ਯੂ. ਕੇ. : ਚਿੜੀਆਘਰ ’ਚ ਲੱਗੀ ਭਿਆਨਕ ਅੱਗ, ਦਰਜਨਾਂ ਜਾਨਵਰਾਂ ਅਤੇ ਪੰਛੀਆਂ ਦੀ ਮੌਤ

Wednesday, Jul 07, 2021 - 06:08 PM (IST)

ਯੂ. ਕੇ. : ਚਿੜੀਆਘਰ ’ਚ ਲੱਗੀ ਭਿਆਨਕ ਅੱਗ, ਦਰਜਨਾਂ ਜਾਨਵਰਾਂ ਅਤੇ ਪੰਛੀਆਂ ਦੀ ਮੌਤ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ਦੇ ਇੱਕ ਮਸ਼ਹੂਰ ਚਿੜੀਆਘਰ ’ਚ ਸੋਮਵਾਰ ਨੂੰ ਲੱਗੀ ਭਿਆਨਕ ਅੱਗ ਨੇ ਦਰਜਨਾਂ ਜਾਨਵਰਾਂ ਅਤੇ ਪੰਛੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਯੂ. ਕੇ. ਦੇ ਐਸੇਕਸ ਵਿੱਚ ਮਾਲਡਨ ਪ੍ਰੋਮਨੇਡ ਪੈਟਿੰਗ ਚਿੜੀਆਘਰ ਵਿੱਚ ਸੋਮਵਾਰ ਦੀ ਸਵੇਰ ਅੱਗ ਲੱਗਣ ਤੋਂ ਬਾਅਦ ਅੱਗ-ਬੁਝਾਊ ਕਰਮਚਾਰੀ ਕਾਰਵਾਈ ਕਰਦਿਆਂ ਚਿੜੀਆਘਰ ਪਹੁੰਚੇ, ਜਿੱਥੇ ਜਾਨਵਰਾਂ ਤੇ ਪੰਛੀਆਂ ਦੀਆਂ 70 ਤੋਂ ਵੱਧ ਕਿਸਮਾਂ ਹਨ। ਇਹ ਅੱਗ ਇੱਕ ਫ੍ਰੀਜ਼ਰ ਵਿੱਚ ਨੁਕਸ ਪੈਣ ਕਰਕੇ ਲੱਗੀ ਮੰਨੀ ਜਾਂਦੀ ਹੈ। ਅੱਗ-ਬੁਝਾਊ ਅਮਲੇ ਵੱਲੋਂ ਇੱਕ ਘੰਟੇ ਦੇ ਅੰਦਰ ਇਸ ਅੱਗ ਨੂੰ ਕਾਬੂ ਕੀਤਾ ਗਿਆ ਪਰ ਲੱਗਭਗ 25 ਜਾਨਵਰਾਂ ਅਤੇ ਪੰਛੀਆਂ ਨੂੰ ਬਚਾਇਆ ਨਹੀਂ ਜਾ ਸਕਿਆ, ਜਿਨ੍ਹਾਂ ’ਚ ਕੱਛੂਕੁੰਮੇ, ਤੋਤੇ , ਮੀਰਕੇਟ ਅਤੇ ਹੋਰ ਜਾਨਵਰ ਸ਼ਾਮਲ ਸਨ। ਇਸ ਅੱਗ ਹਾਦਸੇ ’ਚੋਂ ਬਚੇ ਹੋਏ ਜਾਨਵਰਾਂ ਨੂੰ ਸੁਰੱਖਿਅਤ ਥਾਂ 'ਤੇ ਭੇਜ ਦਿੱਤਾ ਗਿਆ ਸੀ।


author

Manoj

Content Editor

Related News