ਜਲਵਾਯੂ ਪਰਿਵਰਤਨ ਤੇ ਬ੍ਰੈਗਜ਼ਿਟ ਮੁੱਦਿਆਂ ''ਤੇ ਯੂ.ਕੇ. ਰਾਜਨੇਤਾਵਾਂ ਨੇ ਦਿੱਤੇ ਸਵਾਲਾਂ ਦੇ ਜਵਾਬ

12/10/2019 8:35:38 PM

ਲੰਡਨ (ਏਜੰਸੀ)- ਚੋਣ ਪ੍ਰਚਾਰ ਦੇ ਆਖਰੀ ਦੌਰ ਵਿਚ ਬ੍ਰਿਟੇਨ ਦੇ ਸੀਨੀਅਰ ਰਾਜਨੇਤਾਵਾਂ ਨੇ ਟੀ.ਵੀ. 'ਤੇ ਇਕ ਬਹਿਸ ਵਿਚ ਨੌਜਵਾਨ ਵੋਟਰਾਂ ਦੇ ਰਿਹਾਇਸ਼, ਜਲਵਾਯੂ ਪਰਿਵਰਤਨ ਅਤੇ ਬ੍ਰੈਗਜ਼ਿਟ ਨਾਲ ਜੁੜੇ ਸਵਾਲਾਂ ਦੇ ਖੁਲ੍ਹ ਕੇ ਜਵਾਬ ਦਿੱਤੇ। ਇਹ ਬਹਿਸ ਸੋਮਵਾਰ ਨੂੰ ਬੀ.ਬੀ.ਸੀ. ਟੀ.ਵੀ. 'ਤੇ ਪ੍ਰਸਾਰਿਤ ਕੀਤੀ ਗਈ। ਬ੍ਰਿਟੇਨ ਦੀਆਂ ਪਿਛਲੀਆਂ ਕੁਝ ਚੋਣਾਂ ਵਿਚ ਨੌਜਵਾਨਾਂ ਨੇ ਜ਼ਿਆਦਾ ਉਤਸ਼ਾਹ ਨਹੀਂ ਦਿਖਾਇਆ ਹੈ। ਸਾਲ 2015 ਅਤੇ 2017 ਦੀਆਂ ਚੋਣਾਂ ਵਿਚ 18 ਤੋਂ 20 ਉਮਰ ਵਰਗ ਦੇ ਸਿਰਫ 40 ਤੋਂ 50 ਫੀਸਦੀ ਵੋਟਰਾਂ ਨੇ ਹੀ ਵੋਟਿੰਗ ਕੀਤੀ ਸੀ।

ਜਦੋਂ ਕਿ ਬੀਤੀ ਸਦੀ ਦੇ 7ਵੇਂ ਦਹਾਕੇ ਵਿਚ ਇਹ ਅੰਕੜਾ 80 ਫੀਸਦੀ ਤੱਕ ਦਾ ਸੀ। ਬ੍ਰਿਟੇਨ 'ਚ ਵੀਰਵਾਰ ਨੂੰ ਵੋਟਿੰਗ ਹੋਣੀ ਹੈ। ਦਰਸ਼ਕਾਂ ਨੇ ਪੈਨਲ ਵਿਚ ਸ਼ਾਮਲ ਰਾਜਨੇਤਾਵਾਂ ਤੋਂ ਪੁੱਛਿਆ ਕਿ ਜਦੋਂ ਉਨ੍ਹਾਂ ਨੇ ਆਪਣਾ ਪਹਿਲਾ ਘਰ ਖਰੀਦਿਆ ਸੀ ਤਾਂ ਉਨ੍ਹਾਂ ਦੀ ਉਮਰ ਕੀ ਸੀ? ਇਸ 'ਤੇ ਬ੍ਰੈਗਜ਼ਿਟ ਪਾਰਟੀ ਦੇ ਨਿਗੇਲ ਫਰਾਜ਼ ਨੇ ਦੱਸਿਆ ਕਿ ਉਸ ਵੇਲੇ ਉਹ 22 ਵਰ੍ਹਿਆਂ ਦੇ ਸਨ। ਪੈਨਲ ਵਿਚ ਸ਼ਾਮਲ ਵੇਲਸ ਦੇ ਨੇਤਾ ਐਡਮ ਪ੍ਰਾਈਜ਼ ਇਕੋ ਇਕ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ 30 ਸਾਲ ਦੀ ਉਮਰ ਵਿਚ ਖੁਦ ਦਾ ਘਰ ਖਰੀਦਿਆ ਸੀ। ਜਦੋਂ ਫਰਾਜ਼ ਨੇ ਰਿਹਾਇਸ਼ ਨਾਲ ਜੁੜੀਆਂ ਸਮੱਸਿਆਵਾਂ ਦੇ ਲਈ ਆਬਾਦੀ ਵਿਚ ਵਾਧੇ ਦੀ ਜ਼ਿੰਮੇਵਾਰ ਦੱਸਿਆ ਤਾਂ ਐਸ.ਐਨ.ਪੀ. ਦੇ ਯੂਸੁਫ ਹਮਜ਼ਾ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਬ੍ਰੈਜ਼ਗਿਟ ਨੇਤਾ ਦੇਸ਼ ਵਿਚ ਹੋਣ ਵਾਲੀ ਕਿਸੇ ਵੀ ਸਮੱਸਿਆ ਲਈ ਗੈਰ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਕਰਾਰ ਦਿੰਦੇ ਹਨ।
 


Sunny Mehra

Content Editor

Related News