ਯੂ.ਕੇ. ਸਰਕਾਰ ਨੇ ਭਾਰਤ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਜਾਰੀ

Tuesday, Mar 26, 2024 - 10:51 AM (IST)

ਯੂ.ਕੇ. ਸਰਕਾਰ ਨੇ ਭਾਰਤ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਜਾਰੀ

ਲੰਡਨ (ਸਰਬਜੀਤ ਸਿੰਘ ਬਨੂੜ) ਯੂ.ਕੇ. ਸਰਕਾਰ ਨੇ ਭਾਰਤ ਜਾਣ ਵਾਲੇ ਆਪਣੇ ਨਾਗਰਿਕਾਂ ਨੂੰ ਭਾਰਤ ਵਿੱਚ ਜਨਰਲ ਚੋਣਾਂ ਦੇ ਮੱਦੇਨਜ਼ਰ ਸੁਚੇਤ ਰਹਿਣ ਲਈ ਕਿਹਾ ਹੈ। ਯੂ.ਕੇ. ਦੀ ਸਰਕਾਰੀ ਵੈਬਸਾਈਟ 'ਤੇ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਭਾਰਤੀ ਖੇਤਰਾਂ ਵਿੱਚ ਯਾਤਰੀਆਂ ਨੂੰ ਜਾਨੀ ਸੁਰੱਖਿਆ ਦੇ ਮੱਦੇਨਜਰ ਸੁਚੇਤ ਰਹਿਣ ਤੇ ਬਗੈਰ ਲੋੜ ਦੇ ਕਿਤੇ ਨਾ ਜਾਣ ਲਈ ਕਿਹਾ ਹੈ। ਯੂ.ਕੇ. ਸਰਕਾਰ ਨੇ ਕਿਹਾ ਕਿ ਭਾਰਤ ਵਿੱਚ ਜਨਰਲ ਆਮ ਚੋਣਾਂ 19 ਅਪ੍ਰੈਲ ਤੋਂ 1 ਜੂਨ ਦਰਮਿਆਨ ਹੋਣਗੀਆਂ ਤੇ ਇਸ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਇਸ ਦੌਰਾਨ ਦੇਸ਼ ਭਰ ਵਿੱਚ ਸਿਆਸੀ ਰੈਲੀਆਂ ਅਤੇ ਜਨਤਕ ਮੀਟਿੰਗਾਂ, ਵੱਡੇ ਇਕੱਠਾਂ ਦੇ ਆਲੇ ਦੁਆਲੇ ਸਾਵਧਾਨੀ ਵਰਤਣ ਦੇ ਨਾਲ, ਸਥਾਨਕ ਮੀਡੀਆ ਵਿੱਚ ਅੱਪਡੇਟ ਅਤੇ ਸਥਾਨਕ ਅਧਿਕਾਰੀਆਂ ਦੀ ਸਲਾਹ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। 

ਸਰਕਾਰ ਨੇ ਕਿਹਾ ਕਿ ਹੜਤਾਲਾਂ, ਸਿਆਸੀ ਰੈਲੀਆਂ ਅਤੇ ਪ੍ਰਦਰਸ਼ਨ ਅਕਸਰ ਹੁੰਦੇ ਹਨ ਅਤੇ ਕਈ ਰੈਲੀਆਂ ਹਿੰਸਕ ਬਣ ਸਕਦੀਆਂ ਹਨ। ਚੋਣਾਂ ਦੌਰਾਨ ਅਤੇ ਪਾਰਟੀ ਜਾਂ ਸਰਕਾਰ ਦੇ ਨੇਤਾਵਾਂ ਦੀ ਮੌਤ ਤੋਂ ਬਾਅਦ ਜੋਖਮ ਵੱਧ ਹੁੰਦੇ ਹਨ। ਵਿਰੋਧ ਪ੍ਰਦਰਸ਼ਨ ਥੋੜ੍ਹੇ ਸਮੇਂ ਦੇ ਨੋਟਿਸ 'ਤੇ ਵੀ ਹੋ ਸਕਦੇ ਹਨ, ਖਾਸ ਕਰਕੇ ਰਾਸ਼ਟਰੀ ਮਹੱਤਵ ਵਾਲੇ ਦਿਨਾਂ ਦੇ ਆਲੇ-ਦੁਆਲੇ ਘਟਨਾਵਾਂ ਆਮ ਵਾਪਰ ਜਾਂਦੀਆਂ ਹਨ ਅਤੇ ਸਥਾਨਕ ਅਧਿਕਾਰੀ ਥੋੜ੍ਹੇ ਸਮੇਂ ਦੇ ਨੋਟਿਸ 'ਤੇ ਕਰਫਿਊ ਅਤੇ ਹੋਰ ਪਾਬੰਦੀਆਂ ਲਗਾ ਸਕਦੇ ਹਨ ਤੇ ਅਫਵਾਵਾਂ ਤੋਂ ਬਚਣ ਲਈ ਸਥਾਨਕ ਪ੍ਰਸ਼ਾਸਨ ਮੋਬਾਈਲ ਅਤੇ ਇੰਟਰਨੈਟ ਨੈਟਵਰਕ ਕਵਰੇਜ ਸਮੇਤ ਆਵਾਜਾਈ ਅਤੇ ਜਨਤਕ ਸੇਵਾਵਾਂ ਥੋੜ੍ਹੇ ਸਮੇਂ ਦੇ ਨੋਟਿਸ 'ਤੇ ਵਿਘਨ ਪਾ ਸਕਦੀਆਂ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਇਕ ਦਿਨ 'ਚ 2000 ਵਾਰ ਭੂਚਾਲ ਦੇ ਝਟਕੇ, ਵਿਗਿਆਨੀ ਐਲਰਟ (ਵੀਡੀਓ)

