ਬ੍ਰਿਟੇਨ ਨੇ ਫੇਸਬੁੱਕ 'ਤੇ 6.94 ਕਰੋੜ ਡਾਲਰ ਦਾ ਲਗਾਇਆ ਜੁਰਮਾਨਾ

Wednesday, Oct 20, 2021 - 08:37 PM (IST)

ਲੰਡਨ - ਬ੍ਰਿਟੇਨ ਦੇ ਕੰਪੀਟੀਸ਼ਨ ਰੈਗੂਲੇਟਰ ਨੇ ਸੋਸ਼ਲ ਮੀਡੀਆ ਮੰਚ ਫੇਸਬੁੱਕ 'ਤੇ ਨਿਯਮਾਂ ਦੇ ਉਲੰਘਣ ਨੂੰ ਲੈ ਕੇ 6.94 ਕਰੋੜ ਡਾਲਰ (5.05 ਕਰੋੜ ਪਾਉਂਡ) ਦਾ ਜੁਰਮਾਨਾ ਲਗਾਇਆ ਹੈ। ਰੈਗੂਲੇਟਰ ਦੇ ਅਨੁਸਾਰ ਇਹ ਜੁਰਮਾਨਾ ਫੇਸਬੁੱਕ ਦੁਆਰਾ ਆਨਲਾਈਨ ਡਾਟਾਬੇਸ ਕੰਪਨੀ ਗਿਫੀ ਦੀ ਖਰੀਦ ਸਬੰਧੀ ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਲਗਾਇਆ ਗਿਆ ਹੈ। ਬ੍ਰਿਟੇਨ ਦੇ ਪ੍ਰਤੀਯੋਗਤਾ ਅਤੇ ਬਾਜ਼ਾਰ ਅਥਾਰਟੀ (ਸੀ.ਐੱਮ.ਏ.) ਨੇ ਕਿਹਾ ਕਿ ਫੇਸਬੁੱਕ ਜਾਂਚ ਦੌਰਾਨ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਅਸਫਲ ਰਹੀ। ਸੋਸ਼ਲ ਮੀਡੀਆ ਕੰਪਨੀ ਨੂੰ ਕਈ ਚਿਤਾਵਨੀਆਂ ਦਿੱਤੀਆਂ ਗਈਆਂ ਪਰ ਅਜਿਹਾ ਲੱਗਦਾ ਹੈ ਕਿ ਉਸ ਨੇ ਜਾਣਬੂੱਝ ਕੇ ਨਿਯਮਾਂ ਦੇ ਅਨੁਪਾਲਨ ਵਿੱਚ ਗਲਤੀਆਂ ਕੀਤੀਆਂ। 

ਇਹ ਵੀ ਪੜ੍ਹੋ - RBI ਨੇ Paytm ਪੇਮੈਂਟਸ ਬੈਂਕ 'ਤੇ ਲਗਾਇਆ 1 ਕਰੋੜ ਰੁਪਏ ਦਾ ਜੁਰਮਾਨਾ

ਅਥਾਰਟੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਕੰਪਨੀ ਨੂੰ ਸ਼ੁਰੂਆਤੀ ਪਰਿਵਰਤਨ ਹੁਕਮ ਦੀ ਉਲੰਘਣਾ ਕਰਨ ਲਈ ਜਾਣਬੂੱਝ ਕੇ ਜ਼ਰੂਰੀ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਪਾਇਆ ਗਿਆ ਹੈ। ਉਸ ਨੇ ਦੱਸਿਆ ਕਿ ਫੇਸਬੁੱਕ 'ਤੇ ਹੁਕਮ ਦੀ ਉਲੰਘਣਾ ਕਰਨ 'ਤੇ ਪੰਜ ਕਰੋੜ ਪਾਉਂਡ ਅਤੇ ਸਹਿਮਤੀ ਦੇ ਬਿਨਾਂ ਦੋ ਵਾਰ ਆਪਣੇ ਮੁੱਖ ਅਨੁਪਾਲਨ ਅਧਿਕਾਰੀ ਨੂੰ ਬਦਲਣ ਲਈ 5,00,000 ਪਾਉਂਡ ਦਾ ਜੁਰਮਾਨਾ ਲਗਾਇਆ ਗਿਆ ਹੈ। ਸੀ.ਐੱਮ.ਏ. ਵਿੱਚ ਸੀਨੀਅਰ ਨਿਰਦੇਸ਼ਕ (ਵਿਲਯ) ਜੋਏਲ ਬਾਮਫੋਰਡ ਨੇ ਇੱਕ ਬਿਆਨ ਵਿੱਚ ਕਿਹਾ, ‘‘ਅਸੀਂ ਫੇਸਬੁੱਕ ਨੂੰ ਚਿਤਾਵਨੀ ਦਿੱਤੀ ਸੀ ਕਿ ਸਾਨੂੰ ਮਹੱਤਵਪੂਰਣ ਜਾਣਕਾਰੀ ਪ੍ਰਦਾਨ ਕਰਨ ਤੋਂ ਮਨਾ ਕਰਨਾ ਹੁਕਮ ਦੀ ਉਲੰਘਣਾ ਹੈ ਪਰ ਦੋ ਵੱਖ-ਵੱਖ ਅਦਾਲਤਾਂ ਵਿੱਚ ਇਸ ਸੰਬੰਧ ਵਿੱਚ ਅਪੀਲ ਹਾਰਨ ਦੇ ਬਾਵਜੂਦ ਫੇਸਬੁੱਕ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਅਣਦੇਖੀ ਕਰਦੀ ਰਹੀ। ਉਥੇ ਹੀ ਫੇਸਬੁੱਕ ਨੇ ਕਿਹਾ ਹੈ ਕਿ ਉਹ ਇਸ ਫ਼ੈਸਲੇ ਦੀ ਸਮੀਖਿਆ ਕਰਨ ਤੋਂ ਬਾਅਦ ਵਿਕਲਪਾਂ 'ਤੇ ਵਿਚਾਰ ਕਰੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News