ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਆਈਆਂ ਅੱਗੇ

05/07/2020 6:12:56 PM

ਲੰਡਨ (ਭਾਸ਼ਾ): ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਨੇ ਕੋਵਿਡ-19 ਮਹਾਮਾਰੀ ਕਾਰਨ ਪਰੇਸ਼ਾਨ ਚੱਲ ਰਹੇ ਭਾਰਤੀ ਵਿਦਿਆਰਥੀਆਂ ਨੂੰ ਆਪਣੀਆਂ ਯੂਨੀਵਰਸਿਟੀਆਂ ਦੀ ਸਹਾਇਤਾ ਸੇਵਾ ਦੇ ਸੰਪਰਕ ਵਿਚ ਰਹਿਣ ਲਈ ਕਿਹਾ ਹੈ। ਤਾਂ ਜੋ ਲੋੜ ਪੈਣ ਦੇ ਸਮੇਂ ਉਹਨਾਂ ਨੂੰ ਜ਼ਰੂਰੀ ਮਦਦ ਅਤੇ ਸਲਾਹ ਮਿਲ ਸਕੇ। ਯੂਨੀਵਰਸਿਟੀਆਂ ਨੇ ਇਹ ਅਪੀਲ ਹਾਲੇ ਭਾਰਤ ਵਿਚ ਰਹਿ ਰਹੇ ਜਾਂ ਬ੍ਰਿਟੇਨ ਵਿਚ ਮੌਜੂਦ ਵਿਦਿਆਰਥੀਆਂ ਨੂੰ ਕੀਤੀ ਹੈ। ਸੋਮਵਾਰ ਨੂੰ ਭਾਰਤ ਸਰਕਾਰ ਨੇ ਐਲਾਨ ਕੀਤਾ ਸੀਕਿ ਉਹ ਲੜੀਬੱਧ ਤਰੀਕੇ ਨਾਲ 7 ਮਈ ਤੋਂ ਵਿਦੇਸ਼ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਦੇਸ਼ ਲਿਆਉਣਾ ਸ਼ੁਰੂ ਕਰੇਗੀ। 

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿਚ ਕਿਹਾ ਕਿ ਏਅਰ ਇੰਡੀਆ 7 ਮਈ ਤੋਂ 13 ਮਈ ਦੇ ਵਿਚ 64 ਉਡਾਣਾਂ ਦਾ ਸੰਚਾਲਨ ਕਰੇਗੀ ਅਤੇ ਜ਼ਿਸਦੇ ਜ਼ਰੀਏ ਲਾਕਡਾਊਨ ਕਾਰਨ ਵਿਦੇਸ਼ ਵਿਚ ਫਸੇ 15,000 ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ। ਵੀਰਵਾਰ ਨੂੰ ਭਾਰਤ ਸਰਕਾਰ ਬ੍ਰਿਟੇਨ ਤੋਂ ਆਪਣੇ ਨਾਗਰਿਕਾਂ ਨੂੰ ਲਿਆਉਣ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕਰੇਗੀ ਪਰ ਬ੍ਰਿਟੇਨ ਵਿਚ ਰਹਿਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਹਾਲੇ ਵੀ ਦੇਸ਼ ਪਰਤਣ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਯੂਨੀਵਰਸਿਟੀਆਂ ਨੇ ਕਿਹਾ ਕਿ ਉਹ ਅਜਿਹੇ ਵਿਦਿਆਰਥੀਆਂ ਨੂੰ ਮਦਦ ਦੇਣਾ ਜਾਰੀ ਰੱਖਣਗੀਆਂ।

ਯੂਨੀਵਰਸਿਟੀਜ਼ ਯੂਕੇ ਇੰਟਰਨੈਸ਼ਨਲ ਦੀ ਨਿਦੇਸ਼ਕ ਵਿਵੀਅਨ ਸਟਰਨ ਨੇ ਕਿਹਾ,''ਅਸੀਂ ਇਸ ਗੱਲ ਤੋਂ ਜਾਣੂ ਹਾਂ ਕਿ ਕਈ ਭਾਰਤੀ ਵਿਦਿਆਰਥੀ ਧਨ ਅਤੇ ਰਿਹਾਇਸ਼ ਨੂੰ ਲੈ ਕੇ ਚਿੰਤਤ ਹਨ, ਉਹਨਾਂ ਨੂੰ ਆਪਣੇ ਪਰਿਵਾਰ ਦੀ ਯਾਦ ਆ ਰਹੀ ਹੈ ਅਤੇ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਇਸ ਗਲੋਬਲ ਮਹਾਮਾਰੀ ਦੇ ਕਾਰਨ ਉਹ ਆਪਣੇ ਘਰੋਂ ਦੂਰ ਹੋਣ ਕਾਰਨ ਪਰੇਸ਼ਾਨ ਹਨ। ਅਜਿਹੇ ਵਿਦਿਆਰਥੀਆਂ ਨੂੰ ਮੇਰਾ ਸੰਦੇਸ਼ ਹੈ-ਕ੍ਰਿਪਾ ਆਪਣੀਆਂ ਯੂਨੀਵਰਸਿਟੀਆਂ ਨਾਲ ਗੱਲ ਕਰਨ।'' ਯੂਨੀਵਰਸਿਟੀਜ਼ ਯੂਕੇ ਇੰਟਰਨੈਸ਼ਨਲ ਬ੍ਰਿਟੇਨ ਦੀਆਂ 143 ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਫਸੇ ਭਾਰਤੀਆਂ ਨੂੰ ਦੇਸ਼ ਪਰਤਣ ਦਾ ਮੌਕਾ, ਇਹਨਾਂ ਲੋਕਾਂ ਨੂੰ ਮਿਲੇਗੀ ਤਰਜੀਹ

ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿਚ ਯੂਰਪੀ ਸੰਘ ਤੋਂ ਬਾਹਰ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਪੜ੍ਹਦੇ ਹਨ।ਚੀਨ ਦੇ ਬਾਅਦ ਦੂਜੇ ਸਥਾਨ 'ਤੇ ਭਾਰਤੀ ਵਿਦਿਆਰਥੀ ਇੱਥੇ ਹਨ। ਬ੍ਰਿਟੇਨ ਦੇ ਗ੍ਰਹਿ ਵਿਭਾਗ ਨੇ ਵੀਜ਼ਾ ਮਿਆਦ ਖਤਮ ਹੋਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਵੀਜ਼ਾ ਮਿਆਦ ਘੱਟੋ-ਘੱਟ 31 ਮਈ ਤੱਕ ਲਈ ਵਧਾ ਦਿੱਤੀ ਹੈ। ਸ਼ੁਰੂਆਤੀ ਪੜਾਅ ਵਿਚ ਹਰੇਕ ਯਾਤਰੀ ਨੂੰ ਟਿਕਟ 'ਤੇ 50,000 ਰੁਪਏ ਖਰਚਾ ਚੁੱਕਣਾ ਹੋਵੇਗਾ ਜਿਸ ਵਿਚ ਦੇਸ਼ ਵਿਚ ਕੁਆਰੰਟੀਨ ਮਿਆਦ ਦਾ ਖਰਚਾ ਵੀ ਸ਼ਾਮਲ ਹੈ।


Vandana

Content Editor

Related News