ਯੂ.ਕੇ. ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਵਿਰੋਧ ਪ੍ਰਦਰਸ਼ਨਾਂ ਤੋਂ ਬਚਾਅ ਕਰਨ ਦੇ ਨਾਲ ਧਾਰਮਿਕ ਸਥਾਨਾਂ, ਖੇਡ ਸਟੇਡੀਅਮਾਂ ਅਤੇ ਸ਼ਾਪਿੰਗ ਸੈਂਟਰਾਂ ਸਮੇਤ ਵੱਡੇ ਇਕੱਠਾਂ ਦੇ ਆਲੇ-ਦੁਆਲੇ ਸਾਵਧਾਨ ਰਹਿਣ ਲਈ ਕਿਹਾ ਹੈ ਅਤੇ ਸਥਾਨਕ ਅਧਿਕਾਰੀਆਂ ਅਤੇ ਆਪਣੀ ਯਾਤਰਾ ਕੰਪਨੀ ਦੀ ਸਲਾਹ ਦੀ ਪਾਲਣਾ ਕਰਨ ਦੇ ਨਾਲ ਸਥਾਨਕ ਮੀਡੀਆ ਦੀ ਨਿਗਰਾਨੀ ਕਰਨ ਅਤੇ ਕਿਸੇ ਵੀ ਕਰਫਿਊ ਪਾਬੰਦੀਆਂ ਦੀ ਪਾਲਣਾ ਕਰਨ ਲਈ ਸੁਚੇਤ ਕੀਤਾ ਗਿਆ ਹੈ। ਯੂ.ਕੇ. ਸਰਕਾਰ ਨੇ ਭਾਰਤ ਜਾਣ ਵਾਲੇ ਨਾਗਰਿਕਾਂ ਨੂੰ ਸੁਚੇਤ ਕਰਦਿਆਂ ਲਿਖਿਆ ਹੈ ਕਿ ਭਾਰਤ ਵਿੱਚ ਕੰਮ ਕਰ ਰਹੇ ਅੱਤਵਾਦੀ ਅਤੇ ਵਿਦਰੋਹੀ ਸਮੂਹਾਂ ਵਿੱਚ ਕਸ਼ਮੀਰ ਵਿੱਚ ਲਸ਼ਕਰ-ਏ-ਤਾਇਬਾ (LET), ਜੈਸ਼-ਏ-ਮੁਹੰਮਦ (JEM), ਭਾਰਤ ਦੇ ਪੂਰਬੀ ਰਾਜਾਂ ਵਿੱਚ ਸਰਗਰਮ ਨਕਸਲੀ (ਕਮਿਊਨਿਸਟ ਵਿਦਰੋਹੀ) ਸਮੂਹ ਸਰਗਰਮ ਹਨ  ਅਤੇ ਪੰਜਾਬ ਵਿੱਚ ਹਿੰਦ ਪਾਕ ਬਾਰਡਰ ਤੇ ਸੁਰੱਖਿਆ ਨੂੰ ਲੈ ਕੇ ਸੁਚੇਤ ਰਹਿਣ ਲਈ ਆਖਿਆ ਗਿਆ ਹੈ। ਨਾਲ ਹੀ ਪੰਜਾਬ ਵਿੱਚ ਖਾਲਿਸਤਾਨੀ ਕੱਟੜਪੰਥੀ ਮੁੱਖ ਤੌਰ 'ਤੇ ਸਰਗਰਮ ਦੱਸਿਆ ਗਿਆ ਹੈ ਤੇ ਭਾਰਤੀ ਉਪ ਮਹਾਂਦੀਪ ਵਿੱਚ ਅਲ ਕਾਇਦਾ ਅਤੇ ਹੋਰ ਸਮੂਹਾਂ ਦੇ ਸਰਗਰਮ ਹੋਣ ਬਾਰੇ ਯੂ.ਕੇ. ਨਾਗਰਿਕ ਨੂੰ ਭਾਰਤ ਜਾਣ ਸਮੇਂ ਸੁਚੇਤ ਰਹਿਣ ਅਤੇ ਬਗੈਰ ਕੋਈ ਜ਼ਰੂਰ ਕੰਮ ਤੋਂ ਭਾਰਤ ਜਾਣ ਤੋਂ ਵਰਜਿਤ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News