ਬ੍ਰਿਟੇਨ ਦਾ ਵੈਲਿੰਗਟਨ ਕਾਲਜ ਭਾਰਤ 'ਚ ਖੋਲ੍ਹੇਗਾ ਸਕੂਲ

Tuesday, Sep 28, 2021 - 08:42 PM (IST)

ਬ੍ਰਿਟੇਨ ਦਾ ਵੈਲਿੰਗਟਨ ਕਾਲਜ ਭਾਰਤ 'ਚ ਖੋਲ੍ਹੇਗਾ ਸਕੂਲ

ਲੰਡਨ-ਬ੍ਰਿਟੇਨ ਦੇ ਵੈਲਿੰਗਟਨ ਕਾਲਜ ਇੰਟਰਨੈਸ਼ਨਲ ਨੇ ਭਾਰਤ ਦੇ ਯੂਨੀਸਨ ਗਰੁੱਪ ਨਾਲ ਇਕ ਸਾਂਝੇਦਾਰੀ ਕੀਤੀ ਹੈ, ਜਿਸ ਦੇ ਤਹਿਤ ਉਹ ਭਾਰਤ 'ਚ ਆਪਣੇ ਸਕੂਲ ਖੋਲ੍ਹੇਗਾ। ਕਾਲਜ ਵੱਲੋਂ ਮੰਗਲਵਾਰ ਨੂੰ ਜਾਰੀ ਬਿਆਨ 'ਚ ਦੱਸਿਆ ਗਿਆ ਕਿ ਅਜਿਹਾ ਪਹਿਲਾ ਸਕੂਲ 2023 'ਚ ਪੁਣੇ 'ਚ ਖੋਲ੍ਹਿਆ ਜਾਵੇਗਾ। ਵੈਲਿੰਗਟਨ ਕਾਲਜ ਇੰਟਰਨੈਸ਼ਨਲ (ਡਬਲਯੂ.ਸੀ.ਆਈ.) ਪੁਣੇ 'ਚ 2 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਲਈ ਹੋਸਟਲ ਦੀ ਸੁਵਿਧਾ ਵੀ ਹੋਵੇਗੀ, ਜਿਸ 'ਚ ਵਿਦਿਆਰਥੀ ਇੱਕਠੇ ਪੜ੍ਹਣਗੇ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਯੋਗਿੰਦਰ ਢੀਂਗਰਾ ਨੇ ਵੀ ਦਿੱਤਾ ਅਸਤੀਫਾ

ਡਬਲਯੂ.ਸੀ.ਆਈ. ਦੇ ਅੰਤਰਰਾਸ਼ਟਰੀ ਨਿਰਦੇਸ਼ਕ ਸਕਾਟ ਬ੍ਰਾਇਨ ਨੇ ਕਿਹਾ ਕਿ ਭਾਰਤ ਇਕ ਪ੍ਰਗਤੀਸ਼ੀਲ ਦੇਸ਼ ਹੈ ਜਿਸ ਦੀ ਗਤੀਸ਼ੀਲ ਅਰਥਵਿਵਸਥਾ ਅਤੇ ਖੁਸ਼ਹਾਲ ਸੱਭਿਆਚਾਰ ਹੈ ਅਤੇ ਜਿਥੇ ਸਿੱਖਿਆ ਲਈ ਲਗਨ ਹੈ। ਡਬਲਯੂ.ਸੀ.ਆਈ. ਯੂਨੀਸਨ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹੈ ਤਾਂ ਕਿ ਬ੍ਰਿਤਾਨੀ ਅਤੇ ਭਾਰਤੀ ਸਿੱਖਿਆ ਨੂੰ ਜੋੜਿਆ ਜਾ ਸਕੇ, ਵੈਲਿੰਗਟਨ ਵਰਗੇ ਸ਼ਾਨਦਾਰ ਸਕੂਲਾਂ ਦੀ ਸਥਾਪਨਾ ਕੀਤੀ ਜਾ ਸਕੇ, ਸ਼ਾਨਦਾਰ ਸਿੱਖਿਅਕ ਨਤੀਜੇ ਲਿਆਂਦੇ ਜਾ ਸਕਣ ਅਤੇ ਸਾਰੇ ਵਿਦਿਆਰਥੀਆਂ ਨੂੰ ਮੌਕਾ ਮੁਹੱਈਆ ਕਰਵਾਇਆ ਜਾ ਸਕੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਰਜ਼ੀਆ ਸੁਲਤਾਨਾ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਯੂਨੀਅਨ ਐਜੂਕੇਸ਼ਨ ਫਾਉਂਡੇਸ਼ਨ ਦੇ ਸਹਿ-ਸੰਸਥਾਪਕ ਅਨੁਜ ਅਗਰਵਾਲ ਨੇ ਕਿਹਾ ਕਿ ਅਸੀਂ ਇਸ ਨੂੰ ਭਾਰਤੀ ਵਿਦਿਆਰਥੀਆਂ ਲਈ ਆਪਣੇ ਦੇਸ਼ 'ਚ ਵੈਲਿੰਗਟਨ ਕਾਲਜ ਦੀ ਸਿੱਖਿਆ ਪ੍ਰਾਪਤ ਕਰਨ ਅਤੇ ਦੁਨੀਆ ਦੀਆਂ ਚੋਟੀਆਂ ਯੂਨੀਵਰਸਿਟੀਆਂ ਤੱਕ ਪਹੁੰਚ ਹਸਲ ਕਰਨ ਲਈ ਇਕ ਸ਼ਾਨਦਾਰ ਮੌਕੇ ਵਜੋਂ ਦੇਖਦੇ ਹਾਂ। ਬਿਆਨ 'ਚ ਕਿਹਾ ਗਿਆ ਹੈ ਕਿ ਯੂਨੀਅਨ ਗਰੁੱਪ ਦੇਹਰਾਦੂਨ ਅਤੇ ਦਿੱਲੀ ਐੱਨ.ਸੀ.ਆਰ. (ਰਾਸ਼ਟਰੀ ਰਾਜਧਾਨੀ ਖੇਤਰ) 'ਚ ਯੂਨੀਅਨ ਵਰਲਡ ਸਕੂਲ ਸਮੇਤ ਚਾਰ ਵਿਦਿਅਕ ਸੰਸਥਾਵਾਂ ਰਾਹੀਂ ਭਾਰਤ 'ਚ ਸਿੱਖਿਆ ਪ੍ਰਦਾਨ ਕਰਦਾ ਹੈ। ਯੂਨੀਅਨ ਵਰਲਡ ਸਕੂਲ ਲੜਕੀਆਂ ਲਈ ਭਾਰਤ ਦੇ ਮੋਹਰੀ ਰਿਹਾਇਸ਼ੀ ਸਕੂਲਾਂ 'ਚ ਸ਼ਾਮਲ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News