ਲੇਬਨਾਨ ''ਚ ਬ੍ਰਿਟਿਸ਼ ਦੂਤਘਰ ਦੀ ਮਹਿਲਾ ਕਰਮਚਾਰੀ ਦੀ ਮਿਲੀ ਲਾਸ਼

12/18/2017 2:11:47 AM

ਲੇਬਨਾਨ— ਲੇਬਨਾਨ ਪੁਲਸ ਨੇ ਦੱਸਿਆ ਕਿ ਬੇਰੂਤ 'ਚ ਯੂ.ਕੇ.  ਦੇ ਦੂਤਘਰ 'ਚ ਕੰਮ ਕਰਨ ਵਾਲੀ ਇਕ ਬ੍ਰਿਟਿਸ਼ ਮਹਿਲਾ ਦੀ ਲਾਸ਼ ਪਾਈ ਗਈ ਹੈ। ਰਿਬੇਕਾ ਡਾਇਕਸ ਦੀ ਲਾਸ਼ ਸ਼ਨੀਵਾਰ ਨੂੰ ਇਕ ਸੜਕ ਕਿਨਾਰੇ ਪਈ ਹੋਈ ਮਿਲੀ। ਸੀਨੀਅਰ ਪੁਲਸ ਸੂਤਰਾਂ ਨੇ ਦੱਸਿਆ ਕਿ ਉਸ ਦੀ ਹੱਤਿਆ ਗਲਾ ਘੋਟ ਕੇ ਕੀਤੀ ਗਈ ਹੈ। ਰਿਬੇਕਾ ਦੇ ਪਰਿਵਾਰ ਨੇ ਇਕ ਬਿਆਨ 'ਚ ਕਿਹਾ ਕਿ, ''ਅਸੀਂ ਆਪਣੀ ਪਿਆਰੀ ਰਿਬੇਕਾ ਦੀ ਮੌਤ ਦੀ ਖਬਰ ਸੁਣ ਕੇ ਹਿੱਲ ਗਏ ਹਾਂ। ਜੋ ਕੁਝ ਹੋਇਆ ਅਸੀਂ ਸਾਰੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੀਡੀਆ ਨੂੰ ਬੇਨਤੀ ਹੈ ਕਿ ਉਹ ਸਾਡੀ ਗੋਪਨੀਯਤਾ ਦੀ ਸਨਮਾਨ ਕਰੇ।''
ਰਿਬੇਕਾ ਜਨਵਰੀ 2017 ਤੋਂ ਬੇਰੂਤ 'ਚ ਅੰਤਰਰਾਸ਼ਟਰੀ ਵਿਕਾਸ ਵਿਭਾਗ ਲਈ ਪ੍ਰੋਗਰਾਮ ਤੇ ਨੀਤੀ ਪ੍ਰਬੰਧਕ ਦੇ ਤੌਰ 'ਤੇ ਕੰਮ ਕਰ ਰਹੀ ਸੀ। ਸਥਾਨਕ ਪੁਲਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਤੇ ਬਾਅਦ 'ਚ ਦੂਜਾ ਪੋਸਟਮਾਰਟਮ ਕੀਤਾ ਜਾਵੇਗਾ। ਅੰਤਰਰਾਸ਼ਟਰੀ ਵਿਕਾਸ ਵਿਭਾਗ ਦੇ ਬੁਲਾਰੇ ਨੇ ਕਿਹਾ ਹੈ, ''ਇਸ ਦੁੱਖ ਦੇ ਸਮੇਂ ਸਾਡੀ ਹਮਦਰਦੀ ਰਿਬੇਕਾ ਦੇ ਪਰਿਵਾਰ ਤੇ ਉਨ੍ਹਾਂ ਦੇ ਦੋਸਤਾਂ ਨਾਲ ਹੈ।'' ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਬੇਰੂਤ 'ਚ ਬ੍ਰਿਟਿਸ਼ ਮਹਿਲਾ ਦੀ ਮੌਤ ਦੇ ਸੰਬੰਧ 'ਚ ਉਹ ਲੇਬਨਾਨ ਪ੍ਰਸ਼ਾਸਨ ਨਾਲ ਸੰਪਰਕ 'ਚ ਹੈ।


Related News