ਬ੍ਰਿਟੇਨ ''ਚ ਪਾਕਿ ਕਾਰੋਬਾਰੀ ਦੀ 95 ਕਰੋੜ ਦੀ ਜਾਇਦਾਦ ਜ਼ਬਤ, ਜਾਂਚ ਜਾਰੀ

10/08/2020 6:27:09 PM

ਲੰਡਨ (ਬਿਊਰੋ): ਬ੍ਰਿਟੇਨ ਵਿਚ ਪਾਕਿਸਤਾਨੀ ਮੂਲ ਦੇ ਇਕ ਕਾਰੋਬਾਰੀ ਦੀ ਕਰੀਬ ਇਕ ਕਰੋੜ ਪੌਂਡ (95 ਕਰੋੜ ਰੁਪਏ) ਦੀ ਅਚਲ ਜਾਇਦਾਦ ਸਰਕਾਰ ਨੇ ਜ਼ਬਤ ਕਰ ਲਈ। ਕਾਰੋਬਾਰੀ ਆਪਣੀ ਜਾਇਦਾਦ ਦੇ ਸਰੋਤ ਦੇ ਬਾਰੇ ਵਿਚ ਨਹੀਂ ਦੱਸ ਪਾਇਆ, ਇਸ ਕਾਰਨ ਬ੍ਰਿਟੇਨ ਦੇ Unexplained Wealth Order (UWO) ਦੇ ਤਹਿਤ ਉਸ ਦੀ ਜਾਇਦਾਦ ਜ਼ਬਤ ਕੀਤੀ ਗਈ। ਇਹ ਜਾਣਕਾਰੀ ਨੈਸ਼ਨਲ ਕ੍ਰਾਈਮ ਏਜੰਸੀ (NCA)ਨੇ ਦਿੱਤੀ। ਲੀਡਸ ਸ਼ਹਿਰ ਵਿਚ ਰਹਿਣ ਵਾਲੇ 40 ਸਾਲਾ ਮੰਸੂਰ ਮੰਨੀ ਮਹਿਮੂਦ ਹੁਸੈਨ ਸਬੰਧੀ ਬ੍ਰਿਟਿਸ਼ ਏਜੰਸੀਆਂ ਨੂੰ ਸ਼ੱਕ ਹੈ ਕਿ ਉਹ ਕਾਲੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਇਸ ਲਈ ਸੰਗਠਿਤ ਅਪਰਾਧ 'ਤੇ ਕਾਰਵਾਈ ਦੇ ਲਈ ਗਠਿਤ ਹੋਏ ਯੂ.ਡਬਲਊ.ਓ. ਨੇ ਇਹ ਕਾਰਵਾਈ ਕੀਤੀ।

