ਯੂ. ਕੇ. : ਰੇਲਵੇ ਪੁਲ਼ ਤੋਂ ਡਿਗਣ ਕਾਰਨ ਵਿਅਕਤੀ ਗੰਭੀਰ ਜ਼ਖ਼ਮੀ

Sunday, Sep 06, 2020 - 03:24 PM (IST)

ਯੂ. ਕੇ. : ਰੇਲਵੇ ਪੁਲ਼ ਤੋਂ ਡਿਗਣ ਕਾਰਨ ਵਿਅਕਤੀ ਗੰਭੀਰ ਜ਼ਖ਼ਮੀ

ਲੰਡਨ, (ਰਾਜਵੀਰ ਸਮਰਾ)- ਬਰਤਾਨੀਆ ਦੇ ਲੈਸਟਰ 'ਚ ਰੇਲਵੇ ਪੁਲ਼ ਤੋਂ ਡਿੱਗਣ ਕਾਰਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਕੁਈਨ ਮੈਡੀਕਲ ਸੈਂਟਰ ਵਿਖੇ ਲਿਜਾਇਆ ਗਿਆ।

ਜਾਣਕਾਰੀ ਮੁਤਾਬਕ ਉਕਤ ਘਟਨਾ ਨਿੰਗਟਨ ਫੀਲਡਜ ਰੋਡ ਵੈਸਟ, ਲੈਸਟਰ ਵਿਚ ਵਾਪਰੀ। ਜਿਵੇਂ ਹੀ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਮੈਡੀਕਲ ਸੇਵਾਵਾਂ ਨੂੰ ਕਾਰਵਾਈ ਲਈ ਭੇਜਿਆ ਗਿਆ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਪੁਲ਼ ਉਪਰੋਂ ਅਚਾਨਕ 20 ਫੁੱਟ ਹੇਠਾਂ ਡਿੱਗ ਗਿਆ।  ਲੈਸਟਰ ਸਾਇਰ ਪੁਲਸ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। 

ਪੁਲਸ ਬੁਲਾਰੇ ਮੁਤਾਬਕ ਸ਼ਾਮ 5 ਕੁ ਵਜੇ ਇਹ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਸੀ ਅਤੇ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹਾਦਸੇ ਮਗਰੋਂ ਕੁੱਝ ਸਮੇਂ ਲਈ ਰਾਹ ਬੰਦ ਕਰ ਦਿੱਤਾ ਗਿਆ ਤੇ ਫਿਰ ਇਸ ਨੂੰ ਚਾਲੂ ਕਰ ਦਿੱਤਾ ਗਿਆ। ਇਸ ਹਾਦਸੇ ਵਿਚ ਕਿਸੇ ਹੋਰ ਦੀ ਸ਼ਮੂਲੀਅਤ ਨਹੀਂ ਦੱਸੀ ਜਾ ਰਹੀ।


author

Lalita Mam

Content Editor

Related News