ਬ੍ਰਿਟੇਨ ਨੇ ਰੂਸੀ ਅਰਬਪਤੀ ਦਾ 24 ਮਿਲੀਅਨ ਡਾਲਰ ਦਾ ਬੇੜਾ ਕੀਤਾ ਜ਼ਬਤ
Wednesday, Mar 30, 2022 - 03:11 PM (IST)
ਲੰਡਨ (ਬਿਊਰੋ): ਬ੍ਰਿਟੇਨ ਦੀ ਸਰਕਾਰ ਨੇ ਵਲਾਦੀਮੀਰ ਪੁਤਿਨ ਨਾਲ ਸਬੰਧ ਰੱਖਣ ਵਾਲੇ ਇੱਕ ਰੂਸੀ ਅਰਬਪਤੀ ਦੀ ਮਲਕੀਅਤ ਵਾਲੀ ਇੱਕ ਸੁਪਰਯਾਟ ਨੂੰ ਜ਼ਬਤ ਕਰ ਲਿਆ ਹੈ। ਇਹ ਯੂਕ੍ਰੇਨ ਵਿੱਚ ਯੁੱਧ ਕਾਰਨ ਰੂਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਤਹਿਤ ਯੂਕੇ ਵਿੱਚ ਨਜ਼ਰਬੰਦ ਹੋਣ ਵਾਲਾ ਪਹਿਲਾ ਬੇੜਾ ਹੈ।ਟਰਾਂਸਪੋਰਟ ਸਕੱਤਰ ਗ੍ਰਾਂਟ ਸ਼ੈਪਸ ਸਮੇਤ ਯੂਕੇ ਦੇ ਅਧਿਕਾਰੀ ਮੰਗਲਵਾਰ ਨੂੰ ਪੂਰਬੀ ਲੰਡਨ ਵਿੱਚ ਕੈਨਰੀ ਵੌਰਫ ਵਿਖੇ ਬੇੜੇ ਵਿੱਚ ਸਵਾਰ ਹੋਏ।
ਪੜ੍ਹੋ ਇਹ ਅਹਿਮ ਖ਼ਬਰ- ਰੂਸ-ਯੂਕ੍ਰੇਨ ਜੰਗ ਦਰਮਿਆਨ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ
ਬੇੜੇ ਦੇ ਮਾਲਕ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਸੀ।ਨੈਸ਼ਨਲ ਕ੍ਰਾਈਮ ਏਜੰਸੀ ਦੇ ਅਨੁਸਾਰ 58.5 ਮੀਟਰ ਦਾ ਇਹ ਬੇੜਾ ਚਮਕਦਾਰ ਨੀਲਾ ਹੈ ਅਤੇ ਇਸ ਵਿੱਚ ਇੱਕ "ਅਨੰਤ ਵਾਈਨ ਸੈਲਰ" ਅਤੇ ਤਾਜ਼ੇ ਪਾਣੀ ਦਾ ਸਵਿਮਿੰਗ ਪੂਲ ਹੈ।ਇਸਦੀ ਕੀਮਤ 24 ਮਿਲੀਅਨ ਡਾਲਰ ਹੈ।ਕ੍ਰਾਈਮ ਏਜੰਸੀ ਨੇ ਕਿਹਾ ਕਿ ਬੇੜਾ ਸੇਂਟ ਕਿਟਸ ਅਤੇ ਨੇਵਿਸ ਵਿੱਚ ਰਜਿਸਟਰਡ ਹੈ ਪਰ ਇਸਦੇ ਮੂਲ ਨੂੰ ਲੁਕਾਉਣ ਲਈ ਮਾਲਟੀਜ਼ ਝੰਡੇ ਲਾਏ ਗਏ ਹਨ।