ਐਲਿਜ਼ਾਬੇਥ II ਨੂੰ ਖ਼ਾਸ ਸਨਮਾਨ, ਯੂ.ਕੇ ਨੇ ਤਿਆਰ ਕੀਤਾ 191 ਕਰੋੜ ਰੁਪਏ ਦਾ 'ਸਿੱਕਾ' (ਤਸਵੀਰਾਂ)

Wednesday, Sep 06, 2023 - 02:00 PM (IST)

ਐਲਿਜ਼ਾਬੇਥ II ਨੂੰ ਖ਼ਾਸ ਸਨਮਾਨ, ਯੂ.ਕੇ ਨੇ ਤਿਆਰ ਕੀਤਾ 191 ਕਰੋੜ ਰੁਪਏ ਦਾ 'ਸਿੱਕਾ' (ਤਸਵੀਰਾਂ)

ਲੰਡਨ- ਬ੍ਰਿਟੇਨ ਨੇ ਮਰਹੂਮ ਮਹਾਰਾਣੀ ਐਲਿਜ਼ਾਬੇਥ ਦੂਜੀ ਦੇ ਸਨਮਾਨ ਵਿਚ 8 ਪੌਂਡ ਜਾਂ 3.62 ਕਿਲੋਗ੍ਰਾਮ ਸੋਨੇ ਅਤੇ 6,426 ਹੀਰਿਆਂ ਨਾਲ ਜੜਿਆ ਇੱਕ 'ਸਿੱਕਾ' ਤਿਆਰ ਕੀਤਾ ਹੈ। ਬਾਸਕਟਬਾਲ ਦੇ ਆਕਾਰ ਦੇ ਇਸ ਸਿੱਕੇ ਦੀ ਕੀਮਤ 191 ਕਰੋੜ ਰੁਪਏ (ਕਰੀਬ 23 ਮਿਲੀਅਨ ਡਾਲਰ) ਹੈ। ਇਹ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਕੀਮਤੀ ਸਿੱਕਾ ਹੋ ਸਕਦਾ ਹੈ। ਮਹਾਰਾਣੀ ਐਲਿਜ਼ਾਬੇਥ ਦੂਜੀ ਦੀ ਮੌਤ ਦੀ ਪਹਿਲੀ ਬਰਸੀ ਤੋਂ ਕੁਝ ਦਿਨ ਪਹਿਲਾਂ ਸੋਮਵਾਰ ਨੂੰ ਇਸ ਸਿੱਕੇ ਤੋਂ ਪਰਦਾ ਚੁੱਕਿਆ ਗਿਆ। ਸਿੱਕਾ 8 ਸਤੰਬਰ ਨੂੰ ਉਨ੍ਹਾਂ ਦੀ ਪਹਿਲੀ ਬਰਸੀ 'ਤੇ ਜਾਰੀ ਕੀਤਾ ਜਾਵੇਗਾ |

PunjabKesari

PunjabKesari

 

ਇਸ ਸਿੱਕੇ ਦਾ ਵਿਆਸ 9.6 ਇੰਚ ਤੋਂ ਵੱਧ ਹੈ। ਇਸ ਦੇ ਡਿਜ਼ਾਈਨ 'ਚ ਹੀਰਿਆਂ ਦੇ ਨਾਲ ਲਗਭਗ ਇੱਕ ਦਰਜਨ 24-ਕੈਰੇਟ ਸੋਨੇ ਦੇ ਸਿੱਕੇ ਸ਼ਾਮਲ ਹਨ। ਕੇਂਦਰ ਦੇ ਸਿੱਕੇ ਦਾ ਭਾਰ 2 ਪੌਂਡ ਤੋਂ ਵੱਧ ਹੈ, ਜਦੋਂ ਕਿ ਇਸਦੇ ਆਲੇ ਦੁਆਲੇ ਦੇ ਛੋਟੇ ਸਿੱਕਿਆਂ ਦਾ ਭਾਰ 1 ਔਂਸ ਹੈ ਅਤੇ ਇਸ ਵਿੱਚ ਮਰਹੂਮ ਬਾਦਸ਼ਾਹ ਦੀਆਂ ਤਸਵੀਰਾਂ ਜਾਂ ਸੱਚਾਈ, ਨਿਆਂ ਤੇ ਹਿੰਮਤ ਸਮੇਤ ਗੁਣਾਂ ਦੇ ਚਿੱਤਰ ਹਨ। ਇੱਥੇ ਦੱਸ ਦਈਏ ਕਿ ਨਿਲਾਮੀ ਵਿੱਚ ਵਿਕਣ ਵਾਲੇ ਹੁਣ ਤੱਕ ਦੇ ਸਭ ਤੋਂ ਮਹਿੰਗੇ ਸਿੱਕੇ ਦਾ ਮੌਜੂਦਾ ਗਿਨੀਜ਼ ਵਰਲਡ ਰਿਕਾਰਡ ਇੱਕ ਦੁਰਲੱਭ 1933 ਯੂ.ਐਸ "ਡਬਲ ਈਗਲ" ਦੇ ਨਾਮ ਹੈ, ਜੋ ਜੂਨ 2021 ਵਿੱਚ ਸੋਥਬੀਜ਼ ਨਿਊਯਾਰਕ ਵਿੱਚ 18.9 ਮਿਲੀਅਨ ਡਾਲਰ ਵਿਚ ਵਿਕਿਆ ਸੀ। 

PunjabKesari

 

PunjabKesari

ੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ 81 ਸਾਲਾ ਪਾਇਲਟ ਨੂੰ ਸਰਵਉੱਚ ਫ਼ੌਜੀ ਪੁਰਸਕਾਰ ਨਾਲ ਕੀਤਾ ਸਨਮਾਨਿਤ 

ਈਸਟ ਇੰਡੀਆ ਕੰਪਨੀ ਨੇ ਕਿਹਾ ਕਿ ਸਿੱਕੇ ਦੀ ਕਰੋੜਾਂ ਵਿਚ ਕੀਮਤ ਅੰਸ਼ਕ ਤੌਰ 'ਤੇ ਸਮੱਗਰੀ ਦੀ ਗੁਣਵੱਤਾ ਅਤੇ ਸ਼ਿਲਪਕਾਰੀ ਪ੍ਰਕਿਰਿਆਵਾਂ ਕਾਰਨ ਸੀ, ਜਿਸ ਵਿੱਚ ਯੂ.ਕੇ, ਭਾਰਤ, ਸਿੰਗਾਪੁਰ, ਜਰਮਨੀ ਅਤੇ ਸ਼੍ਰੀਲੰਕਾ ਦੇ ਕਾਰੀਗਰ ਅਤੇ ਮਾਹਰ ਸ਼ਾਮਲ ਸਨ। "ਦਿ ਕਰਾਊਨ" ਨੂੰ ਤਿਆਰ ਕਰਨ ਵਿੱਚ ਇੱਕ ਸਾਲ ਤੋਂ ਵੱਧ ਦਾ ਸਮਾਂ ਲੱਗਾ। ਉਕਤ ਤਸਵੀਰ ਵਿਚ ਕਾਰੋਬਾਰੀ ਸੰਜੀਵ ਮਹਿਤਾ, ਜਿਸ ਨੇ 2005 ਵਿੱਚ ਈਸਟ ਇੰਡੀਆ ਕੰਪਨੀ ਦੇ ਅਧਿਕਾਰ ਹਾਸਲ ਕੀਤੇ ਸਨ, ਹੀਰੇ ਨਾਲ ਜੜੇ ਸਿੱਕੇ ਦੇ ਨਾਲ ਪੋਜ਼ ਦਿੰਦੇ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News