ਬ੍ਰਿਟੇਨ, ਰੂਸੀ ਧਮਕੀਆਂ ਅੱਗੇ ਝੁੱਕਣ ਵਾਲਾ ਨਹੀਂ : ਥੇਰੇਸਾ ਮੇਅ
Wednesday, Mar 14, 2018 - 10:16 PM (IST)

ਲੰਡਨ— ਰੂਸ 'ਤੇ ਆਪਣੇ ਸਾਬਕਾ ਜਾਸੂਸ ਨੂੰ ਜ਼ਹਿਰ ਦੇ ਕੇ ਕਤਲ ਕਰਨ ਦਾ ਦੋਸ਼ ਲਗਾਉਂਦੇ ਹੋਏ ਬ੍ਰਿਟੇਨ ਦੀ ਥੇਰੇਸਾ ਮੇਅ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਉਸ ਦੀਆਂ ਧਮਕੀਆਂ ਅੱਗੇ ਨਹੀਂ ਝੁੱਕੇਗਾ। ਦੋਹਾਂ ਦੇ ਰਿਸ਼ਤਿਆਂ 'ਚ ਘੁਲ ਰਹੀ ਕੜਵਾਹਟ ਵਿਚਾਲੇ ਬ੍ਰਿਟੇਨ ਨੇ ਰੂਸ ਨੂੰ ਉਸ ਦੇ ਸਾਬਕਾ ਜਾਸੂਸ ਸਰਗੇਈ ਸਕ੍ਰਿਪਲ ਤੇ ਉਸ ਦੀ ਧੀ ਯੁਲੀਆ ਨੂੰ ਜ਼ਹਿਰ ਦੇਣ ਬਾਰੇ ਸਪਸ਼ਟੀਕਰਨ ਦੇਣ ਲਈ ਦਿੱਤੀ ਗਈ ਸਮਾਂ ਸੀਮਾ ਖਤਮ ਹੋਣ 'ਤੇ ਉਸ ਦੇ 23 ਡਿਪਲੋਮੈਟਾਂ ਨੂੰ ਬਰਖਾਸਤ ਕਰ ਦਿੱਤਾ ਹੈ। ਰੂਸ ਨੇ ਇਸ ਮਾਮਲੇ 'ਚ ਅਪਣਾ ਹੱਥ ਹੋਣ ਤੋਂ ਇਨਕਾਰ ਕਰ ਰਿਹਾ ਹੈ। ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਸੰਸਦ ਨੂੰ ਦੱਸਿਆ ਕਿ, 'ਬੀਤੀ ਰਾਤ ਮੈਂ ਰੂਸ ਦੇ ਰਾਜਦੂਤ ਵੱਲੋਂ ਦਿੱਤੇ ਗਏ ਬਿਆਨ 'ਚ ਸੁਣਿਆ ਕਿ ਰੂਸ ਅਜਿਹਾ ਦੇਸ਼ ਨਹੀਂ ਹੈ, ਜੋ ਅਲਟੀਮੇਟਮ ਸਵੀਕਾਰ ਕਰੇ। ਮੈਂ ਕਹਿ ਸਕਦੀ ਹਾਂ ਕਿ ਬ੍ਰਿਟੇਨ ਵੀ ਅਜਿਹਾ ਦੇਸ਼ ਨਹੀਂ ਹੈ, ਜੋ ਧਮਕੀਆਂ ਨੂੰ ਬਰਦਾਸ਼ਤ ਕਰੇ। ਅਸੀਂ ਉਨ੍ਹਾਂ ਦਾ ਪੂਰੀ ਹਿੰਮਤ ਨਾਲ ਸਾਹਮਣਾ ਕਰਾਂਗੇ।'