ਏਜੰਸੀ ਦੀ ਇਸ ਤਰ੍ਹਾਂ ਦੀ ਜ਼ਬਤੀ ਦੀ ਇਹ ਪਹਿਲੀ ਕਾਰਵਾਈ ਹੈ। ਮਨਸੂਰ ਮੰਨੀ ਦੀਆਂ 8 ਜਾਇਦਾਦਾਂ ਐੱਨ.ਸੀ.ਏ. ਨੇ ਫਿਲਹਾਲ ਜ਼ਬਤ ਕੀਤੀਆਂ ਹਨ। ਇਹਨਾਂ ਜਾਇਦਾਦਾਂ ਨੂੰ ਕਿਸੇ ਹੋਰ ਦੇ ਨਾਮ ਟਰਾਂਸਫਰ ਕਰਨ ਅਤੇ ਵੇਚਣ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਗਈ ਹੈ। ਮੰਨੀ ਦੀਆਂ 9 ਹੋਰ ਅਚਲ ਜਾਇਦਾਦਾਂ ਵੀ ਜਾਂਚ ਦੇ ਦਾਇਰੇ ਵਿਚ ਹਨ। ਇਹ ਵੀ ਪਤਾ ਚੱਲਿਆ ਹੈ ਕਿ ਮੰਨੀ 45 ਅਚਲ ਜਾਇਦਾਦਾਂ ਐੱਨ.ਸੀ.ਏ. ਨੂੰ ਸਮਰਪਿਤ ਕਰਨ ਲਈ ਤਿਆਰ ਹੋ ਗਿਆ ਹੈ ਪਰ ਉਹ ਬਦਲੇ ਵਿਚ ਆਪਣੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਚਾਹੁੰਦਾ। ਇਹ ਸਾਰੀਆਂ ਜਾਇਦਾਦਾਂ ਅਪਰਾਧ ਨਾਲ ਕਮਾਏ ਧਨ ਤੋਂ ਖਰੀਦੀਆਂ ਜਾਣ ਦਾ ਸ਼ੱਕ ਹੈ। ਇਹਨਾਂ ਜਾਇਦਾਦਾਂ ਵਿਚ ਲਗਾਇਆ ਗਿਆ ਧਨ ਕਿਸੇ ਹੋਰ ਦਾ ਵੀ ਹੋ ਸਕਦਾ ਹੈ, ਜਿਸ ਦੇ ਲਈ ਮੰਨੀ ਨੂੰ ਮੋਹਰੇ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ।

ਜਾਂਚ ਵਿਚ ਮੰਨੀ ਦੇ ਕਈ ਅਪਰਾਧੀਆਂ ਨਾਲ ਵੀ ਸੰਪਰਕ ਮਿਲੇ ਹਨ। ਮੰਨੀ ਨੂੰ ਬ੍ਰਿਟੇਨ ਵਿਚ ਆਪਣੀ ਲਗਜ਼ਰੀ ਲਾਈਫ ਸਟਾਈਲ਼ ਦੇ ਲਈ ਜਾਣਿਆ ਜਾਂਦਾ ਹੈ। ਉਹ ਕਈ ਤਸਵੀਰਾਂ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪ੍ਰਿੰਸ ਹੈਰੀ ਦੀ ਪਤਨੀ ਤੇ ਅਦਾਕਾਰ ਮੇਗਨ ਮਰਕੇਲ ਦੇ ਨਾਲ ਦਿਖਾਈ ਦਿੱਤਾ ਹੈ। ਮੰਨੀ ਦੇ ਨਾਲ ਮੇਗਨ ਦੀ ਤਸਵੀਰ ਪ੍ਰਿੰਸ ਦੇ ਨਾਲ ਵਿਆਹ ਤੋਂ ਪਹਿਲਾਂ ਦੀ ਹੈ। ਇਸ ਦੇ ਇਲਾਵਾ ਵੀ ਮੰਨੀ ਦੀਆਂ ਕਈ ਹਸਤੀਆਂ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ। ਐੱਨ.ਸੀ.ਏ. ਦੇ ਡਾਇਰੈਕਟਰ ਜਨਰਲ ਗ੍ਰੇਮੀ ਬਿਗਰ ਨੇ ਕਿਹਾ ਕਿ ਇਹ ਮਾਮਲਾ ਇਕ ਉਦਾਹਰਨ ਹੈ ਕਿ ਯੂ.ਡਬਲਊ.ਓ. ਕਿੰਨਾ ਸ਼ਕਤੀਸ਼ਾਲੀ ਹੈ। ਇਹ ਕਾਲੇ ਧਨ ਦੀ ਕਮਾਈ ਨੂੰ ਜ਼ਬਤ ਕਰਨ ਵਿਚ ਸਮਰੱਥ ਹੈ। ਇਸ ਕਾਨੂੰਨ ਨਾਲ ਬ੍ਰਿਟੇਨ ਵਿਚ ਗੈਰ ਕਾਨੂੰਨੀ ਧਨ ਦੇ ਨਿਵੇਸ਼ 'ਤੇ ਰੋਕ ਲੱਗੇਗੀ।


Vandana

Content Editor

Related News