ਯੂਕੇ: ਇੰਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਸਲਾਨਾ ਜਨਤਕ ਮਿਲਣੀ ਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ

Tuesday, Dec 21, 2021 - 11:55 AM (IST)

ਯੂਕੇ: ਇੰਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਸਲਾਨਾ ਜਨਤਕ ਮਿਲਣੀ ਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਇੰਡੀਅਨ ਵਰਕਰਜ਼ ਐਸੋਸੀਏਸ਼ਨ (ਜੀ. ਬੀ.) ਗਰੀਨਿਚ ਐਂਡ ਬੈਕਸਲੀ ਬਰਾਂਚ ਵੱਲੋਂ ਸਲਾਨਾ ਜਨਤਕ ਮਿਲਣੀ ਅਤੇ ਸੱਭਿਆਚਾਰਕ ਸਮਾਗਮ ਕਰਾਈਸਟ ਚਰਚ ਹਾਲ ਈਰਥ ਵਿਖੇ ਕਰਵਾਇਆ ਗਿਆ। ਬੇਸ਼ੱਕ ਇਹ ਸਮਾਗਮ ਹਰ ਸਾਲ ਹੁੰਦਾ ਹੈ ਪਰ ਇਸ ਵਾਰ ਇਸਦੀ ਵਿਲੱਖਣਤਾ ਇਹ ਸੀ ਕਿ ਪੰਜਾਬੀ ਰੰਗਮੰਚ ਵਿੱਚ ਬੇਹੱਦ ਸਤਿਕਾਰਤ ਲੇਖਕ, ਨਿਰਦੇਸ਼ਕ ਤੇ ਅਦਾਕਾਰ ਡਾ. ਸਾਹਿਬ ਸਿੰਘ ਵੱਲੋਂ ਆਪਣੇ ਬਹੁ ਚਰਚਿਤ ਪੰਜਾਬੀ ਨਾਟਕ "ਸੰਮਾਂ ਵਾਲੀ ਡਾਂਗ" ਦਾ ਮੰਚਨ ਕੀਤਾ ਗਿਆ। ਜਿਕਰਯੋਗ ਹੈ ਕਿ ਡਾ. ਸਾਹਿਬ ਸਿੰਘ ਯੂਕੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਇਸ ਇੱਕ ਪਾਤਰੀ ਨਾਟਕ ਦਾ ਮੰਚਨ ਕਰਨ ਲਈ ਯੂਕੇ ਦੇ ਦੌਰੇ 'ਤੇ ਹਨ। 

PunjabKesari

PunjabKesari

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ਦੇ ਕਰਾਚੀ 'ਚ ਹਿੰਦੂ ਮੰਦਰ 'ਚ ਭੰਨਤੋੜ, ਸਿਰਸਾ ਨੇ ਮਾਮਲੇ ਦੀ ਕੀਤੀ ਨਿਖੇਧੀ

ਈਰਥ ਵਿਖੇ ਹੋਏ ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀ ਇਹਨਾਂ ਇਤਿਹਾਸਕ ਪਲਾਂ ਦੇ ਗਵਾਹ ਬਣੇ। ਇਸ ਸਬੰਧੀ ਗੱਲਬਾਤ ਕਰਦਿਆਂ ਬਲਵੀਰ ਸਿੰਘ ਜੌਹਲ ਨੇ ਕਿਹਾ ਕਿ ਕਿਸਾਨ ਅੰਦੋਲਨ ਅਤੇ ਉਸ ਨਾਲ ਜੁੜੇ ਸਮਾਜਿਕ, ਆਰਥਿਕ ਤੇ ਸਿਆਸੀ ਸਰੋਕਾਰਾਂ ਨੂੰ ਇੱਕ ਨਾਟਕ ਰਾਹੀਂ ਚਿਤਰਨ ਕਰਨਾ ਬੇਹੱਦ ਮੁਸ਼ਕਿਲ ਕਾਰਜ ਹੈ ਪਰ ਨਾਟਕਲਾ ਦੇ ਮਾਧਿਅਮ ਰਾਹੀਂ ਡਾ. ਸਾਹਿਬ ਸਿੰਘ ਨੇ ਸਮੁੱਚੇ ਵਿਸ਼ਵ ਨੂੰ ਦੱਸ ਦਿੱਤਾ ਹੈ ਕਿ ਨਾਟਕ ਥੋੜ੍ਹੇ ਸਮੇਂ ਵਿੱਚ ਬਹੁਤ ਵੱਡੀ ਗੱਲ ਕਹਿਣ ਦੀ ਸਮਰੱਥਾ ਰੱਖਦਾ ਹੈ।

PunjabKesari


author

Vandana

Content Editor

Related News