ਯੂ. ਕੇ. : ਕੋਰੋਨਾ ਵਾਇਰਸ ਨਾਲ ਲੜਨ ਲਈ ਤਿਆਰ 3 ਮਿਲੀਅਨ ਵਲੰਟੀਅਰਾਂ ਦੀ ਫੌਜ

03/08/2020 2:11:39 PM

ਗਲਾਸਗੋ/ ਲੰਡਨ, (ਮਨਦੀਪ ਖੁਰਮੀ)— ਇੰਗਲੈਂਡ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਲੜਨ ਲਈ 3 ਮਿਲੀਅਨ ਵਲੰਟੀਅਰਾਂ ਦੀ ਇਕ ਫੌਜ ਤਿਆਰ ਕੀਤੀ ਗਈ ਹੈ ਜੋ ਕਿ ਰਾਸ਼ਟਰੀ ਪੱਧਰ 'ਤੇ ਕੋਰੋਨਾ ਨਾਲ ਲੜਨ ਲਈ ਕੋਸ਼ਿਸ਼ ਵਿਚ ਲੱਗੀ ਰਹਿੰਦੀ ਹੈ। ਇਸ ਨਾਲ ਜੂਝ ਰਹੇ ਓ. ਐੱਚ. ਐੱਸ. ਐੱਸ. ਦੇ ਵਧੇਰੇ ਸਟਾਫ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਕੰਮ ਤੋਂ ਚਾਰ ਹਫ਼ਤਿਆਂ ਤੱਕ ਦੀ ਛੁੱਟੀ ਦਿੱਤੀ ਜਾਵੇਗੀ।

ਫਰੰਟ ਲਾਈਨ 'ਤੇ ਡਾਕਟਰਾਂ ਅਤੇ ਨਰਸਾਂ ਦੀ ਸਹਾਇਤਾ ਕਰਨ ਵਾਲੇ ਮਦਦਗਾਰਾਂ ਲਈ ਮੰਤਰੀ ਰੋਜ਼ਗਾਰ ਦੇ ਨਵੇਂ ਕਾਨੂੰਨਾਂ ਨੂੰ ਪਹਿਲ ਦੇਣਗੇ। ਸਿਹਤ ਸਕੱਤਰ ਮੈਟ ਹੈਨਕੌਕ ਨੇ ਬੀਤੀ ਰਾਤ ਮੰਨਿਆ ਕਿ ਵਾਇਰਸ ਇੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਇਸ ਨੂੰ ਰੋਕਣ ਲਈ ਸਾਰਿਆਂ ਵਲੋਂ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਐੱਨ. ਐੱਚ. ਐੱਸ. ਸਟਾਫ ਪਹਿਲਾਂ ਹੀ 24 ਘੰਟੇ ਇਸ ਨਾਲ ਲੜਨ ਲਈ ਕੰਮ ਕਰ ਰਿਹਾ ਹੈ ਪਰ ਉਨ੍ਹਾਂ ਦੇ ਸਰੋਤ ਕਾਫ਼ੀ ਨਹੀਂ ਹਨ।  ਐੱਨ. ਐੱਚ. ਐੱਸ.111 ਦੀਆਂ ਕਾਲਾਂ ਵਿੱਚ ਇੱਕ-ਤਿਹਾਈ ਤੋਂ ਵੱਧ ਦਾ ਵਾਧਾ ਹੋਇਆ ਹੈ ਅਤੇ ਇਸ ਦੇ ਬਾਵਜੂਦ ਸੇਵਾ ਪੂਰੀ ਤਰ੍ਹਾਂ ਜਾਰੀ ਹੈ । ਸ੍ਰੀਮਾਨ ਹੈਨਕੌਕ 3 ਮਿਲੀਅਨ ਲੋਕਾਂ ਨੂੰ ਬੁਲਾਉਣ”ਦੀ ਤਿਆਰੀ ਕਰ ਰਹੇ ਹਨ ਜੋ ਸਿਹਤ ਅਤੇ ਸਮਾਜਿਕ ਦੇਖਭਾਲ ਵਿੱਚ ਸਵੈ-ਇੱਛੁਕ ਹਨ।


Related News