ਬ੍ਰਿਟੇਨ : ਇਕ ਫਲਾਈਟ ''ਚ 7 ਲੋਕ ਨਿਕਲੇ ਕੋਰੋਨਾ ਪਾਜ਼ੇਟਿਵ, ਨਿਰਦੇਸ਼ ਜਾਰੀ

Monday, Aug 31, 2020 - 06:09 PM (IST)

ਬ੍ਰਿਟੇਨ : ਇਕ ਫਲਾਈਟ ''ਚ 7 ਲੋਕ ਨਿਕਲੇ ਕੋਰੋਨਾ ਪਾਜ਼ੇਟਿਵ, ਨਿਰਦੇਸ਼ ਜਾਰੀ

ਲੰਡਨ (ਬਿਊਰੋ): ਬ੍ਰਿਟੇਨ ਦੀ ਇਕ ਫਲਾਈਟ ਵਿਚ ਯਾਤਰਾ ਕਰਨ ਵਾਲੇ ਘੱਟੋ-ਘੱਟ 7 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਫਲਾਈਟ ਵਿਚ ਸਵਾਰ ਲੋਕਾਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਣ ਦੇ ਬਾਅਦ ਸਾਰੇ ਯਾਤਰੀਆਂ ਨੂੰ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ ਹੈ। ਟੀ.ਯੂ.ਆਈ. ਕੰਪਨੀ ਦੀ ਫਲਾਈਟ ਗ੍ਰੀਸ ਤੋਂ ਬ੍ਰਿਟੇਨ ਆ ਰਹੀ ਸੀ। ਫਲਾਈਟ ਵਿਚ ਜ਼ਿਆਦਾਤਰ ਉਹ ਲੋਕ ਸਵਾਰ ਸਨ ਜੋ ਛੁੱਟੀਆਂ ਮਨਾਉਣ ਗ੍ਰੀਸ ਗਏ ਸਨ। 

25 ਅਗਸਤ ਨੂੰ ਫਲਾਈਟ ਬ੍ਰਿਟੇਨ ਪਹੁੰਚੀ ਸੀ। ਬ੍ਰਿਟੇਨ ਦੇ ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਫਲਾਈਟ ਵਿਚ ਸਵਾਰ ਲੋਕਾਂ ