ਯੂਕੇ ਦੇ ਕੋਰੋਨਾਵਾਇਰਸ ਕੇਸਾਂ ''ਚ ਰਿਕਾਰਡ ਵਾਧਾ, 24 ਘੰਟਿਆਂ ''ਚ 41,385 ਮਾਮਲੇ ਦਰਜ਼

Tuesday, Dec 29, 2020 - 06:02 PM (IST)

ਯੂਕੇ ਦੇ ਕੋਰੋਨਾਵਾਇਰਸ ਕੇਸਾਂ ''ਚ ਰਿਕਾਰਡ ਵਾਧਾ, 24 ਘੰਟਿਆਂ ''ਚ 41,385 ਮਾਮਲੇ ਦਰਜ਼

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਲਾਗ ਦੀ ਰਫਤਾਰ ਹੌਲੀ ਹੋਣ ਦੀ ਬਜਾਏ ਲਗਾਤਾਰ ਤੇਜ਼ ਹੋ ਰਹੀ ਹੈ। ਇਸ ਤੇਜ਼ ਰਫਤਾਰ ਨਾਲ ਫੈਲ ਰਹੀ ਲਾਗ ਕਾਰਨ ਯੂਕੇ ਵਿੱਚ ਰਾਤੋ ਰਾਤ ਹੋਰ 41,385 ਕੋਰੋਨਾਵਾਇਰਸ ਦੇ ਕੇਸ ਦਰਜ ਕੀਤੇ ਗਏ ਹਨ ਜੋ ਕਿ ਹੁਣ ਤੱਕ ਦੇ ਸਭ ਤੋਂ ਵੱਧ ਦਰਜ਼ ਕੀਤੇ ਗਏ ਰੋਜ਼ਾਨਾ ਕੇਸ ਹਨ। ਵਾਇਰਸ ਸੰਬੰਧੀ ਮਾਮਲਿਆਂ ਦਾ ਪਿਛਲਾ ਰਿਕਾਰਡ 22 ਦਸੰਬਰ ਨੂੰ ਦੱਸਿਆ ਗਿਆ ਸੀ, ਜਿਸ ਵਿੱਚ ਦੇਸ਼ ਨੇ 24 ਘੰਟਿਆਂ ਦੌਰਾਨ 36,804 ਨਵੇਂ ਸਕਾਰਾਤਮਕ ਮਾਮਲਿਆਂ ਦੀ ਪੁਸ਼ਟੀ ਕੀਤੀ ਸੀ। 

ਨਵੇਂ ਦਰਜ਼ ਕੀਤੇ ਗਏ ਮਾਮਲਿਆਂ ਨਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬ੍ਰਿਟੇਨ ਵਿੱਚ ਦਰਜ ਲਾਗ ਦੇ ਕੇਸਾਂ ਦੀ ਕੁੱਲ ਗਿਣਤੀ ਤਕਰੀਬਨ ਤੱਕ 2,232,730 ਪਹੁੰਚ ਗਈ ਹੈ। ਇਸ ਦੇ ਨਾਲ ਹੀ ਸੋਮਵਾਰ ਤੱਕ ਵਾਇਰਸ ਲਈ ਸਕਾਰਾਤਮਕ ਟੈਸਟ ਕਰਨ ਦੇ 28 ਦਿਨਾਂ ਦੇ ਅੰਦਰ 357 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਸਰਕਾਰੀ ਤੌਰ 'ਤੇ ਦਰਜ਼ ਅੰਕੜਿਆਂ ਮੁਤਾਬਕ, ਮੌਤਾਂ ਦੀ ਕੁੱਲ ਗਿਣਤੀ 71,109 ਹੋ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਨੱਕ ਦੀ ਸਰਜਰੀ ਕਰਾਉਣੀ ਬੀਬੀ ਨੂੰ ਪਈ ਭਾਰੀ, ਜਾਨ ਬਚਾਉਣ ਲਈ ਕਟਵਾਉਣੀਆਂ ਪਈਆਂ ਲੱਤਾਂ

ਇਸ ਦੇ ਇਲਾਵਾ ਸਰਕਾਰੀ ਅੰਕੜਿਆਂ ਮੁਤਾਬਕ ਐਤਵਾਰ ਨੂੰ 2,143 ਵਾਇਰਸ ਪੀੜਤ ਮਰੀਜ਼ ਹਸਪਤਾਲਾਂ ਵਿੱਚ ਦਾਖਲ ਸਨ ਅਤੇ ਇਸ ਗਿਣਤੀ ਨਾਲ ਹਸਪਤਾਲਾਂ ਵਿੱਚ ਕੋਵਿਡ ਨਾਲ ਪ੍ਰਭਾਵਿਤ ਲੱਗਭਗ 21,286 ਮਰੀਜ਼ ਦਾਖਲ ਹਨ, ਜਿਨ੍ਹਾਂ ਵਿਚੋਂ 1,529 ਨੂੰ ਵੈਂਟੀਲੇਟਰ ਦੀ ਜ਼ਰੂਰਤ ਹੈ। ਇਸ ਦੇ ਇਲਾਵਾ ਪਿਛਲੇ 24 ਘੰਟਿਆਂ ਦੌਰਾਨ 707,293 ਦੀ ਟੈਸਟਿੰਗ ਸਮਰੱਥਾ ਦੇ ਨਾਲ 507,384 ਕੋਵਿਡ ਟੈਸਟ ਕੀਤੇ ਗਏ ਸਨ ਜਦਕਿ ਹੁਣ ਤੱਕ 616,933 ਲੋਕਾਂ ਨੂੰ ਵਾਇਰਸ ਦਾ ਟੀਕਾ ਲਗਾਇਆ ਜਾ ਚੁੱਕਾ ਹੈ।


author

Vandana

Content Editor

Related News