ਜਾਣੋ ਕੌਣ ਹੈ ਪ੍ਰੀਤੀ ਪਟੇਲ? ਜਿਨ੍ਹਾਂ ਨੇ ਭਗੋੜੇ ਨੀਰਵ ਮੋਦੀ ਦੀ ਭਾਰਤ ਵਾਪਸੀ ’ਤੇ ਲਾਈ ਮੋਹਰ

04/17/2021 5:17:57 PM

ਲੰਡਨ : ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਲਿਆਉਣ ਦੀ ਤਿਆਰੀ ਹੋ ਚੁੱਕੀ ਹੈ। ਨੀਰਵ ਮੋਦੀ ’ਤੇ ਪੰਜਾਬ ਨੈਸ਼ਨਲ ਬੈਂਕ ਨਾਲ 2 ਅਰਬ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਮੋਦੀ ਦੇ ਹਵਾਲਗੀ ਦਸਤਾਵੇਜ਼ ’ਤੇ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਦਸਤਖ਼ਤ ਕੀਤੇ ਹਨ।

ਇਹ ਵੀ ਪੜ੍ਹੋ : ਵਿਸ਼ਵ ’ਚ ਪਾਕਿਸਤਾਨੀ ਪਾਸਪੋਰਟ ਦੀ ਹਾਲਤ ਸਭ ਤੋਂ ਖ਼ਰਾਬ, ਜਾਣੋ ਕੀ ਹੈ ਭਾਰਤ ਦੀ ਰੈਂਕਿੰਗ

PunjabKesari

ਆਓ ਜਾਣਦੇ ਹਾਂ ਕੌਣ ਹੈ ਪ੍ਰਤੀ ਪਟੇਲ?
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕੈਬਨਿਟ ਵਿਚ ਭਾਰਤੀ ਮੂਲ ਦੀ ਪ੍ਰਤੀ ਪਟੇਲ ਗ੍ਰਹਿ ਮੰਤਰੀ ਹੈ। ਭਾਰਤੀ ਮੂਲ ਦੀ 47 ਸਾਲ ਦੀ ਪ੍ਰੀਤੀ ਬ੍ਰਿਟੇਨ ਵਿਚ ਬ੍ਰੈਗਜ਼ਿਟ ਸਮਰਥਕਾਂ ਦਾ ਮੁੱਖ ਚਿਹਰਾ ਹੈ। ਪ੍ਰੀਤੀ ਪਟੇਲ ਨੂੰ ਕੰਜਰਵੇਟਿਵ ਪਾਰਟੀ ਦੇ ਮੌਜੂਦਾ ਦੌਰ ਵਿਚ ਸਭ ਤੋਂ ਚਰਚਿਤ ਨੇਤਾਵਾਂ ਵਿਚ ਗਿਣਿਆ ਜਾਂਦਾ ਹੈ। ਸਾਬਕਾ ਬ੍ਰਿਟਿਸ਼ ਪੀ.ਐਮ. ਡੈਵਿਡ ਕੈਮਰਨ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਲੰਡਨ ਯਾਤਰਾ ਦੌਰਾਨ ਅਹੁਦਾ ਸੌਂਪਿਆ ਸੀ। ਲੰਡਨ ਵਿਚ ਭਾਰਤੀ ਭਾਈਚਾਰੇ ਵਿਚ ਉਹ ਪੀ.ਐਮ. ਨਰਿੰਦਰ ਮੋਦੀ ਦੇ ਸਮਰਥਕ ਦੇ ਤੌਰ ’ਤੇ ਵੀ ਮਸ਼ਹੂਰ ਹੈ। ਪ੍ਰੀਤੀ ਬ੍ਰਿਟੇਨ ਵਿਚ ਭਾਰਤੀ ਮੂਲ ਦੇ ਲੋਕਾਂ ਦੇ ਸਾਰੇ ਮੁੱਖ ਪ੍ਰੋਗਰਾਮਾਂ ਵਿਚ ਮਿਹਮਾਨ ਹੁੰਦੀ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਅਮਰੀਕਾ ’ਚ ਬੰਦੂਕਧਾਰੀ ਨੇ 8 ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ੍ਹਿਆ, ਮ੍ਰਿਤਕਾਂ ’ਚ 4 ਸਿੱਖ ਵੀ ਸ਼ਾਮਲ

