ਬ੍ਰਿਟੇਨ: ਜ਼ਾਇਕੇ ਨਾਲੋਂ ਸਿਹਤ ਨੂੰ ਪਹਿਲ, ਜਾਨਲੇਵਾ ਬੀਮਾਰੀਆਂ ਦੇ ਡਰੋਂ 20 ਫ਼ੀਸਦੀ ਲੋਕਾਂ ਨੇ ਛੱਡਿਆ ਨਾਨਵੈੱਜ

10/09/2021 3:11:10 PM

ਲੰਡਨ- ਲੋਕ ਹੁਣ ਸਿਹਤ ਨੂੰ ਸਵਾਦ ਨਾਲੋਂ ਜ਼ਿਆਦਾ ਤਰਜੀਹ ਦੇ ਰਹੇ ਹਨ। ਬ੍ਰਿਟੇਨ 'ਚ ਪਿਛਲੇ ਇਕ ਦਹਾਕੇ ਦੌਰਾਨ ਲਗਭਗ 20 ਫ਼ੀਸਦੀ ਲੋਕਾਂ ਨੇ ਨਾਨਵੈੱਜ ਖਾਣਾ ਛੱਡ ਦਿੱਤਾ ਹੈ। ਇਸ ਦਾ ਕਾਰਨ ਨਾਨਵੈੱਜ ਖਾਣ ਵਾਲੇ ਲੋਕਾਂ 'ਚ ਕੈਂਸਰ ਤੇ ਡਾਇਬਟੀਜ਼ ਟਾਈਪ ਟੂ ਤੇ ਦਿਲ ਨਾਲ ਸਬੰਧਤ ਬੀਮਾਰੀਆਂ ਦੇ ਵਧਦੇ ਮਾਮਲੇ ਹਨ। ਆਕਸਫੋਰਡ ਯੂਨੀਵਰਿਸਟੀ ਦੀ ਇਕ ਖੋਜ ਮੁਤਾਬਕ ਲੋਕਾਂ ਨੇ ਬਿਹਤਰ ਸਿਹਤ ਲਈ ਨਾਨਵੈੱਜ ਖਾਣਾ ਜਾਂ ਤਾਂ ਘੱਟ ਕਰ ਦਿੱਤਾ ਹੈ ਜਾਂ ਫਿਰ ਬਹੁਤ ਘੱਟ ਕਰ ਦਿੱਤਾ ਹੈ। ਰੈੱਡ ਮੀਟ ਦੀ ਖ਼ਪਤ 'ਚ ਕਾਫ਼ੀ ਕਮੀ ਦਰਜ ਕੀਤੀ ਗਈ ਹੈ। ਪਰ ਚਿਕਨ ਤੇ ਮੱਛੀ ਖਾਣ ਵਲ ਲੋਕਾਂ ਦਾ ਰੁਝਾਨ ਵਧਿਆ ਹੈ। ਖੋਜ ਮੁਤਾਬਕ ਲੋਕਾਂ ਦੇ ਖਾਣ-ਪੀਣ 'ਚ ਆਏ ਇਸ ਬਦਲਾਅ ਕਾਰਨ ਵਾਤਾਵਰਣ 'ਚ ਕਾਰਬਨ ਦੇ ਪੈਦਾ ਹੋਣ 'ਚ ਵੀ ਕਾਫ਼ੀ ਕਮੀ ਆਈ ਹੈ ਕਿਉਂਕਿ ਰੈੱਡ ਮੀਟ ਲਈ ਮਵੇਸ਼ੀਆਂ ਦੇ ਪਾਲਣ 'ਚ ਕਾਫ਼ੀ ਕਾਰਬਨ ਪੈਦਾ ਹੁੰਦਾ ਹੈ। ਖਾਣ-ਪੀਣ 'ਚ ਇਸ ਬਦਲਾਅ ਦੇ ਚਲਦੇ ਵਾਤਾਵਰਣ ਸੰਰਖਿਅਣ 'ਚ ਸਿੱਧੇ ਤੌਰ 'ਤੇ ਫ਼ਾਇਦਾ ਹੋਵੇਗਾ।

