UK ਲਾਕਡਾਊਨ, 6 ਕਰੋੜ ਲੋਕ ਘਰਾਂ ‘ਚ ਬੰਦ, ਦੋ ਤੋਂ ਵੱਧ ਇਕੱਠੇ ਹੋਣ ‘ਤੇ ਜੁਰਮਾਨਾ

03/24/2020 1:24:12 PM

ਲੰਡਨ- ਹੁਣ ਯੂ. ਕੇ. ਨੇ ਵੀ 6 ਕਰੋੜ ਤੋਂ ਵੱਧ ਲੋਕਾਂ ਨੂੰ ਘਰਾਂ ਵਿਚ ਲਾਕਡਾਊਨ ਕਰ ਦਿੱਤਾ ਹੈ। ਦੋ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਇਸ ਨਾਲ ਸਭ ਤੋਂ ਵੱਧ ਝਟਕਾ NRIs ਨੂੰ ਲੱਗੇਗਾ ਕਿਉਂਕਿ ਉਨ੍ਹਾਂ ਨੂੰ ਕੰਮਕਾਰ ਤੋਂ ਵਿਹਲੇ ਰਹਿਣ ਨਾਲ ਘਰ ਪੈਸੇ ਭੇਜਣੇ ਮੁਸ਼ਕਲ ਹੋ ਸਕਦੇ ਹਨ। ਯੂ. ਕੇ. ਘੱਟੋ-ਘੱਟ 3 ਹਫਤਿਆਂ ਤਕ ਲਾਕਡਾਊਨ ਰਹਿ ਸਕਦਾ ਹੈ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਬੰਦ ਕਰਨ, ਦੋ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਪਰਿਵਾਰਾਂ ਨੂੰ ਘਰਾਂ ਵਿਚ ਰਹਿਣ ਦਾ ਹੁਕਮ ਦਿੱਤਾ ਹੈ।

ਸੜਕਾਂ ‘ਤੇ, ਰੇਲ ਗੱਡੀਆਂ ਅਤੇ ਬੱਸਾਂ ਦੀ ਯਾਤਰਾ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ, ਸਿਰਫ ਜ਼ਰੂਰੀ ਕੰਮ ਹੋਵੇ ਤਾਂ ਹੀ ਨਿਕਲਣ ਦੀ ਇਜਾਜ਼ਤ ਹੈ। ਲੋਕਾਂ ਦੇ ਦੋਸਤਾਂ-ਮਿੱਤਰਾਂ ਨੂੰ ਮਿਲਣ ਤੇ ਖਾਣਾ ਖਰੀਦਣ ਲਈ ਬਾਹਰ ਜਾਣ ਅਤੇ ਜਿੰਮ ਜਾਣ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਹ ਸਾਰੇ ਕਦਮ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਹਨ ਕਿਉਂਕਿ ਸਰਕਾਰ ਵਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਲੋਕ ਗਰੁੱਪਾਂ ਵਿਚ ਘੁੰਮ ਰਹੇ ਸਨ। ਲਾਕਡਾਊਨ ਦੀ ਉਲੰਘਣਾ ਕਰਨ ‘ਤੇ 1000 ਪੌਂਡ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ ਜਾਂ ਪੁਲਸ ਨੂੰ ਐਮਰਜੈਂਸੀ ਅਧਿਕਾਰ ਦਿੱਤੇ ਜਾਣ 'ਤੇ ਗ੍ਰਿਫ਼ਤਾਰੀ ਵੀ ਕੀਤੀ ਜਾ ਸਕਦੀ ਹੈ। ਯੂ. ਕੇ. ਵਿਚ ਹੁਣ ਤਕ ਕੋਰੋਨਾ ਕਾਰਨ 335 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 7000 ਲੋਕ ਇਨਫੈਕਟਡ ਹਨ।

ਬੋਰਿਸ ਜੌਹਨਸਨ ਨੇ ਕਿਹਾ ਕਿ ਤੁਸੀਂ ਸਿਰਫ ਇਨ੍ਹਾਂ ਚਾਰ ਕਾਰਨਾਂ ਵਿਚੋਂ ਕਿਸੇ ਲਈ ਘਰੋਂ ਬਾਹਰ ਨਿਕਲ ਸਕਦੇ ਹੋ :
1. ਜ਼ਰੂਰਤ ਲਈ ਖਰੀਦਦਾਰੀ
2. ਦਿਨ ਵਿਚ ਇਕ ਵਾਰ ਕਸਰਤ ਲਈ 
3. ਡਾਕਟਰੀ ਲੋੜ ਲਈ

4. ਘਰੋਂ ਕੰਮ ਨਹੀਂ ਕਰ ਸਕਦੇ ਤਾਂ ਦਫਤਰ ਜਾਣ ਦੀ ਇਜਾਜ਼ਤ


ਉੱਥੇ ਹੀ ਯੂ. ਕੇ. ਵਿਚ ਫੂਡ ਸ਼ਾਪ, ਮੈਡੀਕਲ ਸਟੋਰ, ਬੈਂਕ, ਪੈਟਰੋਲ ਪੰਪ, ਡਾਕਘਰ, ਨਿਊਜ਼ ਏਜੰਸੀਆਂ ਤੇ ਹਸਪਤਾਲਾਂ ਵਿਚਲੀਆਂ ਦੁਕਾਨਾਂ ਖੁੱਲ੍ਹ ਸਕਦੇ ਹਨ, ਜਦੋਂ ਕਿ ਬਾਕੀ ਸਭ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੰਸਕਾਰ ਨੂੰ ਛੱਡ ਕੇ ਸਾਰੇ ਪ੍ਰਾਰਥਨਾ ਸਥਾਨ ਵੀ ਬੰਦ ਕਰ ਦਿੱਤੇ ਗਏ ਹਨ।
 


Lalita Mam

Content Editor

Related News