ਲੰਡਨ ਨੂੰ ਮੁੜ ਕਰਨਾ ਪੈ ਸਕਦੈ ਨਵੀਆਂ ਕੋਰੋਨਾ ਪਾਬੰਦੀਆਂ ਦਾ ਸਾਹਮਣਾ

Tuesday, Sep 22, 2020 - 07:53 AM (IST)

ਲੰਡਨ ਨੂੰ ਮੁੜ ਕਰਨਾ ਪੈ ਸਕਦੈ ਨਵੀਆਂ ਕੋਰੋਨਾ ਪਾਬੰਦੀਆਂ ਦਾ ਸਾਹਮਣਾ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਦੇ ਫੈਲ ਰਹੇ ਖਤਰੇ ਨੂੰ ਵੇਖਦੇ ਹੋਏ ਰਾਜਧਾਨੀ ਲੰਡਨ ਨੂੰ ਕੁਝ ਦਿਨਾਂ ਦੇ ਅੰਦਰ ਨਵੇਂ ਨਿਯਮਾਂ ਅਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿਹਤ ਸਕੱਤਰ ਨੇ ਪੁਸ਼ਟੀ ਕੀਤੀ ਹੈ ਕਿ  ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਇਸ ਸੰਬੰਧ ਵਿਚ ਮੈਟ ਹੈਨਕੌਕ ਅਤੇ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਹਫਤੇ ਦੇ ਅੰਤ ਰਾਜਧਾਨੀ ਵਿਚ ਕਿਸ ਕਾਰਵਾਈ ਦੀ ਲੋੜ ਹੈ ਆਦਿ ਵਿਸ਼ਿਆਂ 'ਤੇ ਗੱਲਬਾਤ ਕੀਤੀ ਸੀ।  

ਖਾਨ ਕੌਂਸਲ ਦੇ ਨੇਤਾਵਾਂ ਨਾਲ ਮਿਲ ਕੇ ਸ਼ਹਿਰ ਲਈ ਉਪਾਵਾਂ ਬਾਰੇ ਵਿਚਾਰ ਵਟਾਂਦਰੇ ਕਰਨਗੇ ਅਤੇ ਉਹ ਜਲਦੀ ਹੀ ਸਖਤ ਨਵੀਆਂ ਪਾਬੰਦੀਆਂ ਦੀ ਯੋਜਨਾ ਪੇਸ਼ ਕਰ ਸਕਦੇ ਹਨ। ਮੇਅਰ ਕਥਿਤ ਤੌਰ 'ਤੇ ਪੱਬਾਂ ਅਤੇ ਰੈਸਟੋਰੈਂਟਾਂ' ਤੇ 10 ਵਜੇ ਕਰਫਿਊ ਅਤੇ ਘਰਾਂ 'ਚ ਇਕੱਠ ਕਰਨ ਤੇ ਪਾਬੰਦੀ ਲਗਾਉਣ ਲਈ ਜ਼ੋਰ ਦੇ ਰਹੇ ਹਨ। ਇਸ ਦੇ ਨਾਲ ਇਹ ਵੀ ਉਮੀਦ ਹੈ ਕਿ ਨਵੇਂ ਨਿਯਮਾਂ ਵਿੱਚ ਲੰਡਨ ਦੇ ਦਫਤਰੀ ਕਰਮਚਾਰੀਆਂ ਨੂੰ ਅਗਲੇ ਹਫਤੇ ਘਰ ਤੋਂ ਕੰਮ ਕਰਨ ਦੀ ਸਲਾਹ ਦਿੱਤੀ ਜਾ ਸਕਦੀ ਹੈ।


author

Lalita Mam

Content Editor

Related News