ਬ੍ਰਿਟੇਨ : ਕਤਲ ਦੇ ਮਾਮਲੇ 'ਚ ਭਾਰਤੀ ਮੂਲ ਦੇ 3 ਭਰਾ ਦੋਸ਼ੀ ਕਰਾਰ

Monday, Mar 15, 2021 - 10:32 AM (IST)

ਲੰਡਨ (ਬਿਊਰੋ): ਬ੍ਰਿਟੇਨ ਦੀ ਇਕ ਅਦਾਲਤ ਨੇ ਲੰਡਨ ਵਿਚ 22 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੇ ਇਕ ਮਾਮਲੇ ਵਿਚ ਭਾਰਤੀ ਮੂਲ ਦੇ 3 ਭਰਾਵਾਂ ਸਮੇਤ ਚਾਰ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੱਖਣੀ ਲੰਡਨ ਦੀ ਇਕ ਅਦਾਲਤ ਨੇ ਪੱਛਮੀ ਲੰਡਨ ਦੇ ਐਕਟਨ ਇਲਾਕੇ ਵਿਚ ਸਤੰਬਰ 2019 ਵਿਚ ਓਸਵੇਲਡੋ ਡੀ ਕਰਵਾਲਹੋ ਦੇ ਕਤਲ ਦੇ ਮਾਮਲੇ ਵਿਚ ਸੁਣਵਾਈ ਦੇ ਬਾਅਦ ਕਮਲ ਸੋਹਲ (23), ਸੁਖਮਿੰਦਰ ਸੋਹਲ (25) ਅਤੇ ਮਾਇਕਲ ਸੋਹਲ (28) ਨੂੰ ਦੋਸ਼ੀ ਕਰਾਰ ਦਿੱਤਾ। 

ਪੜ੍ਹੋ ਇਹ ਅਹਿਮ ਖਬਰ- ਮਿਆਂਮਾਰ 'ਚ ਸੈਨਾ ਦੀ ਬੇਰਹਿਮੀ, ਚੀਨੀ ਫੈਕਟਰੀ 'ਚ ਅੱਗ ਦੇ ਬਾਅਦ ਕੀਤੀ ਗੋਲੀਬਾਰੀ, 70 ਮਰੇ

ਅਦਾਲਤ ਨੇ ਇਹਨਾਂ ਨੂੰ ਪਿਛਲੇ ਮਹੀਨੇ ਦੋਸ਼ੀ ਕਰਾਰ ਦਿੱਤਾ ਸੀ ਭਾਵੇਂਕਿ ਦੋ ਹੋਰ ਦੋਸ਼ੀਆਂ ਖ਼ਿਲਾਫ਼ ਸੁਣਵਾਈ ਜਾਰੀ ਰਹਿਣ ਕਾਰਨ ਇਸ ਮਾਮਲੇ ਦੀ ਰਿਪੋਟਿੰਗ 'ਤੇ ਪਾਬੰਦੀ ਲੱਗੀ ਹੋਈ ਸੀ। ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਐਂਟੋਇਨ ਜੌਰਜ (24) ਨੂੰ ਵੀ ਦੋਸ਼ੀ ਕਰਾਰ ਦਿੱਤਾ ਜਦਕਿ 5ਵੇਂ ਦੋਸ਼ੀ ਕਰੀਮ ਆਜਾਬ (25) ਨੂੰ ਬੇਕਸੂਰ ਪਾਇਆ।


Vandana

Content Editor

Related News