ਯੂਕੇ: ਕੇਲਿਆਂ ''ਚ ਲੁਕੋਈ ਅੱਧੇ ਟਨ ਤੋਂ ਵੱਧ ਕੋਕੀਨ ਥੇਮਜ ਬੰਦਰਗਾਹ ’ਤੇ ਜ਼ਬਤ

Sunday, Jul 31, 2022 - 04:19 PM (IST)

ਯੂਕੇ: ਕੇਲਿਆਂ ''ਚ ਲੁਕੋਈ ਅੱਧੇ ਟਨ ਤੋਂ ਵੱਧ ਕੋਕੀਨ ਥੇਮਜ ਬੰਦਰਗਾਹ ’ਤੇ ਜ਼ਬਤ

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਦੱਖਣ-ਪੂਰਬੀ ਇੰਗਲੈਂਡ ਦੇ ਏਸੇਕਸ ਤੱਟ ਸਥਿਤ ਲੰਡਨ ਗੇਟਵੇ ’ਤੇ ਕੋਲੰਬੀਆ ਤੋਂ ਯਾਤਰਾ ਕਰਨ ਵਾਲੀ ਕਿਸ਼ਤੀ ’ਤੇ ਅੱਧੇ ਟਨ ਤੋਂ ਵੱਧ ਕਲਾਸ ਏ ਡਰੱਗ ਜ਼ਬਤ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਂਚਕਰਤਾਵਾਂ ਨੇ ਮੰਗਲਵਾਰ ਨੂੰ ਇੱਕ ਸ਼ਿਪਮੈਂਟ ਨੂੰ ਰੋਕਿਆ, ਜੋ ਕਿ ਨੀਦਰਲੈਂਡਜ ਨੂੰ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਗੱਤੇ ਦੇ ਡੱਬਿਆਂ ਵਿੱਚ ਕੇਲਿਆਂ ਦੇ ਨਾਲ-ਨਾਲ ਸੈਂਕੜੇ ਵੱਡੀਆਂ ਕੋਕੀਨ ਦੀਆਂ ਸਲੈਬਾਂ ਪਾਈਆਂ ਗਈਆਂ ਸਨ। 

PunjabKesari

ਇਸ ਸਬੰਧੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਕਿਹਾ ਕਿ ਇੱਕ ਵਾਰ ਕੱਟਣ ਅਤੇ ਵੇਚੇ ਜਾਣ ’ਤੇ ਢੋਆ-ਢੁਆਈ ਦਾ ਯੂਕੇ ਸਟ੍ਰੀਟ ਮੁੱਲ 40 ਮਿਲੀਅਨ ਪੌਂਡ ਤੋਂ ਵੱਧ ਹੋਣਾ ਸੀ। ਐਨਸੀਏ ਸ਼ਾਖਾ ਦੇ ਸੰਚਾਲਨ ਮੈਨੇਜਰ ਐਡਮ ਬੇਰੀ ਨੇ ਇਸ ਕਾਰਵਾਈ ਨੂੰ ਨਸ਼ੇ ਦੇ ਵਪਾਰੀਆਂ ਲਈ ਵੱਡਾ ਝਟਕਾ ਦੱਸਿਆ ਹੈ। ਉਸਨੇ ਕਿਹਾ ਕਿ ਇਸ ਆਕਾਰ ਦੀ ਇੱਕ ਖੇਪ ਨੂੰ ਜਬਤ ਕਰਨਾ ਇਸ ਖੇਪ ਵਿੱਚ ਸ਼ਾਮਲ ਅਪਰਾਧਿਕ ਨੈਟਵਰਕ ਲਈ ਇੱਕ ਬਹੁਤ ਵੱਡਾ ਝਟਕਾ ਹੋਵੇਗਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਪ੍ਰਿੰਸ ਚਾਰਲਸ ਘਿਰੇ ਵਿਵਾਦਾਂ 'ਚ, ਓਸਾਮਾ ਬਿਨ ਲਾਦੇਨ ਦੇ ਪਰਿਵਾਰ ਤੋਂ 1 ਮਿਲੀਅਨ ਪੌਂਡ ਕੀਤੇ ਸੀ ਸਵੀਕਾਰ

ਉਹਨਾਂ ਦਾ ਕਹਿਣਾ ਹੈ ਕਿ ਐਨਸੀਏ ਨਸ਼ੀਲੇ ਪਦਾਰਥਾਂ ਨੂੰ ਇਸ ਹੱਦ ਤੱਕ ਪਹੁੰਚਣ ਤੋਂ ਰੋਕਣ ਲਈ ਸਮੇਂ ਸਮੇਂ 'ਤੇ ਲੋਕਾਂ ਨੂੰ ਸੁਚੇਤ ਕਰਨ ਦੇ ਨਾਲ ਨਾਲ ਉਹਨਾਂ ਦੀ ਸਹਾਇਤਾ ਲੈਣ ਲਈ ਵੀ ਸਖ਼ਤ ਮਿਹਨਤ ਕਰਦਾ ਹੈ। ਉਹਨਾਂ ਕਿਹਾ ਕਿ ਨਸ਼ੇ ਦੇ ਤਸਕਰ ਸਮੇਂ ਸਮੇਂ 'ਤੇ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਰਹਿੰਦੇ ਹਨ ਪਰ ਸਾਡੀ ਫੋਰਸ ਵੱਲੋਂ ਉਹਨਾਂ ਨੂੰ ਦਬੋਚਣ ਲਈ ਵੀ ਵੱਡੀ ਪੱਧਰ 'ਤੇ ਮੁਸਤੈਦੀ ਵਰਤੀ ਜਾਂਦੀ ਹੈ।


author

Vandana

Content Editor

Related News