ਯੂਕੇ : ਸੁਪਰਡਰੱਗ ਕੋਰੋਨਾ ਟੈਸਟਿੰਗ ਕਿੱਟ ਵੇਚਣ ਵਾਲਾ ਪਹਿਲਾ ਸਟੋਰ ਬਣਿਆ

Thursday, May 21, 2020 - 05:38 PM (IST)

ਯੂਕੇ : ਸੁਪਰਡਰੱਗ ਕੋਰੋਨਾ ਟੈਸਟਿੰਗ ਕਿੱਟ ਵੇਚਣ ਵਾਲਾ ਪਹਿਲਾ ਸਟੋਰ ਬਣਿਆ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸੁਪਰਡ੍ਰੱਗ ਕੋਵਿਡ-19 ਐਂਟੀਬਾਡੀਜ਼ ਲਈ ਟੈਸਟ ਵੇਚਣ ਵਾਲਾ ਪਹਿਲਾ ਹਾਈ ਸਟ੍ਰੀਟ ਰਿਟੇਲਰ ਬਣ ਗਿਆ ਹੈ। ਟੈਸਟਿੰਗ ਕਿੱਟ ਦੀ ਕੀਮਤ £69 ਹੈ ਅਤੇ ਉਪਭੋਗਤਾਵਾਂ ਨੂੰ ਘਰ ਵਿੱਚ ਉਂਗਲੀ ਤੋਂ ਖੂਨ ਦੇ ਨਮੂਨੇ ਲੈਣ ਦੀ ਜ਼ਰੂਰਤ ਹੋਏਗੀ ਅਤੇ ਫਿਰ ਇਸਨੂੰ ਲੈਬ ਨੂੰ ਭੇਜਣਾ ਪਵੇਗਾ। ਨਤੀਜੇ ਲੈਬ ਪਹੁੰਚਣ ਤੋਂ 24 ਘੰਟੇ ਬਾਅਦ ਸੁਪਰਡ੍ਰਗ ਦੇ ਆਨਲਾਈਨ ਡਾਕਟਰ ਪੋਰਟਲ ਦੁਆਰਾ ਪੋਸਟ ਕੀਤੇ ਜਾਂਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਕਾਰੋਬਾਰੀ ਨੇ ਦੁਬਈ 'ਚ ਜਿੱਤੀ 10 ਲੱਖ ਡਾਲਰ ਦੀ ਲਾਟਰੀ

ਇੱਥੇ ਦੱਸ ਦਈਏ ਕਿ ਬ੍ਰਿਟੇਨ ਵੀ ਕੋਵਿਡ-19 ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੇ ਵਾਇਰਸ ਦੇ ਇਨਫੈਕਸ਼ਨ ਨਾਲ ਹੁਣ ਤੱਕ 35,704 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 248,293 ਲੋਕ ਪੀੜਤ ਹਨ।ਵਰਲਡ ਓ ਮੀਟਰ ਦੇ ਅੰਕੜਿਆਂ ਦੇ ਮੁਤਾਬਕ ਦੁਨੀਆ ਭਰ ਵਿਚ ਪੀੜਤਾਂ ਦੀ ਗਿਣਤੀ 51 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਦਕਿ 33 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਵੁਹਾਨ ਸ਼ਹਿਰ 'ਚ ਜਾਨਵਰਾਂ ਨੂੰ ਖਾਣ 'ਤੇ ਲੱਗੀ ਪਾਬੰਦੀ
 


author

Vandana

Content Editor

Related News