ਯੂ. ਕੇ. : ਮੈਕਡੋਨਲਡਜ਼ ਨੇ ਗਰੀਬ ਪਰਿਵਾਰਾਂ ਨੂੰ ਭੋਜਨ ਮੁਹੱਈਆ ਕਰਾਉਣ ਲਈ ਮਾਰਕਸ ਰਸ਼ਫੋਰਡ ਨਾਲ ਮਿਲਾਏ ਹੱਥ

Saturday, Oct 24, 2020 - 03:35 PM (IST)

ਯੂ. ਕੇ. : ਮੈਕਡੋਨਲਡਜ਼ ਨੇ ਗਰੀਬ ਪਰਿਵਾਰਾਂ ਨੂੰ ਭੋਜਨ ਮੁਹੱਈਆ ਕਰਾਉਣ ਲਈ ਮਾਰਕਸ ਰਸ਼ਫੋਰਡ ਨਾਲ ਮਿਲਾਏ ਹੱਥ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਮਹਾਮਾਰੀ ਨੇ ਯੂ. ਕੇ. ਦੀ ਆਰਥਿਕਤਾ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਇਸ ਨਾਲ ਸਭ ਤੋਂ ਵੱਧ ਗਰੀਬ ਵਰਗ ਪ੍ਰਭਾਵਿਤ ਹੋਇਆ ਹੈ, ਜਿਨ੍ਹਾਂ ਲਈ ਭੋਜਨ ਦਾ ਪ੍ਰਬੰਧ ਕਰਨਾ ਵੀ ਔਖਾ ਹੋ ਗਿਆ ਹੈ। 

ਇਸ ਸੰਕਟ ਦੀ ਘੜੀ ਵਿਚ ਮੈਕਡੋਨਲਡਜ਼ ਨੇ ਮਾਰਕਸ ਰਸ਼ਫੋਰਡ ਦੁਆਰਾ ਕਮਜ਼ੋਰ ਵਰਗ ਦੇ ਨੌਜਵਾਨਾਂ ਨੂੰ ਖਾਣਾ ਖੁਆਉਣ ਦੀ ਮੰਗ ਕਰਨ ਤੋਂ ਬਾਅਦ ਅਜਿਹੇ ਪਰਿਵਾਰਾਂ ਲਈ ਇਕ ਮਿਲੀਅਨ ਮੁਫਤ ਭੋਜਨ ਦੇਣ ਦੀ ਪੇਸ਼ਕਸ਼ ਕੀਤੀ ਹੈ। ਫਾਸਟ ਫੂਡ ਦੀ ਇਹ ਚੇਨ ਮਾਨਚੈਸਟਰ ਯੂਨਾਈਟਿਡ ਅਤੇ ਇੰਗਲੈਂਡ ਦੇ ਸਟਰਾਈਕਰਾਂ ਦੀ ਮੁਹਿੰਮ ਵਿਚ ਸ਼ਾਮਲ ਹੋ ਗਈ ਹੈ ਅਤੇ ਫੇਅਰ ਸ਼ੇਅਰ ਨੂੰ ਫੰਡ ਮੁਹੱਈਆ ਕਰਵਾਏਗੀ ਤਾਂ ਜੋ ਭੋਜਨ ਨੂੰ  ਗਰੀਬ ਘਰਾਂ ਵਿੱਚ ਤੁਰੰਤ ਵੰਡਿਆ ਜਾ ਸਕੇ। 

ਜ਼ਿਕਰਯੋਗ ਹੈ ਕਿ ਰਸ਼ਫੋਰਡ(22) ਨੇ ਈਸਟਰ ਤੋਂ ਛੁੱਟੀਆਂ ਦੌਰਾਨ ਸਕੂਲਾਂ ਨੂੰ ਮੁਫਤ ਖਾਣੇ ਦੀ ਸਰਕਾਰ ਨੂੰ ਬੇਨਤੀ ਕੀਤੀ ਹੈ ਪਰ ਸੰਸਦ ਮੈਂਬਰਾਂ ਨੇ ਇਸ ਮਤੇ ਨੂੰ ਰੱਦ ਕਰ ਦਿੱਤਾ ਹੈ। ਯੂ. ਕੇ. ਅਤੇ ਆਇਰਲੈਂਡ ਵਿਚ ਮੈਕਡੋਨਲਡਜ਼ ਦੇ ਸੀ ਈ ਓ, ਪਾਲ ਪੋਮਰੋਏ ਨੇ ਫੇਅਰ ਸ਼ੇਅਰ ਨਾਲ ਹੋਏ ਸੌਦੇ ਬਾਰੇ ਕਿਹਾ ਕਿ ਉਹ ਕਮਿਊਨਿਟੀ ਦੀ ਸਹਾਇਤਾ ਕਰਨ ਲਈ ਵਚਨਬੱਧ ਹਨ ਅਤੇ ਇਸ ਸਮੇਂ ਲੋੜਵੰਦਾਂ ਦੀ ਸੇਵਾ ਕਰਨੀ ਵਧੇਰੇ ਮਹੱਤਵਪੂਰਣ ਹੈ। ਫੇਅਰਸ਼ੇਅਰ ਦੇ ਸੀ ਈ ਓ ਲਿੰਡਸੇ ਬੋਸਵੈਲ ਨੇ ਇਸ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਰਸ਼ਫੋਰਡ ਨੂੰ ਜ਼ਮਾਨੇ ਦਾ ਨਾਇਕ ਦੱਸਿਆ ਹੈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਮੁਹਿੰਮ ਲਈ ਵੱਡਾ ਸਮਰਥਨ  ਮਿਲਿਆ ਹੈ। ਉਸਨੂੰ ਵੀਰਵਾਰ ਦੀ ਰਾਤ ਅਤੇ ਸ਼ੁੱਕਰਵਾਰ ਦੀ ਸਵੇਰ ਨੂੰ ਆਪਣੇ 3.6 ਮਿਲੀਅਨ ਫਾਲੋਅਰਸ ਨੇ ਟਵੀਟ ਕੀਤੇ, ਜਿਸ ਵਿੱਚ ਕੈਫੇ, ਬਾਰਾਂ, ਰੈਸਟੋਰੈਂਟਾਂ ਅਤੇ ਹੋਰ ਸੰਸਥਾਵਾਂ ਨੂੰ ਉਜਾਗਰ ਕੀਤਾ ਗਿਆ ਜੋ ਕਿ ਭੁੱਖੇ ਬੱਚਿਆਂ ਦੀ ਸਹਾਇਤਾ ਕਰਨ ਲਈ ਸਵੈ-ਇੱਛਾ ਨਾਲ ਕੰਮ ਕਰ ਰਹੇ ਸਨ। ਰਸ਼ਫੋਰਡ ਨੂੰ ਹਾਲ ਹੀ ਵਿੱਚ  ਬੱਚਿਆਂ ਦੇ ਭੋਜਨ ਬਾਰੇ ਪ੍ਰਚਾਰ ਦੇ ਯਤਨਾਂ ਲਈ  ਐਮ.ਬੀ.ਈ. ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।
 


author

Lalita Mam

Content Editor

Related News