ਯੂਕੇ: ਸਵਿੰਡਨ ਦੇ ਹਿੰਦੂ ਮੰਦਰ ਵਿਚ ਹੋਈ ਚੋਰੀ ਅਤੇ ਭੰਨਤੋੜ

Thursday, Sep 09, 2021 - 02:32 PM (IST)

ਯੂਕੇ: ਸਵਿੰਡਨ ਦੇ ਹਿੰਦੂ ਮੰਦਰ ਵਿਚ ਹੋਈ ਚੋਰੀ ਅਤੇ ਭੰਨਤੋੜ

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਦੇ ਸ਼ਹਿਰ ਸਵਿੰਡਨ ਵਿਚ ਚੋਰਾਂ ਨੇ ਇਕ ਹਿੰਦੂ ਮੰਦਰ ਨੂੰ ਪੰਜਵੀਂ ਵਾਰ ਆਪਣਾ ਨਿਸ਼ਾਨਾ ਬਣਾਇਆ ਹੈ। ਹਿੰਦੂ ਮੰਦਰ ਦੀ ਇਮਾਰਤ ਦੀ ਭੰਨਤੋੜ ਕਰਨ, ਪਵਿੱਤਰ ਚੌਂਕੀ ਦੀ ਭੰਨਤੋੜ ਕਰਨ ਤੋਂ ਬਾਅਦ ਚੋਰ ਬਹੁਤ ਸਾਰਾ ਕੀਮਤੀ ਸਮਾਨ ਲੈ ਗਏ। ਵਿਲਟਸ਼ਾਇਰ ਦੇ ਸਵਿੰਡਨ ਹਿੰਦੂ ਮੰਦਰ ਵਿਚ ਭੰਨਤੋੜ ਅਤੇ ਚੋਰੀ ਦਾ ਪਤਾ ਸਟਾਫ਼ ਨੂੰ ਸ਼ਨੀਵਾਰ ਨੂੰ ਲੱਗਿਆ,ਜਿਸ ਉਪਰੰਤ ਮੰਦਰ ਦੇ ਚੇਅਰਮੈਨ ਪ੍ਰਦੀਪ ਭਾਰਦਵਾਜ ਨੇ ਇਸਦੀ ਸੂਚਨਾ ਪੁਲਸ ਅਤੇ ਸਵਿੰਡਨ ਕੌਂਸਲ ਨੂੰ ਦਿੱਤੀ। ਉਹਨਾਂ ਮੰਦਰ ਵਿਚ ਲਗਾਤਾਰ 24 ਘੰਟੇ ਸੁਰੱਖਿਆ ਤਾਇਨਾਤ ਕਰਨ ਦੀ ਮੰਗ ਕੀਤੀ।

PunjabKesari

ਉਨ੍ਹਾਂ ਜਾਣਕਾਰੀ ਦਿੱਤੀ ਕਿ ਚੋਰਾਂ ਨੇ ਮੰਦਰ ਦੇ ਸਾਰੇ ਦਰਵਾਜ਼ੇ ਅਤੇ ਬਹੁਤ ਸਾਰੇ ਕਮਰਿਆਂ ਦੀ ਭੰਨਤੋੜ ਕਰਨ ਦੇ ਨਾਲ ਹਜ਼ਾਰਾਂ ਪੌਂਡ ਨਕਦੀ ਅਤੇ ਹੋਰ ਮਹਿੰਗੀਆਂ ਚੀਜ਼ਾਂ ਚੋਰੀ ਕਰ ਲਈਆਂ ਹਨ। ਇਸਦੇ ਇਲਾਵਾ ਚੋਰ ਵੱਲੋਂ ਮੰਦਰ ਦੀ ਮੁੱਖ ਚੌਂਕੀ ਵਿਚ ਦਾਖ਼ਲ ਹੋ ਕੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵਾਲੇ ਖੇਤਰ ਵਿਚ ਵੀ ਭੰਨ ਤੋੜ ਕੀਤੀ ਗਈ ਹੈ, ਜਿੱਥੇ ਸਿਰਫ਼ ਪੁਜਾਰੀਆਂ ਨੂੰ ਹੀ ਦਾਖ਼ਲ ਹੋਣ ਦੀ ਇਜਾਜ਼ਤ ਹੈ। ਪ੍ਰਦੀਪ ਅਨੁਸਾਰ ਇਹ ਘਟਨਾ ਸਵਿੰਡਨ ਦੇ ਹਜ਼ਾਰਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪ੍ਰਭਾਵਤ ਕਰੇਗੀ। ਇਸ ਪੂਰੇ ਖੇਤਰ ਅਤੇ ਕਾਉਂਟੀ ਵਿਚ ਇਹ ਇਕਲੌਤਾ ਹਿੰਦੂ ਮੰਦਰ ਹੈ ਅਤੇ ਇਹ ਪਿਛਲੇ 18 ਮਹੀਨਿਆਂ ਦੌਰਾਨ ਜ਼ਿਆਦਾਤਰ ਸਮੇਂ ਲਈ ਬੰਦ ਸੀ। ਪੁਲਸ ਅਤੇ ਫੌਰੈਂਸਿਕ ਟੀਮਾਂ ਨੇ ਜਾਂਚ ਕਰਦਿਆਂ ਘਟਨਾ ਸਥਾਨ 'ਤੇ ਕਈ ਘੰਟੇ ਬਿਤਾਏ ਅਤੇ ਚੋਰੀ ਸਬੰਧੀ ਹੋਰ ਪੁੱਛਗਿੱਛ ਜਾਰੀ ਹੈ।


author

cherry

Content Editor

Related News