ਗੈਰਕਾਨੂੰਨੀ ਪ੍ਰਵਾਸੀਆਂ ਨੂੰ ਯੂਕੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ''ਚ ਟਰੱਕ ਡਰਾਈਵਰ ਗ੍ਰਿਫ਼ਤਾਰ

10/02/2020 3:03:35 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੱਕ ਟਰੱਕ ਚਾਲਕ ਨੂੰ ਕੁੱਝ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਕਰਨ ਲਈ ਡੋਵਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਟਰੱਕ ਵਿੱਚ ਅਧਿਕਾਰੀਆਂ ਨੇ ਚਾਰ ਬਾਲਗ ਪ੍ਰਵਾਸੀ ਵਿਅਕਤੀ ਬਰਾਮਦ ਕੀਤੇ ਜਿਨ੍ਹਾਂ ਵਿੱਚ ਦੋ ਬੰਗਲਾਦੇਸ਼ ਦੇ, ਇੱਕ ਭਾਰਤੀ ਅਤੇ ਇੱਕ ਮਿਸਰ ਨਾਲ ਸੰਬੰਧਿਤ ਹੈ। ਇਹ ਸਾਰੇ ਆਦਮੀ ਟਰੱਕ ਦੇ ਪਿਛਲੇ ਪਾਸੇ ਬੈਠ ਕੇ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਸਨ। 

ਪੜ੍ਹੋ ਇਹ ਅਹਿਮ ਖਬਰ- ਐਮਾਜ਼ਾਨ ਦੇ ਕਰੀਬ 20 ਹਜ਼ਾਰ ਕਰਮਚਾਰੀ ਹੋਏ ਕੋਰੋਨਾ ਪਾਜ਼ੇਟਿਵ

ਇਸ ਵਾਹਨ ਨੂੰ ਕੱਲ (1 ਅਕਤੂਬਰ) ਨੂੰ ਦੁਪਹਿਰ 1.30 ਵਜੇ ਡੋਵਰ ਬੰਦਰਗਾਹ ਦੇ ਬਾਹਰ ਨੈਸ਼ਨਲ ਕ੍ਰਾਈਮ ਏਜੰਸੀ ਦੇ ਅਧਿਕਾਰੀਆਂ ਦੁਆਰਾ ਪੁਲਿਸ ਦੀ ਸਹਾਇਤਾ ਦੁਆਰਾ ਰੋਕਿਆ ਗਿਆ। ਇਸ ਮਾਮਲੇ ਦੇ ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਪ੍ਰਵਾਸੀ ਗ਼ੈਰਕਾਨੂੰਨੀ ਢੰਗ ਨਾਲ ਯੂਕੇ ਆਏ ਸਨ ਅਤੇ ਹੁਣ ਯੂਕੇ ਤੋਂ ਬਾਹਰ ਜਾਣ ਲਈ ਕੋਸ਼ਿਸ਼ ਕਰ ਰਹੇ ਸਨ। ਇਸ ਸੰਬੰਧ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਉਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਇਸ ਟਰੱਕ ਦਾ ਡਰਾਈਵਰ ਇੱਕ 37 ਸਾਲਾ ਰੋਮਾਨੀਆ ਦਾ ਨਾਗਰਿਕ ਹੈ ਜਿਸ ਨੂੰ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੀ ਮੱਦਦ ਦੇਣ ਦੀ ਕੋਸ਼ਿਸ਼ ਦੇ ਸ਼ੱਕ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਵਾਹਨ ਨੂੰ ਕਿਸ਼ਤੀ ਦੁਆਰਾ ਕੈਲੈਸ ਤੋਂ ਚੈਨਲ ਨੂੰ ਪਾਰ ਕਰਨ ਲਈ ਬੁੱਕ ਕੀਤਾ ਗਿਆ ਸੀ। ਇਸ ਸਾਰੇ ਮਾਮਲੇ ਦੀ ਪੜਤਾਲ ਅਜੇ ਪੁਲਿਸ ਦੁਆਰਾ ਜਾਰੀ ਹੈ।

 

 


Vandana

Content Editor

Related News