ਯੂਕੇ: ਰਾਇਲ ਟਕਸਾਲ ਨੇ 'ਹਿੰਦੂ ਦੇਵੀ' ਦੀ ਤਸਵੀਰ ਵਾਲਾ 'ਸੋਨੇ ਦਾ ਬਿਸਕੁਟ' ਕੀਤਾ ਜਾਰੀ
Tuesday, Sep 28, 2021 - 04:24 PM (IST)
ਗਲਾਸਗੋ/ਲੰਡਨ (ਮਨਦੀ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕ ਤਿਉਹਾਰਾਂ ਦੀ ਰੁੱਤ ਵਿੱਚ ਸੋਨਾ ਖਰੀਦਣ ਨੂੰ ਸ਼ੁਭ ਮੰਨਦੇ ਹਨ। ਇਹਨਾਂ ਦਿਨਾਂ ਵਿੱਚ ਤਿਉਹਾਰਾਂ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ, ਜਿਵੇਂ ਕਿ ਧਨਤੇਰਸ ਤੇ ਦੀਵਾਲੀ ਆਦਿ। ਇਸ ਸ਼ੁਭ ਮੌਕੇ 'ਤੇ ਭਾਰਤੀ ਲੋਕਾਂ ਵੱਲੋਂ ਸੋਨਾ ਖਰੀਦਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਲਈ ਯੂਕੇ ਦੇ ਰਾਇਲ ਟਕਸਾਲ ਨੇ ਦੀਵਾਲੀ ਦੇ ਮੱਦੇਨਜ਼ਰ ਲਈ 'ਸੋਨੇ ਦਾ ਬਿਸਕੁਟ' ਵਿਕਰੀ ਲਈ ਤਿਆਰ ਕੀਤਾ ਹੈ, ਜਿਸ 'ਤੇ ਹਿੰਦੂ ਦੇਵੀ ਲਕਸ਼ਮੀ ਦੀ ਤਸਵੀਰ ਨਾਲ ਉੱਕਰੀ ਹੋਈ ਹੈ।
ਇਸ ਬਿਸਕੁਟ ਦਾ ਵਜਨ 20 ਗ੍ਰਾਮ ਦੇ ਕਰੀਬ ਹੈ, ਜਿਸ ਵਿੱਚ ਲਕਸ਼ਮੀ ਦੇਵੀ ਦੀ ਤਸਵੀਰ ਉੱਕਰੀ ਹੋਈ ਹੈ। ਇਸ ਨੂੰ ਰਾਇਲ ਟਕਸਾਲ ਉਤਪਾਦ ਡਿਜ਼ਾਈਨਰ ਐਮਾ ਨੋਬਲ ਦੁਆਰਾ ਕਾਰਡਿਫ ਵਿਚਲੇ ਸ਼੍ਰੀ ਸਵਾਮੀਨਾਰਾਇਣ ਮੰਦਰ ਦੇ ਸਹਿਯੋਗ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਦੀ ਕੀਮਤ ਤਕਰੀਬਨ 1,080 ਪੌਂਡ ਹੈ ਅਤੇ ਇਹ ਮੰਗਲਵਾਰ ਨੂੰ ਰਾਇਲ ਟਕਸਾਲ ਦੀ ਵੈਬਸਾਈਟ 'ਤੇ ਵਿਕਰੀ ਲਈ ਲੱਗੇਗਾ।
ਪੜ੍ਹੋ ਇਹ ਅਹਿਮ ਖਬਰ - ਕੈਨੇਡਾ 'ਚ ਇਹ ਭਾਰਤੀ ਸ਼ਖਸ ਸੁਰਖੀਆਂ 'ਚ, ਕਾਰ ਦੀ ਨੰਬਰ ਪਲੇਟ 'ਤੇ ਲਿਖਵਾਇਆ 'BIHAR'
ਰਾਇਲ ਟਕਸਾਲ ਦਾ ਇਹ ਪਹਿਲਾ ਸੋਨੇ ਦਾ ਬਿਸਕੁਟ ਹੈ, ਜਿਸ ਵਿੱਚ ਹਿੰਦੂ ਦੇਵੀ ਦੀ ਤਸਵੀਰ ਸ਼ਾਮਲ ਹੈ। ਸ਼੍ਰੀ ਸਵਾਮੀਨਾਰਾਇਣ ਮੰਦਰ ਦੇ ਦੀਵਾਲੀ ਸਮਾਰੋਹ ਵਿੱਚ 4 ਨਵੰਬਰ ਨੂੰ ਲਕਸ਼ਮੀ ਪੂਜਾ ਦੇ ਹਿੱਸੇ ਦੇ ਰੂਪ ਵਿੱਚ ਇਸ ਬਿਸਕੁਟ ਨੂੰ ਸ਼ਾਮਲ ਕੀਤਾ ਜਾਵੇਗਾ, ਜਿਸ ਵਿੱਚ ਰਾਇਲ ਟਕਸਾਲ ਦੇ ਅਧਿਕਾਰੀ ਵੀ ਹਾਜ਼ਰ ਹੋਣਗੇ।