ਬ੍ਰਿਟੇਨ ''ਚ ਤਾਲਾਬੰਦੀ ''ਚ ਦਿੱਤੀ ਗਈ ਢਿੱਲ, ਘਰਾਂ ''ਚੋਂ ਬਾਹਰ ਨਿਕਲੇ ਲੋਕ

03/29/2021 5:24:59 PM

ਲੰਡਨ (ਭਾਸ਼ਾ) ਇੰਗਲੈਂਡ ਵਿਚ ਸਾਲ ਦੀ ਸ਼ੁਰੂਆਤ ਵਿਚ ਲਗਾਈ ਗਈ ਸਖ਼ਤ ਤਾਲਾਬੰਦੀ ਵਿਚ ਅੱਜ ਤੋਂ ਢਿੱਲ ਦਿੱਤੀ ਗਈ ਹੈ।ਇਸ ਢਿੱਲ ਦੇ ਤਹਿਤ ਹੁਣ ਲੋਕ ਘਰਾਂ ਤੋਂ ਬਾਹਰ ਨਿਕਲ ਸਕਦੇ ਹਨ, ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਿਲ ਸਕਦੇ ਹਨ, ਪਾਰਕ ਵਿਚ ਜਾ ਸਕਦੇ ਹਨ ਅਤੇ ਖੇਡ ਸਕਦੇ ਹਨ।  

ਨਵੇਂ ਨਿਯਮਾਂ ਦੇ ਤਹਿਤ ਬਾਹਰ ਖੇਡੀਆਂ ਜਾਣ ਵਾਲੀਆਂ ਖੇਡਾਂ ਦੋ ਅਦਾਰੇ ਦੁਬਾਰਾ ਖੋਲ੍ਹੇ ਜਾ ਸਕਦੇ ਹਨ। ਇਕੋ ਵਾਰੀ ਵੱਧ ਤੋਂ ਵੱਧ 6 ਲੋਕ ਜਾਂ ਪਰਿਵਾਰ ਪਾਰਕ ਜਾਂ ਬਾਗ ਵਿਚ ਇਕੱਠੇ ਹੋ ਸਕਦੇ ਹਨ। ਪਿਛਲੇ ਤਿੰਨ ਮਹੀਨਿਆਂ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਵਿਚ ਗਿਰਾਵਟ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਮਹੀਨਿਆਂ ਤੱਕ ਘਰ ਵਿਚ ਬੰਦ ਰਹਿਣ ਦੇ ਬਾਅਦ ਵੱਡੀ ਗਿਣਤੀ ਵਿਚ ਲੋਕ ਬਾਹਰ ਨਿਕਲਣ ਲੱਗੇ ਹਨ ਅਤੇ ਬੱਚੇ ਵੀ ਖੇਡਣ ਦਾ ਆਨੰਦ ਲੈ ਰਹੇ ਹਨ। ਬ੍ਰਿਟੇਨ ਦੇ ਹੋਰਨਾਂ ਹਿੱਸਿਆਂ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿਚ ਵੀ ਅਜਿਹੇ ਕਦਮ ਚੁੱਕੇ ਜਾ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਈਰਾਨ 'ਚ ਵਧੇ ਕੋਰੋਨਾ ਮਾਮਲੇ, ਅਧਿਕਾਰੀਆਂ ਨੇ ਦਿੱਤੀ ਚਿਤਾਵਨੀ

ਬ੍ਰਿਟੇਨ ਵਿਚ ਮਹਾਮਾਰੀ ਨਾਲ 1,26,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਯੂਰਪ ਵਿਚ ਸਭ ਤੋਂ ਵੱਧ ਹੈ। ਐਤਵਾਰ ਨੂੰ ਬ੍ਰਿਟੇਨ ਵਿਚ ਇਨਫੈਕਸ਼ਨ ਦੇ 3,872 ਨਵੇਂ ਮਾਮਲੇ ਸਾਹਮਣੇ ਆਏ ਜੋ ਪਿਛਲੇ 6 ਮਹੀਨਿਆਂ ਵਿਚ ਇਨਫੈਕਸ਼ਨ ਦੇ ਰੋਜ਼ਾਨਾ ਸਾਹਮਣੇ ਆਉਣ ਵਾਲੀ ਸਭ ਤੋਂ ਘੱਟ ਗਿਣਤੀ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਜਨਤਾ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ,''ਅੱਜ ਦਿੱਤੀ ਗਈ ਢਿੱਲ ਦੇ ਨਾਲ ਹੀ ਸਾਰਿਆਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਹੱਥ ਧੋਣਾ, ਚਿਹਰਾ ਢੱਕਣਾ, ਦੂਰੀ ਬਣਾਈ ਰੱਖਣਾ ਨਾ ਭੁੱਲੋ।'' ਅਧਿਕਾਰਤ ਅੰਕੜਿਆਂ ਮੁਤਾਬਕ ਬ੍ਰਿਟੇਨ ਵਿਚ 3 ਕਰੋੜ ਤੋਂ ਵੱਧ ਲੋਕਾਂ ਨੂੰ ਕੋਵਿਡ-19 ਵਿਰੋਧੀ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ।


Vandana

Content Editor

Related News