ਵ੍ਹਿਸਕੀ ਬਣਾਉਣ ਵਾਲੀ ਇਕ ਕੰਪਨੀ ਨੇ ਦਿੱਤੇ ਹਜ਼ਾਰਾਂ ਲੀਟਰ ਹੈਂਡ ਸੈਨੇਟਾਈਜ਼ਰ
Friday, May 01, 2020 - 02:52 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕੌਚ ਵ੍ਹਿਸਕੀ ਫਰਮ ਚਾਈਵਸ (ਚਿਵਾਸ) ਬ੍ਰਦਰਜ਼ ਨੇ ਗਲਾਸਗੋ ਕੇਅਰ ਹੋਮਜ਼ ਲਈ ਸੈਂਕੜੇ ਲੀਟਰ ਫ੍ਰੀ ਹੈਂਡ ਸੈਨੇਟਾਈਜ਼ਰ ਪ੍ਰਦਾਨ ਕੀਤੇ ਹਨ। ਡਿਸਟਿਲਰੀ ਵੱਲੋਂ ਕੋਰੋਨਵਾਇਰਸ ਮਹਾਮਾਰੀ ਦੇ ਦੌਰਾਨ ਚੈਰੀਟੀਆਂ ਅਤੇ ਫਰੰਟਲਾਈਨ ਸਿਹਤ ਅਤੇ ਸਮਾਜਕ ਦੇਖਭਾਲ ਅਮਲੇ ਦੀ ਮਦਦ ਲਈ ਸਪਲਾਈ ਕੀਤੀ ਜਾ ਰਹੀ ਹੈ। ਇੱਕ ਹਫ਼ਤੇ ਵਿੱਚ, ਸਕਾਟਲੈਂਡ ਦੇ ਪੱਛਮ ਵਿੱਚ 166 ਸੰਗਠਨਾਂ ਨੂੰ 7,500 ਲੀਟਰ ਤੋਂ ਵੱਧ ਹੈਂਡ ਸੈਨੇਟਾਈਜ਼ਰ, ਸੰਪਰਕ-ਰਹਿਤ ਡਲਿਵਰੀ ਰਾਹੀਂ ਪ੍ਰਦਾਨ ਕੀਤੇ ਗਏ।
ਇੱਥੇ ਦੱਸ ਦਈਏ ਕਿ ਬ੍ਰਿਟੇਨ ਵੀ ਕੋਰੋਨਾਵਾਇਰਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਹੁਣ ਤੱਕ ਇੱਥੇ 26 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 17 ਹਜ਼ਾਰ ਤੋਂ ਵਧੇਰੇ ਇਨਫੈਕਟਿਡ ਹਨ। ਉੱਧਰ ਦੁਨੀਆ ਭਰ ਵਿਚ ਇਨਫੈਕਟਿਡਾਂ ਦੀ ਗਿਣਤੀ 33 ਲੱਖ ਤੋਂ ਵਧੇਰੇ ਹੋ ਚੁੱਕੀ ਹੈ।