ਬ੍ਰਿਟੇਨ ''ਚ ਕੋਵਿਡ-19 ਪੀੜਤ ਗਰਭਵਤੀ ਬੀਬੀਆਂ ''ਤੇ ਅਧਿਐਨ, ਹੋਇਆ ਇਹ ਖੁਲਾਸਾ

Wednesday, Jun 10, 2020 - 06:04 PM (IST)

ਬ੍ਰਿਟੇਨ ''ਚ ਕੋਵਿਡ-19 ਪੀੜਤ ਗਰਭਵਤੀ ਬੀਬੀਆਂ ''ਤੇ ਅਧਿਐਨ, ਹੋਇਆ ਇਹ ਖੁਲਾਸਾ

ਲੰਡਨ (ਬਿਊਰੋ): ਵਿਸ਼ਵ ਪੱਧਰ 'ਤੇ ਕੋਵਿਡ-19 ਮਹਾਮਾਰੀ ਦਾ ਕਹਿਰ ਜਾਰੀ ਹੈ। ਇਸ ਦੌਰਾਨ ਗਰਭਵਤੀ ਬੀਬੀਆਂ 'ਤੇ ਕੀਤੇ ਇਕ ਅਧਿਐਨ ਵਿਚ ਮਹੱਤਵਪੂਰਣ ਖੁਲਾਸਾ ਹੋਇਆ ਹੈ। ਅਧਿਐਨ ਵਿਚ ਸਪਸ਼ੱਟ ਹੋਇਆ ਹੈ ਕਿ ਕੋਰੋਨਾਵਾਇਰਸ ਇਨਫੈਕਸ਼ਨ ਦੀ ਚਪੇਟ ਵਿਚ ਆ ਕੇ ਬ੍ਰਿਟੇਨ ਵਿਚ ਹਸਪਤਾਲ ਵਿਚ ਭਰਤੀ ਹੋਣ ਵਾਲੀਆਂ ਅੱਧੀਆਂ ਗਰਭਵਤੀ ਬੀਬੀਆਂ ਗੈਰ ਗੋਰੀਆਂ, ਏਸ਼ੀਆਈ ਘੱਟ ਗਿਣਤੀ ਭਾਈਚਾਰੇ ਤੋਂ ਹਨ।

ਆਕਸਫੋਰਡ ਯੂਨੀਵਰਸਿਟੀ ਦੇ ਅਧਿਐਨ ਵਿਚ ਪਤਾ ਚੱਲਿਆ ਹੈਕਿ 14 ਅਪ੍ਰੈਲ ਤੱਕ ਹਸਪਤਾਲ ਵਿਚ ਭਰਤੀ ਹੋਈਆਂ 427 ਗਰਭਵਤੀ ਬੀਬੀਆਂ  ਵਿਚ ਕੋਰੋਨਾ ਦੀ ਪੁਸ਼ਟੀ ਹੋਈ। ਗੋਰੇ ਰੰਗ ਦੀਆਂ ਬੀਬੀਆਂ ਦੀ ਤੁਲਨਾ ਵਿਚ 56 ਫੀਸਦੀ ਬੀਬੀਆਂ ਗੈਰ ਗੋਰੀਆਂ, ਏਸ਼ੀਆਈ ਅਤੇ ਘੱਟ ਗਿਣਤੀ ਭਾਈਚਾਰੇ ਤੋਂ ਸਨ। ਸ਼ੋਧ ਕਰਤਾਵਾਂ ਦਾ ਕਹਿਣਾ ਹੈ ਕਿ ਇਨਫੈਕਸ਼ਨ ਦੀ ਚਪੇਟ ਵਿਚ ਆਉਣ ਨਾਲ ਇਸ ਭਾਈਚਾਰੇ ਦੀਆਂ ਬੀਬੀਆਂ ਦੀ ਜਾਨ ਨੂੰ ਖਤਰਾ ਵੀ ਜ਼ਿਆਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭੰਗ ਦੀ ਤਸਕਰੀ ਦੇ ਦੋਸ਼ 'ਚ ਭਾਰਤੀ ਵਿਅਕਤੀ ਗ੍ਰਿਫਤਾਰ

ਸ਼ੋਧ ਦੇ ਮੁਤਾਬਕ 69 ਫੀਸਦੀ ਪੀੜਤ ਬੀਬੀਆਂ ਦਾ ਵਜ਼ਨ ਸਧਾਰਨ ਨਾਲੋਂ ਵੱਧ ਸੀ ਜਦਕਿ 41 ਫੀਸਦੀ ਮੋਟੀਆਂ ਸਨ ਅਤੇ 35 ਫੀਸਦੀ ਨੂੰ ਕੋਈ ਨਾ ਕੋਈ ਸਿਹਤ ਸੰਬੰਧੀ ਸਮੱਸਿਆ ਸੀ। ਇਹਨਾਂ ਵਿਚੋਂ 5 ਬੀਬੀਆਂ ਦੀ ਮੌਤ ਹੋ ਗਈ ਜਦਕਿ 41 ਬੀਬੀਆਂ ਨੂੰ ਗੰਭੀਰ ਦੇਖਭਾਲ ਦੀ ਲੋੜ ਪਈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਚੰਗੀ ਗੱਲ ਇਹ ਹੈ ਕਿ ਇਹਨਾਂ ਬੀਬੀਆਂ ਤੋਂ ਜਨਮ ਲੈਣ ਵਾਲੇ ਬੱਚਿਆਂ ਨੂੰ ਕਈ ਵੱਡਾ ਖਤਰਾ ਨਹੀਂ ਹੈ।


author

Vandana

Content Editor

Related News