ਯੂਕੇ : 2020 ਦੇ ਅੰਤ ਤਕ ਇਸ ਖੇਤਰ ''ਚ ਜਾ ਸਕਦੀਆਂ ਹਨ 500,000 ਤੋਂ ਵੱਧ ਨੌਕਰੀਆਂ

Wednesday, Oct 07, 2020 - 06:29 PM (IST)

ਯੂਕੇ : 2020 ਦੇ ਅੰਤ ਤਕ ਇਸ ਖੇਤਰ ''ਚ ਜਾ ਸਕਦੀਆਂ ਹਨ 500,000 ਤੋਂ ਵੱਧ ਨੌਕਰੀਆਂ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਮਹਾਮਾਰੀ ਮਨੁੱਖਤਾ ਲਈ ਪ੍ਰਕੋਪ ਸਾਬਿਤ ਹੋ ਰਹੀ ਹੈ।ਇਸ ਨੇ ਕੰਮ ਦੇ ਕਈ ਖੇਤਰਾਂ ਨੂੰ ਵਿਨਾਸ਼ ਦੇ ਕੰਢੇ 'ਤੇ ਲੈ ਆਂਦਾ ਹੈ। ਇਸ ਦੇ ਉੱਪਰ ਕਾਬੂ ਪਾਉਣ ਲਈ ਕੀਤੀ ਤਾਲਾਬੰਦੀ ਕਰਕੇ ਸੰਸਾਰ ਭਰ ਵਿੱਚ ਸੈਂਕੜੇ ਲੋਕ ਆਪਣੀਆਂ ਨੌਕਰੀਆਂ ਗਵਾ ਚੁੱਕੇ ਹਨ ਅਤੇ ਕਈ ਹੋਰਾਂ 'ਤੇ ਇਹ ਖਤਰਾ ਮੰਡਰਾ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ : ਦੁਨੀਆ ਦੇ 4000 ਵਿਗਿਆਨੀਆਂ ਨੇ ਲੋਕਾਂ ਲਈ ਸਧਾਰਨ ਜ਼ਿੰਦਗੀ ਦੀ ਕੀਤੀ ਮੰਗ 

ਇਸੇ ਮਾਰ ਤਹਿਤ ਹੁਣ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਯੂਕੇ ਵਿੱਚ 2020 ਦੇ ਅੰਤ ਤਕ ਪ੍ਰਾਹੁਣਚਾਰੀ ਖੇਤਰ ਵਿਚ 500,000 ਤੋਂ ਵੱਧ ਨੌਕਰੀਆਂ ਦੀ ਘਾਟ ਹੋ ਸਕਦੀ ਹੈ। ਇਸ ਉਦਯੋਗ ਦੇ ਮਾਹਰਾਂ ਨੇ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਇਸ ਡਰ ਬਾਰੇ ਸੂਚਿਤ ਕੀਤਾ ਹੈ। ਸਥਾਨਕ ਤਾਲਾਬੰਦੀ ਕਰਕੇ ਰਾਤ ਦੇ 10 ਵਜੇ ਦਾ ਕਰਫਿਊ ਅਤੇ ਹੋਰ ਪਾਬੰਦੀਆਂ ਪੱਬਾਂ, ਬਾਰਾਂ ਅਤੇ ਰੈਸਟੋਰੈਂਟਾਂ ਦੇ ਵਪਾਰ ਨੂੰ ਪ੍ਰਭਾਵਤ ਕਰ ਰਹੀਆਂ ਹਨ। ਇਸ ਉਦਯੋਗ ਦੀ ਮੁੱਖ ਕਾਰਜਕਰਤਾ ਕੇਟ ਨਿਕੋਲਸ ਨੇ ਹਾਸਪਿਟਾਲਿਟੀ ਖੇਤਰ ਨੂੰ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਦੱਸਿਆ ਹੈ। ਉਸ ਮੁਤਾਬਕ, ਇਹ ਇੱਕ ਬਹੁਤ ਵੱਡਾ ਖ਼ਤਰਾ ਹੈ ਜਿਸ ਨਾਲ ਅਸੀਂ ਆਰਥਿਕਤਾ ਦੇ ਵੱਡੇ ਹਿੱਸੇ ਨੂੰ ਗੁਆ ਦੇਵਾਂਗੇ।


author

Vandana

Content Editor

Related News