ਬ੍ਰਿਟੇਨ ਨੇ ਘਟਾਇਆ ਕੋਰੋਨਾ ਵੈਕਸੀਨ ਡੋਜ਼ ਦਾ ਸਮਾਂ, ਹੁਣ ਇੰਨੇ ਹਫਤਿਆਂ ਬਾਅਦ ਲੱਗੇਗੀ ਦੂਜੀ ਡੋਜ਼

05/15/2021 9:41:40 PM

ਲੰਡਨ- ਬ੍ਰਿਟੇਨ ਨੇ ਕੋਵਿਡਸ਼ੀਲਡ ਟੀਕੇ ਦੀ ਦੂਜੀ ਡੋਜ਼ ਦਾ ਸਮਾਂ 12 ਤੋਂ ਘਟਾ ਕੇ 8 ਕਰ ਦਿੱਤਾ ਹੈ। ਐੱਨ.ਐੱਚ.ਐੱਸ. ਇੰਗਲੈਂਡ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਟਵੀਟ 'ਚ ਕਿਹਾ ਗਿਆ ਹੈ ਕਿ ਅੱਜ ਸਰਕਾਰ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ 8 ਹਫਤਿਆਂ ਬਾਅਦ ਦਿੱਤੀ ਜਾਵੇਗੀ। ਲੋਕਾਂ ਨੂੰ ਟੀਕਾ ਲਵਾਉਣਾ ਜਾਰੀ ਰੱਖਣਾ ਚਾਹੀਦਾ। ਇਸ ਦੇ ਲਈ ਐੱਨ.ਐੱਚ.ਐੱਸ. ਨਾਲ ਸੰਪਰਕ ਕਰਨ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ-ਮਿਸਰ : ਨਵੀਂ ਰਾਜਧਾਨੀ ਦਾ ਹੋ ਰਿਹੈ ਨਿਰਮਾਣ, 400 ਤੋਂ ਵਧੇਰੇ ਸਕੂਲ-ਕਾਲਜ ਬਣਾਉਣ ਦੀ ਹੈ ਯੋਜਨਾ

ਦੇਸ਼ 'ਚ ਕੋਰੋਨਾ ਦਾ ਕਹਿਰ ਅਤੇ ਵੈਕਸੀਨ ਦੀ ਕਿੱਲਤ ਦਰਮਿਆਨ ਸਰਕਾਰੀ ਸਮੂਹ ਐੱਨ.ਟੀ.ਏ.ਜੀ.ਆਈ. ਨੇ ਕੋਵਿਡਸ਼ੀਲਡ ਟੀਕੇ ਦੀਆਂ ਦੋ ਖੁਰਾਕਾਂ ਦਰਮਿਆਨ ਅੰਤਰ ਵਧਾ ਕੇ 12-16 ਹਫਤੇ ਕਰਨ ਦੀ ਸਿਫਾਰਿਸ਼ ਕੀਤੀ ਸੀ। ਇਸ ਤੋਂ ਪਹਿਲਾਂ ਦੇ ਪ੍ਰੋਟੋਕਾਲ ਤਹਿਤ ਕੋਵਿਡਸ਼ੀਲਡ ਦੀਆਂ ਦੋ ਡੋਜ਼ ਦਰਮਿਆਨ 6 ਤੋਂ 8 ਹਫਤਿਆਂ ਦਾ ਅੰਤਰ ਰੱਖਣਾ ਹੁੰਦਾ ਸੀ।

ਇਹ ਵੀ ਪੜ੍ਹੋ-'ਕੋਰੋਨਾ ਵਾਇਰਸ ਦੇ ਇਸ ਵੈਰੀਐਂਟ ਵਿਰੁੱਧ ਟੀਕੇ ਯਕੀਨੀ ਤੌਰ 'ਤੇ ਘੱਟ ਅਸਰਦਾਰ'

ਐੱਨ.ਟੀ.ਏ.ਜੀ.ਆਈ. ਨੇ ਇਹ ਵੀ ਕਿਹਾ ਸੀ ਕਿ ਜਿਹੜੇ ਲੋਕ ਕੋਵਿਡ-19 ਨਾਲ ਪੀੜਤ ਰਹਿ ਚੁੱਕੇ ਹਨ ਉਨ੍ਹਾਂ ਲੋਕਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ 6 ਮਹੀਨੇ ਤੱਕ ਟੀਕਾਕਰਣ ਨਹੀਂ ਕਰਵਾਉਣਾ ਚਾਹੀਦਾ। ਪੈਨਲ ਨੇ ਕਿਹਾ ਸੀ ਕਿ ਮੌਜੂਦਾ ਸਬੂਤਾਂ, ਖਾਸ ਕਰ ਕੇ ਬ੍ਰਿਟੇਨ ਤੋਂ ਮਿਲੇ ਸਬੂਤਾਂ ਦੇ ਆਧਾਰ 'ਤੇ ਕੋਵਿਡ-19 ਕੰਮਕਾਜ਼ੀ ਸਮੂਹ ਕੋਵਿਡਸ਼ੀਲਡ ਟੀਕੇ ਦੀਆਂ ਦੋ ਖੁਰਾਕਾਂ ਦਰਮਿਆਨ ਅੰਤਰ ਨੂੰ ਵਧਾ ਕੇ 12 ਤੋਂ 16 ਹਫਤੇ ਕਰਨ 'ਤੇ ਸਹਿਮਤ ਹੋਇਆ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News