ਇੰਗਲੈਂਡ 'ਚ ਤਾਲਾਬੰਦੀ ਤੋਂ ਬਾਅਦ ਫਿਰ ਲਾਗੂ ਹੋਵੇਗੀ 'ਟੀਅਰ ਪ੍ਰਣਾਲੀ'
Wednesday, Dec 02, 2020 - 04:11 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟੇਨ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਚਾਰ ਹਫ਼ਤਿਆਂ ਤੋਂ ਰਾਸ਼ਟਰੀ ਤਾਲਾਬੰਦੀ ਵਿੱਚ ਹੈ, ਜਿਸ ਵਿੱਚ ਅੰਦਰੂਨੀ ਮੁਲਾਕਾਤਾਂ ਦੇ ਨਾਲ ਕਈ ਹੋਰ ਗਤੀਵਿਧੀਆਂ 'ਤੇ ਪਾਬੰਦੀ ਲੱਗੀ ਹੋਈ ਹੈ। ਤਾਲਾਬੰਦੀ ਦੀਆਂ ਇਹ ਪਾਬੰਦੀਆਂ ਅਧਿਕਾਰਤ ਤੌਰ 'ਤੇ ਖ਼ਤਮ ਹੋ ਰਹੀਆਂ ਹਨ ਪਰ ਇੰਗਲੈਂਡ ਦੇ ਲੱਖਾਂ ਲੋਕ ਇਹਨਾਂ ਵਿੱਚ ਜ਼ਿਆਦਾ ਫਰਕ ਨਹੀਂ ਵੇਖ ਸਕਣਗੇ ਕਿਉਂਕਿ ਦੇਸ਼ 5 ਨਵੰਬਰ ਤੋਂ ਪਹਿਲਾਂ ਵਾਲੀ ਸਥਾਨਕ ਟੀਅਰ ਪ੍ਰਣਾਲੀ ਵਿੱਚ ਦਾਖ਼ਲ ਹੋ ਜਾਵੇਗਾ। ਜਿਸਦੇ ਤਹਿਤ ਹਰੇਕ ਖੇਤਰ ਨੂੰ ਅਲੱਗ ਪਾਬੰਦੀਆਂ ਵਾਲਾ ਇੱਕ ਟੀਅਰ ਨੰਬਰ ਦਿੱਤਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- 'ਭਾਰਤ ਜਾਧਵ ਦੇ ਲਈ ਵਕੀਲ ਨਿਯੁਕਤੀ 'ਤੇ ਪਾਕਿ ਨੂੰ ਦੱਸਣਾ ਚਾਹੁੰਦਾ ਹੈ ਆਪਣਾ ਰੁੱਖ਼'
ਇਸ ਦੇ ਸਭ ਤੋਂ ਨੀਵੇਂ ਟੀਅਰ ਇੱਕ ਪੱਧਰ ਵਿੱਚ ਇੰਗਲੈਂਡ ਦੇ ਸਿਰਫ਼ ਤਿੰਨ ਖੇਤਰ ਆਈਲ ਆਫ ਵਾਈਟ, ਕੋਰਨਵਾਲ ਅਤੇ ਆਈਲਜ਼ ਆਫ ਸਿਕਲੀ ਹੋਣਗੇ। ਇਸ ਤੋਂ ਇਲਾਵਾ, ਦੇਸ਼ ਦੇ 99% ਹਿੱਸੇ ਨੂੰ ਸਖ਼ਤ ਪਾਬੰਦੀਆਂ ਵਾਲੇ ਟੀਅਰ ਦੋ ਅਤੇ ਤਿੰਨ ਦਾ ਸਾਹਮਣਾ ਕਰਨਾ ਪਵੇਗਾ। ਟੀਅਰ ਦੋ ਖੇਤਰਾਂ ਵਿੱਚ ਪੱਬ ਆਦਿ ਇੰਗਲੈਂਡ ਦੀ 57% ਆਬਾਦੀ ਨੂੰ ਕਵਰ ਕਰਦੇ ਹਨ ਜੋ ਇਕੱਲੀ ਅਲਕੋਹਲ ਸੇਵਾ ਦੇ ਸਕਦੇ ਹਨ ਪਰ ਇਹਨਾਂ ਨੂੰ ਇਕੱਠ ਕਰਨ ਦੀ ਪਾਬੰਦੀ ਹੈ ਜਦਕਿ ਟੀਅਰ ਤਿੰਨ ਖੇਤਰਾਂ ਵਿੱਚ, ਪੱਬ ਅਤੇ ਰੈਸਟੋਰੈਂਟ ਸਿਰਫ਼ ਟੇਕਵੇਅ ਅਤੇ ਡਿਲਿਵਰੀ ਸੇਵਾਵਾਂ ਪੇਸ਼ ਕਰ ਸਕਦੇ ਹਨ। ਲਾਗੂ ਕੀਤੇ ਜਾਣ ਵਾਲੇ ਇਹਨਾਂ ਪੱਧਰਾਂ ਦੀ ਹਰ ਪੰਦਰਾਂ ਦਿਨਾਂ ਬਾਅਦ ਸਮੀਖਿਆ ਵੀ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਉੱਤਰੀ ਇਟਲੀ 'ਚ ਹੋਈ ਇਸ ਸਾਲ ਦੀ ਪਹਿਲੀ ਬਰਫ਼ਬਾਰੀ, ਲੋਕਾਂ ਨੇ ਲਿਆ ਮੌਸਮ ਦਾ ਆਨੰਦ