ਚਸ਼ਮਦੀਦਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News