UK ਨੇ ਮਾਰਚ 2025 ਤੱਕ eVisa ਤਬਦੀਲੀ ਲਈ ਗ੍ਰੇਸ ਪੀਰੀਅਡ ਦਾ ਕੀਤਾ ਐਲਾਨ

Friday, Dec 06, 2024 - 06:56 PM (IST)

ਬ੍ਰਿਟੇਨ - ਯੂ.ਕੇ. ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਯਾਤਰਾ ਲਈ ਮਿਆਦ ਪੁੱਗ ਚੁੱਕੇ ਭੌਤਿਕ ਦਸਤਾਵੇਜ਼ਾਂ ਨੂੰ ਆਨਲਾਈਨ ਈ-ਵੀਜ਼ਾ ਪ੍ਰਣਾਲੀ ਵਿਚ ਸਵਿੱਚ ਕਰਨ (ਬਦਲਣ) ਦੀ ਇਜਾਜ਼ਤ ਦੇਣ ਲਈ ਮਾਰਚ 2025 ਤੱਕ ਦੇ ਗਰੇਸ ਪੀਰੀਅਡ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲਾ ਵੱਲੋਂ ਚਲਾਏ ਜਾ ਰਹੇ ਅਭਿਆਨ ਤਹਿਤ ਸਾਰੇ ਵੀਜ਼ਾ ਧਾਰਕਾਂ, ਜਿਨ੍ਹਾਂ ਵਿਚ ਕਈ ਭਾਰਤੀ ਵੀ ਸ਼ਾਮਲ ਹਨ, ਨੂੰ ਭੌਤਿਕ ਬਾਇਓਮੈਟ੍ਰਿਕ ਨਿਵਾਸ ਪਰਮਿਟ (BRP), ਵੀਜ਼ਾ ਵਿਗਨੇਟ ਸਟਿੱਕਰ ਜਾਂ ਸਿਆਹੀ ਸਟੈਂਪ ਯੂਕਤ ਪਾਸਪੋਰਟ, ਜੋ ਦੇਸ਼ ਵਿਚ ਉਨ੍ਹਾਂ ਦੇ ਪ੍ਰਵੇਸ਼ ਕਰਨ/ਰਹਿਣ ਦੀ ਪੁਸ਼ਟੀ ਕਰਦਾ ਹੈ, ਜਾਂ ਉਨ੍ਹਾਂ ਦੇ ਇਮੀਗ੍ਰੇਸ਼ਨ ਅਧਿਕਾਰਾਂ ਦੇ ਸਬੂਤ ਵਜੋਂ ਬਾਇਓਮੈਟ੍ਰਿਕ ਨਿਵਾਸ ਕਾਰਡ (BRC) ਦੀ ਵਰਤੋਂ ਕਰਦੇ ਹੋਏ ਈ-ਵੀਜ਼ਾ ਵਿਚ ਸਵਿੱਚ ਕਰਨ ਲਈ ਦਸੰਬਰ ਦੇ ਅੰਤ ਤੱਕ ਦਾ ਸਮਾਂ ਦਿੱਤਾ ਗਿਆ ਸੀ। ਜਦੋਂ ਕਿ ਗ੍ਰਹਿ ਮੰਤਰਾਲਾ ਦਾ ਦਾਅਵਾ ਹੈ ਕਿ 3.1 ਮਿਲੀਅਨ ਤੋਂ ਵੱਧ ਲੋਕ ਪਹਿਲਾਂ ਹੀ ਈ-ਵੀਜ਼ਾ ਵਿਚ ਸਵਿੱਚ ਕਰ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਕਈ ਅਜਿਹੇ ਲੋਕ ਵੀ ਹਨ ਜੋ ਤਕਨੀਕੀ ਸਮੱਸਿਆਵਾਂ ਅਤੇ ਹੋਰ ਕਾਰਨਾਂ ਕਰਕੇ ਸਾਲ ਦੇ ਅੰਤ ਤੱਕ ਸਮਾਂ-ਸੀਮਾ ਨੂੰ ਪੂਰਾ ਕਰਨ ਵਿੱਚ ਅਸਮਰੱਥ ਰਹੇ ਹਨ।

ਇਹ ਵੀ ਪੜ੍ਹੋ: 'ਮੈਂ ਤੁਹਾਨੂੰ ਇਹ ਜਗ੍ਹਾ ਛੱਡਣ ਦੀ ਚੇਤਾਵਨੀ ਦਿੱਤੀ ਹੈ' ਆਖ ਕੁਹਾੜੀ ਨਾਲ ਵੱਢ 'ਤਾ ਬੰਦਾ

ਯੂਕੇ ਦੀ ਮਾਈਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਮਾ ਮਲਹੋਤਰਾ ਨੇ ਕਿਹਾ, ਜਿਨ੍ਹਾਂ ਲੋਕਾਂ ਨੇ ਅਜੇ ਈ-ਵੀਜ਼ਾ ਵਿਚ ਸਵਿੱਚ ਨਹੀਂ ਕੀਤਾ ਹੈ ਅਤੇ ਅਸੀਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਅਜਿਹਾ ਕਰਨ ਲਈ ਉਤਸ਼ਾਹਿਤ ਕਰਾਂਗੇ। ਉਨ੍ਹਾਂ ਕਿਹਾ ਕਿ ਮੈਂ ਵੀਜ਼ਾ ਧਾਰਕਾਂ, ਹਿੱਤਧਾਰਕਾ ਅਤੇ ਸੰਸਦ ਮੈਂਬਰਾਂ ਤੋਂ ਫੀਡਬੈਕ ਸੁਣ ਰਹੀ ਹਾਂ, ਅਤੇ ਅਸੀਂ ਇਹ ਯਕੀਨੀ ਕਰਨ ਲਈ ਲਗਾਤਾਰ ਇਸ ਨੂੰ ਸੁਚਾਰੂ ਅਤੇ ਅਨੁਕੂਲ ਬਣਾ ਰਹੇ ਹਾਂ ਕਿ ਇਹ ਇਕ ਨਿਰਵਿਘਨ ਤਬਦੀਲੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਇਹ ਪੁਸ਼ਟੀ ਕਰਦੇ ਹੋਏ ਖ਼ਸ਼ੀ ਹੋ ਰਹੀ ਹੈ ਕਿ ਏਅਰਲਾਈਨਜ਼ ਕੰਪਨੀਆਂ ਸਰਹੱਦੀ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਅੰਤਰਰਾਸ਼ਟਰੀ ਪੱਧਰ 'ਤੇ ਯਾਤਰਾ ਕਰਨ ਵਾਲਿਆਂ ਲਈ ਤਬਦੀਲੀ ਨੂੰ ਸੁਚਾਰੂ ਬਣਾਉਣ ਲਈ ਮਿਆਦ ਪੁੱਗ ਚੁੱਕੇ ਦਸਤਾਵੇਜ਼ਾਂ ਨੂੰ ਸਵੀਕਾਰ ਕਰਨ ਵਿਚ ਵਧੇਰੇ ਲਚੀਲਾਪਣ ਲਿਆਉਣਗੀਆਂ।

ਇਹ ਵੀ ਪੜ੍ਹੋ: ਹੁਣ ਟੀਵੀ 'ਤੇ ਨਹੀਂ ਦਿਖਣਗੇ ਬਰਗਰ ਤੇ ਕੋਲਡ ਡ੍ਰਿੰਕ ਦੇ ADD, ਸਰਕਾਰ ਦਾ ਵੱਡਾ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News