ਯੂ. ਕੇ. ਵਿਚ ਘਟੀ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਪਰ ਪੀੜਤਾਂ ਦੀ ਗਿਣਤੀ ''ਚ ਵਾਧਾ

Saturday, Aug 29, 2020 - 05:05 PM (IST)

ਯੂ. ਕੇ. ਵਿਚ ਘਟੀ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਪਰ ਪੀੜਤਾਂ ਦੀ ਗਿਣਤੀ ''ਚ ਵਾਧਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਇੰਗਲੈਂਡ ਦੇ ਸਾਰੇ ਖੇਤਰਾਂ ਵਿਚ ਘੱਟ ਗਈ ਹੈ, ਹਾਲਾਂਕਿ ਵਾਇਰਸ ਦੇ ਲਾਗ ਦੀਆਂ ਦਰਾਂ ਵਿਚ ਵਾਧਾ ਹੋਇਆ ਹੈ।

ਨੈਸ਼ਨਲ ਸਟੈਟਿਸਟਿਕਸ (ਓ.ਐੱਨ.ਐੱਸ.) ਦਫਤਰ ਦੇ ਅੰਕੜੇ ਦਰਸਾਉਂਦੇ ਹਨ ਕਿ ਕੋਵਿਡ-19 ਕਰਕੇ ਹੋਈਆਂ ਮੌਤਾਂ ਮਾਰਚ ਦੇ ਮੁਕਾਬਲੇ ਘੱਟ ਪੱਧਰ 'ਤੇ ਆ ਗਈਆਂ ਹਨ।  ਮੌਤ ਦਰ ਉੱਤਰ-ਪੱਛਮ ਵਿਚ ਸਭ ਤੋਂ ਜ਼ਿਆਦਾ ਹੈ। ਇੱਥੇ ਕੋਵਿਡ-19 ਨਾਲ ਉੱਤਰ-ਪੱਛਮ ਵਿਚ ਪ੍ਰਤੀ 100,000 ਆਬਾਦੀ ਵਿਚ 2.8 ਮੌਤਾਂ ਹੋਈਆਂ ਜੋ ਕਿ ਜੂਨ ਵਿੱਚ 9.2 ਤੋਂ ਘੱਟ ਹਨ।  ਦੱਖਣ ਪੱਛਮ ਵਿਚ ਮੌਤ ਦੀ ਦਰ ਸਭ ਤੋਂ ਘੱਟ ਹੈ ਭਾਵ ਕਿ ਪ੍ਰਤੀ 100,000 ਆਬਾਦੀ ਵਿਚ 0.3 ਮੌਤਾਂ ਹਨ ਜੋ ਕਿ ਜੂਨ ਵਿਚ 2.1 ਸਨ। 

ਯੂ. ਕੇ. ਦੇ ਕੋਰੋਨਾ ਵਾਇਰਸ ਦੇ ਪ੍ਰਕੋਪ ਕਰਕੇ ਕੇਂਦਰ ਲੰਡਨ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਕਾਫ਼ੀ ਗਿਰਾਵਟ ਆਈ ਹੈ।  ਇਹ ਦਰ ਜੁਲਾਈ ਵਿਚ 1.2 ਹੋ ਗਈ ਸੀ ਜੋ ਕਿ ਜੂਨ ਵਿਚ 3.1 ਸੀ।
ਹਾਲਾਂਕਿ ਮੌਤਾਂ ਦੀ ਗਿਣਤੀ ਜ਼ਰੂਰ ਘੱਟ ਰਹੀ ਹੈ ਪਰ ਯੂ. ਕੇ. ਵਿਚ ਜੁਲਾਈ ਵਿਚ ਤਾਲਾਬੰਦੀ ਢਿੱਲਾਂ ਤੋਂ ਬਾਅਦ ਹੋਰ ਮਾਮਲੇ ਆਉਣੇ ਸ਼ੁਰੂ ਹੋ ਗਏ ਸਨ। ਬਹੁਤ ਸਾਰੇ ਖੇਤਰਾਂ ਵਿਚ ਵਾਇਰਸ ਦੇ ਫੈਲਣ ਵਿਚ ਤੇਜ਼ੀ ਦੇਖਣ ਨੂੰ ਮਿਲੀ ਹੈ। ਕਿੰਗਜ਼ ਕਾਲਜ ਲੰਡਨ ਵਲੋਂ ਚਲਾਏ ਜਾ ਰਹੇ ਕੋਵਿਡ ਸਿਸਟਮ ਟ੍ਰੈਕਰ ਐਪ ਪ੍ਰੋਜੈਕਟ ਦੇ ਖੋਜਕਰਤਾਵਾਂ ਨੇ ਕਿਹਾ ਕਿ ਅੰਕੜੇ ਇਹ ਦਰਸਾਉਂਦੇ ਹਨ ਕਿ ਵਾਇਰਸ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ। ਸਿਹਤ ਵਿਭਾਗ ਦੇ ਅਨੁਸਾਰ, ਰੋਜ਼ਾਨਾ ਮਾਮਲਿਆਂ ਦੀ ਗਿਣਤੀ ਬੁੱਧਵਾਰ ਨੂੰ 24 ਘੰਟਿਆਂ ਵਿਚ 1,522 ਹੋ ਗਈ ਸੀ ਜੋ ਕਿ ਮੱਧ ਜੂਨ ਤੋਂ ਬਾਅਦ ਦੀ ਸਭ ਤੋਂ ਵੱਧ ਗਿਣਤੀ ਹੈ।
 


author

Sanjeev

Content Editor

Related News