ਬ੍ਰਿਟੇਨ : ਲਾਕਡਾਊਨ ''ਚ ਛੋਟ, ਵਿਦੇਸ਼ ਮੰਤਰੀ ਨੇ ਕੀਤਾ ਫੈਸਲੇ ਦਾ ਬਚਾਅ

Monday, Jun 01, 2020 - 01:39 AM (IST)

ਬ੍ਰਿਟੇਨ : ਲਾਕਡਾਊਨ ''ਚ ਛੋਟ, ਵਿਦੇਸ਼ ਮੰਤਰੀ ਨੇ ਕੀਤਾ ਫੈਸਲੇ ਦਾ ਬਚਾਅ

ਲੰਡਨ - ਬਿ੍ਰਟੇਨ ਦੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੇ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਲਗਾਏ ਗਏ ਲਾਕਡਾਊਨ ਵਿਚ ਸਰਕਾਰ ਵੱਲੋਂ ਛੋਟ ਦਿੱਤੇ ਜਾਣ ਦੇ ਫੈਸਲੇ ਦਾ ਐਤਵਾਰ ਨੂੰ ਬਚਾਅ ਕੀਤਾ ਹੈ। ਉਨ੍ਹਾਂ ਨੇ ਕੋਰੋਨਾ ਦੀ ਦਰ ਫਿਰ ਤੋਂ ਵਧਣ ਦੀ ਸਥਿਤੀ ਵਿਚ ਇਸ ਨਾਲ ਨਜਿੱਠਣ ਲਈ ਸਥਾਨਕ ਪੱਧਰ 'ਤੇ ਲਾਕਡਾਊਨ ਲਗਾਉਣ ਦਾ ਸੁਝਾਅ ਦਿੱਤਾ। ਬਿ੍ਰਟੇਨ ਵਿਚ ਸੋਮਵਾਰ ਤੋਂ ਲਾਕਡਾਊਨ ਵਿਚ ਲਾਈਆਂ ਪਾਬੰਦੀਆਂ ਵਿਚ ਛੋਟ ਦਿੱਤੀ ਜਾਵੇਗੀ। ਇਨ੍ਹਾਂ ਰਿਆਇਤਾਂ ਵਿਚ ਪਹਿਲ ਯੂਨੀਵਰਸਿਟੀਆਂ ਅਤੇ ਬਾਹਰੀ ਬਜ਼ਾਰਾਂ ਖੋਲਣ ਦੇ ਨਾਲ-ਨਾਲ ਘਰੇਲੂ ਮੁਕਾਬਲੇ ਵਾਲੀਆਂ ਖੇਡਾਂ ਦੀ ਇਜਾਜ਼ਤ ਦੇਣਾ ਸ਼ਾਮਲ ਹੈ।

ਬਿ੍ਰਟੇਨ ਵਿਚ ਇਸ ਘਾਤਕ ਵਾਇਰਸ ਕਾਰਨ 38 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਬ ਨੇ ਬੀ. ਬੀ. ਸੀ. ਨੂੰ ਆਖਿਆ ਕਿ ਜੇਕਰ ਕਿਸੇ ਖਾਸ ਖਿੱਤੇ ਵਿਚ ਵਾਇਰਸ ਦੇ ਮਾਮਲਿਆਂ ਵਿਚ ਵਾਧਾ ਹੁੰਦਾ ਹੈ ਤਾਂ ਸਾਡੇ ਕੋਲ ਇਸ ਨਾਲ ਨਜਿੱਠਣ ਲਈ ਉਪਾਅ ਕਰਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਸਥਿਤੀ ਵਿਚ ਕੁਝ ਸੁਧਾਰ ਹੋਇਆ ਹੈ ਅਤੇ ਕੋਵਿਡ-19 ਦੇ ਨਵੇਂ ਮਾਮਲਿਆਂ ਅਤੇ ਗੰਭੀਰ ਰੂਪ ਤੋਂ ਬੀਮਾਰ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਆਈ ਹੈ।

ਸੋਮਵਾਰ (1 ਜੂਨ) ਤੋਂ ਦਿੱਤੀ ਵਾਲੀ ਛੋਟ ਦੇ ਤਹਿਤ ਹੁਣ ਲੋਕ ਸਮੂਹ (ਸਿਰਫ 6 ਲੋਕ) ਵਿਚ ਹੁਣ ਬਾਹਰ ਮਿਲ ਸਕਦੇ ਹਨ। ਆਉਣ ਵਾਲੀ 15 ਜੂਨ ਤੋਂ ਕੁਝ ਹੋਰ ਰਿਆਇਤਾਂ ਦਿੱਤੀਆਂ ਜਾਣੀਆਂ ਹਨ। ਰਾਬ ਨੇ ਸਕਾਈ ਨਿਊਜ਼ ਨੂੰ ਕਿਹਾ ਕਿ ਜ਼ਾਹਿਰ ਹੈ ਕਿ ਇਹ ਇਕ ਸੰਵੇਦਨਸ਼ੀਲ ਪਲ ਹੈ ਪਰ ਅਸੀਂ ਹਮੇਸ਼ਾ ਦੇ ਲਈ ਲਾਕਡਾਊਨ ਵਿਚ ਨਹੀਂ ਰਹਿ ਸਕੇ। ਸਾਨੂੰ ਖੁਦ ਨੂੰ ਬਦਲਣਾ ਹੋਵੇਗਾ। ਸਾਨੂੰ ਸਾਵਧਾਨੀ ਵਰਤਣੀ ਹੋਵੇਗੀ ਅਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਉਸ ਦਿ੍ਰਸ਼ਟੀਕੋਣ ਵਿਚ ਵਿਸ਼ਵਾਸ ਪੈਦਾ ਕਰਨਾ ਹੋਵੇਗਾ ਜੋ ਅਸੀਂ ਅਪਣਾ ਰਹੇ ਹਾਂ।


author

Khushdeep Jassi

Content Editor

Related News