ਯੂਕੇ: ਐਕਸੀਟਰ ''ਚ ਦੂਜੇ ਵਿਸ਼ਵ ਯੁੱਧ ਨਾਲ ਸੰਬੰਧਿਤ ਬੰਬ ਕੀਤਾ ਗਿਆ ਨਸ਼ਟ
Monday, Mar 01, 2021 - 09:56 AM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਐਕਸੀਟਰ ਵਿੱਚ ਮਿਲੇ ਦੂਜੇ ਵਿਸ਼ਵ ਯੁੱਧ ਨਾਲ ਸੰਬੰਧਿਤ ਮੰਨੇ ਜਾਂਦੇ ਬੰਬ ਨੂੰ ਨਿਯੰਤਰਿਤ ਸਥਿਤੀ ਵਿੱਚ ਧਮਾਕਾ ਕਰਕੇ ਨਸ਼ਟ ਕੀਤਾ ਗਿਆ ਹੈ। ਸ਼ੁੱਕਰਵਾਰ ਦੇ ਦਿਨ ਐਕਸੀਟਰ ਦੇ ਗਲੇਨਥੌਰਨ ਰੋਡ 'ਤੇ ਇਸ ਬੰਬ ਦੇ ਮਿਲਣ ਤੋਂ ਬਾਅਦ ਇਸ ਖੇਤਰ ਵਿਚਲੇ 2,600 ਤੋਂ ਵੱਧ ਘਰਾਂ ਅਤੇ ਯੂਨੀਵਰਸਿਟੀ ਆਫ ਐਕਸੀਟਰ ਦੇ ਹਾਲਾਂ ਵਿੱਚੋਂ ਤਕਰੀਬਨ 1400 ਵਿਦਿਆਰਥੀਆਂ ਨੂੰ ਵੀ ਸੁਰੱਖਿਆ ਕਾਰਨਾਂ ਕਰਕੇ ਬਾਹਰ ਕੱਢਿਆ ਗਿਆ।
ਪੜ੍ਹੋ ਇਹ ਅਹਿਮ ਖਬਰ- ਰਮੇਸ਼ ਸੰਘਾ ਨੇ ਸਿੱਖ ਸਾਂਸਦਾਂ 'ਤੇ ਫਿਰ ਲਾਏ ਖਾਲਿਸਤਾਨੀ ਹਮਾਇਤੀ ਹੋਣ ਦੇ ਦੋਸ਼
ਪੁਲਸ ਦੁਆਰਾ ਇਸ ਕਾਰਵਾਈ ਲਈ ਇੱਕ 330 ਫੁੱਟ (100 ਮੀਟਰ) ਦਾ ਘੇਰਾ ਪਾਇਆ ਗਿਆ ਜਿਸ ਨੂੰ ਬਾਅਦ ਵਿੱਚ 1,310 ਫੁੱਟ (400 ਮੀਟਰ) ਤੱਕ ਵਧਾਇਆ ਗਿਆ। ਇਸ ਬੰਬ ਦੇ ਨਿਪਟਾਰੇ ਲਈ ਮਾਹਿਰਾਂ ਨੇ 400 ਟਨ ਰੇਤ ਦੀ ਵਰਤੋਂ ਕੀਤੀ ਅਤੇ ਇਸ ਬੰਬ ਦੇ ਧਮਾਕੇ ਦੀਆਂ ਆਵਾਜ਼ਾਂ ਪੰਜ ਮੀਲ (8 ਕਿਲੋਮੀਟਰ) ਦੂਰ ਤੱਕ ਸੁਣਨ ਦੀਆਂ ਖ਼ਬਰਾਂ ਆਈਆਂ ਹਨ। ਜ਼ਿਕਰਯੋਗ ਹੈ ਕਿ ਦੂਸਰੇ ਵਿਸ਼ਵ ਯੁੱਧ ਦੌਰਾਨ ਵਿਸ਼ੇਸ਼ ਤੌਰ 'ਤੇ ਮਈ 1942 ਵਿੱਚ ਬੈਡੇਕਰ ਰੇਡਜ਼ ਦੌਰਾਨ ਇਸ ਸ਼ਹਿਰ 'ਤੇ ਜਰਮਨ ਹਮਲਾਵਰਾਂ ਨੇ ਭਾਰੀ ਹਮਲਾ ਕੀਤਾ ਸੀ।