ਯੂਕੇ ਨੇ ''ਲਾਪਤਾ'' ਅਫਗਾਨ ਮਹਿਲਾ ਕਾਰਕੁਨਾਂ ਬਾਰੇ ਤਾਲਿਬਾਨ ਤੋਂ ਮੰਗਿਆ ਜਵਾਬ

02/07/2022 3:31:39 PM

ਕਾਬੁਲ (ਏ.ਐੱਨ.ਆਈ.): ਬ੍ਰਿਟੇਨ ਨੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਤੋਂ ਉਹਨਾਂ ਅਫਗਾਨ ਮਹਿਲਾ ਕਾਰਕੁਨਾਂ ਬਾਰੇ ਜਵਾਬ ਮੰਗਿਆ ਹੈ ਜੋ ਲਾਪਤਾ ਹਨ। ਬ੍ਰਿਟੇਨ ਨੇ ਇਹਨਾਂ ਕਾਰਕੁਨਾਂ ਦੇ ਲਾਪਤਾ ਹੋਣ 'ਤੇ ਚਿੰਤਾ ਜਤਾਈ ਹੈ। ਬ੍ਰਿਟੇਨ ਨੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਵਿਸ਼ੇਸ਼ ਸਕੱਤਰ ਡੇਬੋਰਾਹ ਲਿਯਾਨਸ ਦਾ ਵੀ ਇਸ ਬਾਰੇ ਸਮਰਥਨ ਕੀਤਾ ਹੈ। ਉਹਨਾਂ ਨੇ ਵੀ ਇਹਨਾਂ ਮਹਿਲਾ ਕਾਰਕੁਨਾਂ ਦੇ ਲਾਪਤਾ ਹੋਣ 'ਤੇ ਚਿੰਤਾ ਜਤਾਈ ਸੀ। ਅਫਗਾਨਿਸਤਾਨ ਵਿਚ ਸਥਿਤ ਚਾਰਜ ਡੇਅ ਅਫੇਅਰਜ਼ ਹੂਗੋ ਸ਼ਾਰਟਰ ਦਾ ਕਹਿਣਾ ਹੈ ਕਿ ਪੂਰੀ ਦੁਨੀਆ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਬਿਹਤਰ ਹੋਵੇਗਾ ਕਿ ਇਸ ਬਾਰੇ ਵਿਚ ਅਫਗਾਨ ਸਰਕਾਰ ਕੋਈ ਜਾਣਕਾਰੀ ਮੁਹੱਈਆ ਕਰਾਏ।

ਪੜ੍ਹੋ ਇਹ ਅਹਿਮ ਖ਼ਬਰ- ਸ਼ੀ ਜਿਨਪਿੰਗ ਨੇ ਮਹਾਰਾਣੀ ਐਲਿਜ਼ਾਬੇਥ ਦੂਜੀ ਨੂੰ ਤਾਜਪੋਸ਼ੀ ਦੀ ਵਰ੍ਹੇਗੰਢ ਦੀ ਦਿੱਤੀ ਵਧਾਈ

