ਯੂ. ਕੇ. ਸਰਕਾਰ ਦਾ ਖੁਲਾਸਾ, 3 ਦਿਨਾਂ ’ਚ ਸੈਂਕੜੇ ਪ੍ਰਵਾਸੀ ਇੰਗਲਿਸ਼ ਚੈਨਲ ਪਾਰ ਕਰਦੇ ਕੀਤੇ ਗ੍ਰਿਫ਼ਤਾਰ

Saturday, Jun 05, 2021 - 04:23 PM (IST)

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ ਤਿੰਨ ਦਿਨਾਂ ’ਚ ਲੱਗਭਗ 600 ਪ੍ਰਵਾਸੀਆਂ ਨੇ ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਗ੍ਰਹਿ ਦਫਤਰ ਅਨੁਸਾਰ ਯੂ. ਕੇ. ਬਾਰਡਰ ਫੋਰਸ ਨੇ ਸ਼ੁੱਕਰਵਾਰ ਚਾਰ ਕਿਸ਼ਤੀਆਂ ’ਤੇ 83 ਅਤੇ ਵੀਰਵਾਰ ਨੂੰ 8 ਕਿਸ਼ਤੀਆਂ ’ਤੇ 201 ਲੋਕਾਂ ਨੂੰ ਗ੍ਰਿਫਤਾਰ ਕੀਤਾ। ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਇਸ ਆਮਦ ਦੌਰਾਨ ਫ੍ਰੈਂਚ ਅਧਿਕਾਰੀਆਂ ਨੇ ਵੀ ਬੁੱਧਵਾਰ ਅਤੇ ਵੀਰਵਾਰ ਨੂੰ 171 ਲੋਕਾਂ ਨਾਲ ਸਬੰਧਤ 9 ਕਰਾਸਿੰਗਾਂ ਨਾਲ ਨਜਿੱਠਣ ਤੋਂ ਬਾਅਦ ਸ਼ੁੱਕਰਵਾਰ ਨੂੰ 8 ਕਰਾਸਿੰਗਾਂ ’ਚ 130 ਲੋਕਾਂ ਨੂੰ ਰੋਕਿਆ।

ਯੂ. ਕੇ. ’ਚ ਪਿਛਲੇ ਸਾਲ ਦੀ ਇਸੇ ਸਮੇਂ ਦੇ ਮੁਕਾਬਲੇ ਇਸ ਸਾਲ ਚੈਨਲ ਨੂੰ ਪਾਰ ਕਰਨ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ’ਚ ਦੁੱਗਣਾ ਵਾਧਾ ਹੋਇਆ ਹੈ। ਇਸ ਗਿਣਤੀ ਨੂੰ ਵੇਖਦਿਆਂ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਫਰਾਂਸ ਤੋਂ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਪ੍ਰਵਾਸੀਆਂ ਨੂੰ ਵਾਪਸ ਲੈਣ, ਜਿਨ੍ਹਾਂ ਨੂੰ ਇੰਗਲਿਸ਼ ਚੈਨਲ ਨੂੰ ਛੋਟੀਆਂ ਕਿਸ਼ਤੀਆਂ ਨਾਲ ਪਾਰ ਕਰਦਿਆਂ ਰੋਕਿਆ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਸ ਸਾਲ ਹੁਣ ਤੱਕ 3500 ਤੋਂ ਵੱਧ ਲੋਕਾਂ ਨੂੰ ਖ਼ਤਰਨਾਕ ਢੰਗ ਨਾਲ ਇੰਗਲਿਸ਼ ਚੈਨਲ ਪਾਰ ਕਰਨ ਤੋਂ ਰੋਕਿਆ ਗਿਆ ਹੈ।


Manoj

Content Editor

Related News