ਬੇਰੁਜ਼ਗਾਰੀ ਨਾਲ ਨਜਿੱਠਣ ਲਈ ਯੂਕੇ ਲਵੇਗਾ ਲੱਗਭਗ 4 ਬਿਲੀਅਨ ਪੌਂਡ ਦਾ ਕਰਜ਼

Thursday, Nov 26, 2020 - 04:30 PM (IST)

ਬੇਰੁਜ਼ਗਾਰੀ ਨਾਲ ਨਜਿੱਠਣ ਲਈ ਯੂਕੇ ਲਵੇਗਾ ਲੱਗਭਗ 4 ਬਿਲੀਅਨ ਪੌਂਡ ਦਾ ਕਰਜ਼

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇਸ ਸਾਲ ਕੋਰੋਨਾਵਾਇਰਸ ਮਹਾਮਾਰੀ ਨੇ ਬਰਤਾਨਵੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਦੇਸ਼ ਵਿੱਚ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਵਿੱਚ ਵੀ ਵਾਧਾ ਹੋਇਆ ਹੈ। ਇਸ ਸਮੱਸਿਆ ਦਾ ਸਾਹਮਣਾ ਕਰਨ ਲਈ ਯੂਕੇ ਨੇ ਅਗਲੇ ਸਾਲ ਲਗਭੱਗ 394 ਬਿਲੀਅਨ ਪੌਂਡ ਦੀ ਵੱਡੀ ਰਾਸ਼ੀ ਉਧਾਰ ਲੈਣੀ ਤੈਅ ਕੀਤੀ ਹੈ ਜੋ ਕਿ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਉੱਚਾ ਪੱਧਰ ਹੈ। 

ਚਾਂਸਲਰ ਰਿਸ਼ੀ ਸੁਨਕ ਦੁਆਰਾ ਖਰਚਿਆਂ ਦੀ ਸਮੀਖਿਆ ਦੇ ਐਲਾਨ ਨਾਲ ਬਜਟ ਦਫ਼ਤਰ ਨੇ ਇਹ ਭਵਿੱਖਬਾਣੀ ਕੀਤੀ ਹੈ। ਚਾਂਸਲਰ ਮੁਤਾਬਕ, 2021 ਦੀ ਦੂਜੀ ਤਿਮਾਹੀ ਵਿੱਚ ਬੇਰੁਜ਼ਗਾਰੀ 7.5% ਦੀ ਦਰ ਨਾਲ 2.6 ਮਿਲੀਅਨ ਲੋਕਾਂ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਜੋ ਕਿ 2024 ਦੇ ਅੰਤ ਤੱਕ 4.4% ਤੱਕ ਪਹੁੰਚ ਜਾਵੇਗੀ। ਇਸ ਸਮੇਂ ਮਹਾਮਾਰੀ ਨਾਲ ਨਜਿੱਠਣ ਲਈ ਟੈਸਟਿੰਗ ਪ੍ਰੋਗਰਾਮਾਂ, ਪੀ ਪੀ ਈ ਅਤੇ ਟੀਕੇ ਦੇ ਵਿਕਾਸ ਵਰਗੇ ਕੰਮਾਂ ਦੀ ਫੰਡਿੰਗ ਲਈ ਲਗਭਗ 280 ਬਿਲੀਅਨ ਖਰਚ ਕੀਤੇ ਜਾ ਰਹੇ ਹਨ ਅਤੇ ਸੁਨਕ ਮੁਤਾਬਕ, ਮਹਾਮਾਰੀ ਨਾਲ ਹੋਣ ਵਾਲੇ ਆਰਥਿਕ ਨੁਕਸਾਨ ਦੇ ‘ਸਥਾਈ’ ਰਹਿਣ ਦੀ ਸੰਭਾਵਨਾ ਹੈ ਜਿਸ ਦੇ ਸਿੱਟੇ ਵਜੋਂ ਇਸ ਸਾਲ ਆਰਥਿਕਤਾ ਵਿੱਚ 11.3% ਦਾ ਘਾਟਾ ਆਵੇਗਾ। 

ਪੜ੍ਹੋ ਇਹ ਅਹਿਮ ਖਬਰ- ਈਰਾਨ ਨੇ ਆਸਟ੍ਰੇਲੀਆ ਦੀ ਲੈਕਚਰਾਰ ਨੂੰ ਕੀਤਾ ਰਿਹਾਅ, ਪੀ.ਐੱਮ. ਮੌਰੀਸਨ ਨੇ ਕਹੀ ਇਹ ਗੱਲ

ਸਰਕਾਰ ਦੁਆਰਾ ਇਸ ਆਰਥਿਕ ਤੰਗੀ ਦੇ ਜਵਾਬ ਵਿੱਚ, ਰਾਸ਼ਟਰੀ ਲਿਵਿੰਗ ਤਨਖਾਹ ਨੂੰ 2.2% ਵਧਾ ਕੇ 8.91 ਪੌਂਡ ਪ੍ਰਤੀ ਘੰਟਾ ਕਰਨ ਅਤੇ ਘੱਟੋ-ਘੱਟ ਉਜਰਤ ਵਿੱਚ ਨੂੰ ਵੀ 2.2% ਤੋਂ ਵਧਾ ਕੇ 8.91 ਪੌਂਡ ਪ੍ਰਤੀ ਘੰਟਾ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਦੇ ਨਾਲ ਹੀ ਵਰਕ ਐਂਡ ਪੈਨਸ਼ਨਜ ਸਕੱਤਰ ਥਰੇਸ ਕੌਫੀ ਨੂੰ ਤਕਰੀਬਨ 3 ਬਿਲੀਅਨ ਪੌਂਡ ਇਕ ਨਵੇ ਤਿੰਨ ਸਾਲਾਂ ‘ਰੀਸਟਾਰਟ ਪ੍ਰੋਗਰਾਮ’ ਅਧੀਨ 12 ਮਹੀਨਿਆਂ ਤੋਂ ਵੱਧ ਸਮੇਂ ਤੋਂ ਲੱਖਾਂ ਬੇਰੁਜ਼ਗਾਰ ਲੋਕਾਂ ਦੀ ਸਹਾਇਤਾ ਲਈ ਦਿੱਤੇ ਜਾਣਗੇ। ਜਦਕਿ 2021ਦੇ ਬਜਟ ਵਿੱਚ ਕੁੱਲ ਰਾਸ਼ਟਰੀ ਆਮਦਨੀ ਨੂੰ 0.5% ਤੱਕ ਘਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਚਾਂਸਲਰ ਮੁਤਾਬਕ, ਯੂਕੇ ਇੱਕ ਆਰਥਿਕ ਸੰਕਟਕਾਲ ਦਾ ਸਾਹਮਣਾ ਕਰ ਰਿਹਾ ਹੈ ਪਰ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਯੂਕੇ ਦੀ ਬੇਰੁਜ਼ਗਾਰੀ ਦਰ ਇਟਲੀ, ਫਰਾਂਸ, ਸਪੇਨ, ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਨਾਲੋਂ ਘੱਟ ਹੈ।


author

Vandana

Content Editor

Related News