ਇੱਥੇ ਦੱਸ ਦਈਏ ਕਿ ਪਿਛਲੇ ਸਾਲ 15 ਅਗਸਤ ਨੂੰ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ ਸੀ। ਇਸ ਦੇ ਕਰੀਬ ਇਕ ਮਹੀਨੇ ਬਾਅਦ ਤਾਲਿਬਾਨ ਨੇ ਆਪਣੀ ਸਰਕਾਰ ਦਾ ਗਠਨ ਕੀਤਾ ਸੀ ਅਤੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਉਹਨਾਂ ਦਾ ਸਮਰਥਨ ਕਰਨ ਦੀ ਮੰਗ ਦੁਹਰਾਈ ਸੀ। ਤਾਲਿਬਾਨ ਸਰਕਾਰ ਨੇ ਇੱਥੋਂ ਤੱਕ ਕਿਹਾ ਸੀ ਕਿ ਉਹ ਇਸਲਾਮਿਕ ਕਾਨੂੰਨਾਂ ਮੁਤਾਬਕ ਔਰਤਾਂ ਨੂੰ ਵੀ ਪੂਰਾ ਹੱਕ ਦੇਣਗੇ। ਇੰਨਾ ਹੀ ਨਹੀਂ ਤਾਲਿਬਾਨ ਨੇ ਸਰਕਾਰ ਵਿਚ ਔਰਤਾਂ ਦੀ ਹਿੱਸੇਦਾਰੀ ਦੀ ਗੱਲ ਕਹੀ ਸੀ ਪਰ ਸਰਕਾਰ ਬਣਨ ਦੇ ਬਾਅਦ ਹੁਣ  ਤੱਕ ਤਾਲਿਬਾਨ ਨੇ ਆਪਣੀਆਂ ਕਹੀਆਂ ਗਈਆਂ ਬਹੁਤ ਸਾਰੀਆਂ ਗੱਲਾਂ 'ਤੇ ਅਮਲ ਨਹੀਂ ਕੀਤਾ। ਅੰਤਰਰਾਸ਼ਟਰੀ ਭਾਈਚਾਰਾ ਵਾਰ-ਵਾਰ ਉਹਨਾਂ ਨੂੰ ਆਪਣੇ ਵਾਅਦਿਆਂ ਦੀ ਯਾਦ ਦਿਵਾਉਂਦਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਫਗਾਨਿਸਤਾਨ 'ਚ 'ਕੈਂਸਰ' ਦਾ ਪ੍ਰਕੋਪ, ਸਲਾਨਾ 16 ਤੋਂ 20 ਹਜ਼ਾਰ ਲੋਕ ਗਵਾ ਰਹੇ ਜਾਨ 

ਇਸ ਦੇ ਇਲਾਵਾ ਇਸ ਸਰਕਾਰ ਦੌਰਾਨ ਕਈ ਮਨੁੱਖੀ ਅਧਿਕਾਰ ਕਾਰਕੁਨਾਂ ਸੰਗਠਨਾਂ ਨੇ ਤਾਲਿਬਾਨ ਖ਼ਿਲਾਫ਼ ਆਵਾਜ਼ ਵੀ ਚੁੱਕੀ ਅਤੇ ਦੋਸ਼ ਲਗਾਇਆ ਕਿ ਉਹ ਲਗਾਤਾਰ ਉਹਨਾਂ ਨੂੰ ਕੰਮ ਕਰਨ ਤੋਂ ਰੋਕ ਰਿਹਾ ਹੈ ਅਤੇ ਉਹਨਾਂ ਨਾਲ ਬਦਸਲੂਕੀ ਕਰ ਰਿਹਾ ਹੈ। ਇਹਨਾਂ ਸੰਗਠਨਾਂ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਤਾਲਿਬਾਨ ਲਗਾਤਾਰ ਆਵਾਜ਼ ਚੁੱਕਣ ਵਾਲਿਆਂ ਨੂੰ ਗਾਇਬ ਕਰ ਰਿਹਾ ਹੈ। ਇਸੇ ਆਵਾਜ਼ ਨੂੰ ਮੁੜ ਚੁੱਕਣ ਦਾ ਕੰਮ ਹੁਣ ਬ੍ਰਿਟੇਨ ਨੇ ਕੀਤਾ ਹੈ। ਸੰਯੁਕਤ ਰਾਸ਼ਟਰ ਵੱਲੋਂ ਪਹਿਲਾਂ ਵੀ ਕਈ ਵਾਰ ਇਸ ਮੰਗ ਨੂੰ ਦੁਹਰਾਇਆ ਗਿਆ ਹੈ। ਹਾਲਾਂਕਿ ਤਾਲਿਬਾਨ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਿਜ ਕਰਦਾ ਰਿਹਾ ਹੈ। ਤਾਲਿਬਾਨ ਦਾ ਕਹਿਣਾ ਹੈ ਕਿ ਉਹ ਸਾਰਿਆਂ ਨੂੰ ਬਰਾਬਰ ਦਾ ਹੱਕ ਦੇ ਰਿਹਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News