ਸੁਰੱਖਿਆ ਸਬੰਧੀ ਚਿੰਤਾਵਾਂ ਕਾਰਣ ਛੁੱਟੀਆਂ ਵਿਚਾਲਿਓਂ ਬ੍ਰਿਟੇਨ ਪਰਤੇ ਬੋਰਿਸ ਜਾਨਸਨ

Saturday, Aug 22, 2020 - 09:34 PM (IST)

ਸੁਰੱਖਿਆ ਸਬੰਧੀ ਚਿੰਤਾਵਾਂ ਕਾਰਣ ਛੁੱਟੀਆਂ ਵਿਚਾਲਿਓਂ ਬ੍ਰਿਟੇਨ ਪਰਤੇ ਬੋਰਿਸ ਜਾਨਸਨ

ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਆਪਣੀ ਮੰਗੇਤਰ ਕੈਰੀ ਸਾਈਮੰਡਸ ਤੇ ਬੇਟੇ ਨਾਲ ਸਕਾਟਲੈਂਡ ਵਿਚ ਛੁੱਟੀਆਂ ਮਨਾਉਣ ਗਏ ਸਨ ਪਰ ਉਥੋਂ ਬਾਰੇ ਸੂਚਨਾਵਾਂ ਸਾਹਮਣੇ ਆਉਣ ਦੇ ਕਾਰਣ ਸੁਰੱਖਿਆ ਚਿੰਤਾਵਾਂ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਜਾਨਸਨ ਨੇ ਅਗਸਤ ਮਹੀਨੇ ਵਿਚ ਗਰਮੀ ਦੌਰਾਨ ਛੁੱਟੀ ਲਈ ਸੀ। ਗਰਮੀ ਦੌਰਾਨ ਬ੍ਰਿਟੇਨ ਸਰਕਾਰ ਦੇ ਮੰਤਰੀ ਕੁਝ ਹਫਤਿਆਂ ਦੇ ਲਈ ਕੰਮਕਾਜ ਤੋਂ ਛੁੱਟੀ ਲੈਂਦੇ ਹਨ। 

ਪ੍ਰਧਾਨ ਮੰਤਰੀ ਨੇ ਸਕਾਟਲੈਂਡ ਵਿਚ ਇਕ ਦੂਰ-ਦੁਰਾਡੇ ਕਾਟੇਜ ਵਿਚ ਛੁੱਟੀਆਂ ਮਨਾਉਣ ਦਾ ਫੈਸਲਾ ਕੀਤਾ ਪਰ ਉਥੋਂ ਦੀਆਂ ਤਸਵੀਰਾਂ ਸਾਹਮਣੇ ਆਉਣ 'ਤੇ ਉਨ੍ਹਾਂ ਨੇ ਯਾਤਰਾ ਵਿਚ ਕਟੌਤੀ ਕੀਤੀ ਤੇ ਵੀਰਵਾਰ ਸ਼ਾਮ ਵਾਪਸ ਪ੍ਰਧਾਨ ਮੰਤਰੀ ਰਿਹਾਇਸ਼ ਆ ਗਏ। ਪਰਿਵਾਰ ਨਾਲ ਜੁੜੇ ਇਕ ਸੂਤਰ ਨੇ 'ਡੇਲੀ ਟੈਲੀਗ੍ਰਾਫ' ਅਖਬਾਰ ਨੂੰ ਦੱਸਿਆ ਕਿ ਛੁੱਟੀ ਬਾਰੇ ਸਥਾਨ ਦਾ ਖੁਲਾਸਾ ਹੋਣ ਦੇ ਕਾਰਣ ਸੁਰੱਖਿਆ ਚਿੰਤਾਵਾਂ ਪੈਦਾ ਹੋ ਗਈਆਂ ਤੇ ਤੈਅ ਪ੍ਰੋਗਰਾਮ ਦੇ ਮੁਤਾਬਕ ਵੀਕੈਂਡ ਤੱਕ ਉਥੇ ਰਹਿਣਾ ਮੁਮਕਿਨ ਨਹੀਂ ਸੀ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੈਵਿਡ ਕੈਮਰਨ ਤੇ ਥੇਰੇਸਾ ਮੇਅ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪ੍ਰੈੱਸ ਨੂੰ ਤਸਵੀਰਾਂ ਲੈਣ ਦੀ ਆਗਿਆ ਦਿੰਦੇ ਸਨ ਪਰ ਜਾਨਸਨ ਨੇ ਛੁੱਟੀ ਦੇ ਸਥਾਨ ਦਾ ਖੁਲਾਸਾ ਨਹੀਂ ਕੀਤਾ ਸੀ। ਪਰ ਹਾਲ ਹੀ ਵਿਚ ਛੁੱਟੀਆਂ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ। ਇਸ ਤੋਂ ਬਾਅਦ ਜਾਨਸਨ ਨੇ ਉਥੋਂ ਪਰਤਣ ਦਾ ਫੈਸਲਾ ਕੀਤਾ।

ਖਬਰਾਂ ਮੁਤਾਬਕ ਜਿਸ ਥਾਂ 'ਤੇ ਜਾਨਸਨ ਠਹਿਰੇ ਸਨ ਉਸ ਜ਼ਮੀਨ ਦੇ ਮਾਲਤ ਨੇ ਦੋਸ਼ ਲਗਾਇਆ ਕਿ ਜਾਨਸਨ ਬਿਨਾਂ ਆਗਿਆ ਦੇ ਬਾਹਰ ਘੁੰਮਣ ਨਿਕਲ ਗਏ। ਕਿਸਾਨ ਕੇਨੀ ਕੈਮਰਨ ਨੇ ਦੋਸ਼ ਲਗਾਇਆ ਕਿ ਤਾਰਬੰਦੀ ਵਾਲੇ ਖੇਤਰ ਵਿਚ ਜਾਣ ਤੋਂ ਪਹਿਲਾਂ ਲੋਕ ਆਗਿਆ ਲੈਂਦੇ ਹਨ ਪਰ ਉਨ੍ਹਾਂ ਨੇ ਇਸ ਬਾਰੇ ਵਿਚ ਮੈਨੂੰ ਨਹੀਂ ਦੱਸਿਆ। ਪ੍ਰਧਾਨ ਮੰਤਰੀ ਦੇ ਸੁਰੱਖਿਆ ਕਰਮਚਾਰੀਆਂ ਨੇ ਕੇਨੀ ਕੈਮਰਨ ਨਾਲ ਇਸ ਮਾਮਲੇ 'ਤੇ ਅਫਸੋਸ ਜਤਾਇਆ ਤੇ ਕਿਹਾ ਕਿ ਜਾਨਸਨ ਨੂੰ ਲੱਗਿਆ ਸੀ ਕਿ ਉਹ ਖੇਤਰ ਕਾਟੇਜ ਦਾ ਹੀ ਹਿੱਸਾ ਸੀ।


author

Baljit Singh

Content Editor

Related News