ਇਹ ਵੀ ਪੜ੍ਹੋ : ਬ੍ਰਿਟੇਨ ਨੇ ਕੁਝ ਹੋਰ ਦੇਸ਼ਾਂ ਲਈ ਯਾਤਰਾ ਪਾਬੰਦੀ 'ਚ ਦਿੱਤੀ ਢਿੱਲ

ਆਕਸਫੋਰਡ ਯੂਨੀਵਰਸਿਟੀ ਦੀ ਖੋਜ 'ਚ ਪਾਇਆ ਗਿਆ ਕਿ 2008-09 ਦੇ ਦੌਰਾਨ ਜਿੱਥੇ ਬ੍ਰਿਟੇਨ 'ਚ ਪ੍ਰਤੀ ਵਿਅਕਤੀ ਹਰ ਰੋਜ਼ 103 ਗ੍ਰਾਮ ਰੈੱਡ ਮੀਟ ਦੀ ਖ਼ਪਤ ਉਹ 2018-19 'ਚ 23 ਗ੍ਰਾਮ ਪ੍ਰਤੀ ਵਿਅਕਤੀ ਹਰ ਰੋਜ਼ ਰਹਿ ਗਈ। ਪੋਲਟ੍ਰੀ ਖ਼ਪਤ 3.2 ਫ਼ੀਸਦੀ ਵਧ ਗਈ। ਆਕਸਫੋਰਡ ਯੂਨੀਵਰਸਿਟੀ ਨੇ ਆਪਣੀ ਖੋਜ 'ਚ ਪਾਇਆ ਕਿ ਬ੍ਰਿਟੇਨ 'ਚ ਲੋਕਾਂ 'ਚ ਖਾਣ-ਪੀਣ ਨਾਲ ਸਬੰਧਤ ਆਦਤਾਂ 'ਚ ਬਦਲਾਅ ਜ਼ਰੂਰ ਆਇਆ ਹੈ ਪਰ ਸਵਸਥ ਜੀਵਨ ਸ਼ੈਲੀ ਲਈ ਅਜੇ ਵੀ ਕਾਫ਼ੀ ਕੋਸ਼ਿਸ਼ਾਂ ਕਰਨਗੀਆਂ ਪੈਣਗੀਆਂ। ਲੇਸੇਂਟ ਪਲੇਟਨਰ ਹੈਲਥ 'ਚ ਛਪੇ ਇਕ ਲੇਖ ਮੁਤਾਬਕ ਪਿਛਲੇ ਇਕ ਦਹਾਕੇ ਦੌਰਾਨ ਉੱਚ ਆਮਦਨ ਵਰਗ ਵਾਲੇ ਦੁਨੀਆ ਦੇ ਵਿਕਸਤ ਦੇਸ਼ਾਂ 'ਚ ਨਾਨਵੈੱਜ ਖਾਣ ਪ੍ਰਤੀ ਰੁਝਾਨ ਘੱਟ ਹੋਇਆ ਹੈ। ਪਰ ਦੁਨੀਆ ਭਰ 'ਚ ਨਾਨਵੈੱਜ ਖਾਣ ਦਾ ਔਸਤ ਵੱਧ ਰਿਹਾ ਹੈ।

ਬ੍ਰਿਟੇਨ 'ਚ ਵੈਜੀਟੇਰੀਅਨ ਲੋਕਾਂ ਦਾ ਫ਼ੀਸਦ ਵੀ 2 ਤੋਂ ਵੱਧ ਕੇ ਪੰਜ ਹੋ ਗਿਆ ਹੈ
ਆਕਸਫੋਰਡ ਯੂਨੀਵਰਸਿਟੀ ਦੇ ਸੋਧ ਮੁਤਾਬਕ ਪਿਛਲੇ ਇਕ ਦਹਾਕੇ ਦੇ ਦੌਰਾਨ ਬ੍ਰਿਟੇਨ 'ਚ ਵੈਜੀਟੇਰੀਅਨ ਲੋਕ 2 ਫ਼ੀਸਦੀ ਤੋਂ ਵੱਧ ਕੇ 5 ਫ਼ੀਸਦੀ ਹੋ ਗਏ ਹਨ। ਨੈਸ਼ਨਲ ਫੂਡ ਸਟ੍ਰੈਟੇਜੀ ਮੁਤਾਬਕ 2030 ਤਕ ਬ੍ਰਿਟੇਨ 'ਚ ਰੈੱਡ ਮੀਟ ਦੀ ਖ਼ਪਤ ਨੂੰ 30 ਫ਼ੀਸਦੀ ਤਕ ਘਟਾਉਣ ਦਾ ਟੀਚਾ ਹੈ। ਖੋਜ ਮੁਤਾਬਕ 1999 ਦੇ ਬਾਅਦ ਜਨਮ ਲੈਣ ਵਾਲੇ ਲੋਕਾਂ 'ਚ ਨਾਨਵੈੱਜ ਖਾਣ ਵਾਲਿਆਂ ਦੀ ਗਿਣਤੀ 'ਚ ਵਾਧਾ ਵੀ ਦਰਜ ਕੀਤਾ ਗਿਆ ਹੈ। ਇਸ ਦੀ ਵਜ੍ਹਾ ਫਾਸਟਫੂਡ ਭੋਜਨ 'ਚ ਨਾਨਵੈੱਜ ਦੀ ਵਧੇਰੇ ਮਾਤਰਾ ਹੋਣਾ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲੰਡਨ 'ਚ ਬਜ਼ੁਰਗ ਸਿੱਖ ਮਰੀਜ਼ ਦੀ ਹਸਪਤਾਲ ਨੇ ਬਿਨਾਂ ਇਜਾਜ਼ਤ ਕੱਟੀ ਦਾੜ੍ਹੀ-ਮੁੱਛ, ਪਿਆ ਬਖੇੜਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਰਾਡੀ ਰਾਏ। ਕੁਮੈਂਟ ਕਰਕੇ ਦਿਓ ਜਲਾਬ।


Tarsem Singh

Content Editor

Related News