ਬ੍ਰਿਟੇਨ ਦੇ ਪੀ. ਐੱਮ. ਨੇ ਚਲਾਇਆ ਭਾਰਤ ਦਾ ਬਣਿਆ ਸਾਈਕਲ, ਦਿੱਤਾ ਤੰਦਰੁਸਤ ਰਹਿਣ ਦਾ ਸੁਨੇਹਾ

Thursday, Jul 30, 2020 - 01:28 PM (IST)

ਬ੍ਰਿਟੇਨ ਦੇ ਪੀ. ਐੱਮ. ਨੇ ਚਲਾਇਆ ਭਾਰਤ ਦਾ ਬਣਿਆ ਸਾਈਕਲ, ਦਿੱਤਾ ਤੰਦਰੁਸਤ ਰਹਿਣ ਦਾ ਸੁਨੇਹਾ

ਲੰਡਨ- ਬ੍ਰਿਟੇਨ ਦੇ ਪ੍ਰ੍ਧਾਨ ਮੰਤਰੀ ਬੋਰਿਸ ਜਾਨਸਨ ਭਾਰਤ ਵਿਚ ਬਣੇ ਹੀਰੋ ਸਾਈਕਲ ਦੀ ਸਵਾਰੀ ਕਾਰਨ ਕਾਫੀ ਚਰਚਾ ਵਿਚ ਹਨ। ਬ੍ਰਿਟੇਨ ਵਿਚ ਡਿਜ਼ਾਇਨ ਕੀਤੀ ਗਈ ਹੀਰੋ ਦੀ ਇਸ ਸਾਈਕਲ ਨੂੰ ਚਲਾ ਕੇ ਉਨ੍ਹਾਂ ਨੇ ਇਕ ਨਵੀਂ ਜੀ. ਬੀ. ਪੀ. 2 ਬਿਲੀਅਨ ਸਾਈਕਲਿੰਗ ਅਤੇ ਵਾਕਿੰਗ ਡਰਾਈਵ ਨੂੰ ਲਾਂਚ ਕੀਤਾ। ਇਹ ਕੋਵਿਡ-19 ਦਾ ਮੁਕਾਬਲਾ ਕਰਨ ਲਈ ਸਰਕਾਰ ਦੀ ਮੋਟਾਪਾ ਰੋਧੀ ਰਣਨੀਤੀ ਦਾ ਹਿੱਸਾ ਹੈ। 

56 ਸਾਲਾ ਬੋਰਿਸ ਜਾਨਸਨ ਨੂੰ ਮੱਧ ਇੰਗਲੈਂਡ ਵਿਚ ਇਕ ਹੀਰੋ ਵਾਈਕਿੰਗ ਪ੍ਰੋ ਬਾਈਕ 'ਤੇ ਨਾਟਿੰਘਮ ਹੈਰੀਟੇਜ ਸੈਂਟਰ ਵਿਚ ਮੰਗਲਵਾਰ ਨੂੰ ਦੇਖਿਆ ਗਿਆ। ਮੌਕਾ ਸੀ ਹਜ਼ਾਰਾਂ ਮੀਲ ਨਵੀਂ ਸੁਰੱਖਿਅਤ ਬਾਈਕ ਲੇਨ ਅਤੇ ਸਾਰਿਆਂ ਲਈ ਸਾਈਕਲ ਸਿਖਲਾਈ ਦੀ ਯੋਜਨਾ ਲਾਂਚ ਕਰਨ ਦਾ। ਕੋਰੋਨਾ ਨੂੰ ਮਾਤ ਦੇ ਚੁੱਕੇ ਬੋਰਿਸ ਨੇ ਕਿਹਾ ਕਿ ਲੋਕਾਂ ਨੂੰ ਫਿੱਟ ਅਤੇ ਸਿਹਤਯਾਬ ਹੋਣ ਤੇ ਬੀਮਾਰੀ ਦੇ ਖਤਰੇ ਨੂੰ ਘੱਟ ਕਰਨ ਨੂੰ ਲੈ ਕੇ ਹਵਾ ਦੀ ਗੁਣਵੱਤਾ ਵਿਚ ਸੁਧਾਰ ਅਤੇ ਭੀੜ ਨੂੰ ਘੱਟ ਕਰਨ ਵਿਚ ਸਾਈਕਲ ਚਲਾਉਣਾ ਅਤੇ ਪੈਦਲ ਚੱਲਣਾ ਚਾਹੀਦਾ ਹੈ।

PunjabKesari

ਪ੍ਰਧਾਨ ਮੰਤਰੀ ਵਲੋਂ ਵਰਤਿਆ ਗਿਆ ਸਾਈਕਲ ਭਾਰਤ ਦੀ ਹੀਰੋ ਮੋਟਰਜ਼ ਕੰਪਨੀ ਦੀ ਮਲਕੀਅਤ ਵਾਲੀ ਇੰਸਿਸਟ ਬਰਾਂਡ ਦਾ ਹਿੱਸਾ ਹੈ, ਜਿਸ ਨੂੰ ਮੈਨਚੈਸਟਰ ਵਿਚ ਬਣਾਇਆ ਗਿਆ ਹੈ ਅਤੇ ਮੂਲ ਕੰਪਨੀ ਹੀਰੋ ਸਾਈਕਲ ਵਲੋਂ ਭਾਰਤ ਵਿਚ ਬਣਾਇਆ ਗਿਆ ਹੈ। ਸਾਈਕਲ ਚਲਾਉਣ ਨਾਲ ਵਾਤਾਵਰਣ ਵੀ ਸਾਫ ਰਹੇਗਾ, ਪ੍ਰਦੂਸ਼ਣ ਤੇ ਟਰੈਫਿਕ ਘਟੇਗਾ। ਇਸ ਦੇ ਨਾਲ ਹੀ ਲੋਕ ਸਿਹਤਮੰਦ ਵੀ ਹੋਣਗੇ।


author

Lalita Mam

Content Editor

Related News