ਪ੍ਰੀਤੀ ਦਾ ਜਨਮ 29 ਮਾਰਚ 1972 ਨੂੰ ਇੰਗਲੈਂਡ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਨਾਮ ਸੁਸ਼ੀਲ ਅਤੇ ਮਾਂ ਦਾ ਨਾਮ ਅੰਜਨਾ ਪਟੇਲ ਹੈ। ਉਨ੍ਹਾਂ ਦੇ ਮਾਤਾ-ਪਿਤਾ ਗੁਜਰਾਤ ਤੋਂ ਯੁਗਾਂਡਾ ਚਲੇ ਗਏ ਸਨ ਅਤੇ 1960 ਦੇ ਦਹਾਕੇ ਵਿਚ ਉਥੋਂ ਬ੍ਰਿਟੇਨ ਆ ਕੇ ਵੱਸ ਗਏ। ਪ੍ਰੀਤੀ ਨੇ ਕੀਲ ਅਤੇ ੲਸੇਕਸ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ ਹੈ। ਗ੍ਰੈਜੂਏਜ਼ਨ ਕਰਨ ਦੇ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਸੈਂਟਰਲ ਆਫ਼ਿਸ ਵਿਚ ਨੌਕਰੀ ਕੀਤੀ ਅਤੇ ਇਸ ਦੇ ਬਾਅਦ 1995 ਤੋਂ 1997 ਤੱਕ ਸਰ ਜੇਮਸ ਗੋਲਡਸਮਿਥ ਦੀ ਅਗਵਾਈ ਵਾਲੀ ਰੈਫਰੈਂਡਮ ਪਾਰਟੀ ਦੀ ਮਹਿਲਾ ਬੁਲਾਰਾ ਰਹੀ। ਇਹ ਪਾਰਟੀ ਬ੍ਰਿਟੇਨ ਵਿਚ ਯੂਰਪੀ ਸੰਘ ਦੀ ਵਿਰੋਧੀ ਪਾਰਟੀ ਮੰਨੀ ਜਾਂਦੀ ਸੀ। ਸਾਲ 1997 ਵਿਚ ਕੰਜ਼ਰਵੇਟਿਵ ਪਾਰਟੀ ਦਾ ਹਿੱਸਾ ਬਣ ਗਈ ਅਤੇ ਅਗਲੇ 3 ਸਾਲਾਂ ਤੱਕ ਪਾਰਟੀ ਦੀ ਡਿਪਟੀ ਪ੍ਰੈਸ ਸਕੱਤਰ ਰਹੀ।

ਇਹ ਵੀ ਪੜ੍ਹੋ : ਹੈਰਾਨੀਜਨਕ: ਚੋਰੀ ਕੀਤੀਆਂ ਸਨ 2 ਸ਼ਰਟਾਂ, ਹੁਣ 20 ਸਾਲ ਮਗਰੋਂ ਜੇਲ੍ਹ ’ਚੋਂ ਰਿਹਾਅ ਹੋਇਆ ਇਹ ਸ਼ਖ਼ਸ

ਪ੍ਰੀਤੀ ਨੇ ਪਹਿਲੀ ਵਾਰ 2005 ਵਿਚ ਨਾਟਿੰਗਮ ਸੀਟ ਤੋਂ ਚੋਣ ਲੜੀ ਪਰ ਉਨ੍ਹਾਂ ਨੂੰ ਜਿੱਤ ਨਹੀਂ ਮਿਲੀ। ਫਿਰ 2010 ਵਿਚ ਉਨ੍ਹਾਂ ਨੇ ਵਿਟਹੈਮ ਸੀਟ ਤੋਂ ਚੋਣ ਜਿੱਤ ਲਈ। ਸਾਲ 2014 ਵਿਚ ਉਨ੍ਹਾਂ ਨੂੰ ਖ਼ਜਾਨਾ ਮੰਤਰੀ ਬਣਾਇਆ ਗਿਆ ਅਤੇ 2015 ਵਿਚ ਆਮ ਚੋਣਾਂ ਦੇ ਬਾਅਦ ਉਹ ਰੋਜ਼ਗਾਰ ਮੰਤਰੀ ਬਣ ਗਈ ਸੀ। 2016 ਜੂਨ ਵਿਚ ਉਨ੍ਹਾਂ ਨੂੰ ਅੰਤਰਰਾਸ਼ਟਰੀ ਵਿਕਾਸ ਮੰਤਰੀ ਬਣਾਇਆ ਗਿਆ ਸੀ ਪਰ ਇਕ ਸਾਲ ਬਾਅਦ ਅਸਤੀਫਾ ਦੇਣਾ ਪਿਆ। 2 ਸਾਲ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ ਬ੍ਰਿਟੇਨ ਦੀ ਗ੍ਰਹਿ ਮੰਤਰੀ ਬਣ ਗਈ ਸੀ।

ਇਹ ਵੀ ਪੜ੍ਹੋ : ਬੈਂਕ ਮੁਲਾਜ਼ਮ ਨੇ 37 ਦਿਨਾਂ ’ਚ 4 ਵਾਰ ਕੀਤਾ ਵਿਆਹ, 3 ਵਾਰ ਦਿੱਤਾ ਤਲਾਕ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ


cherry

Content Editor

Related News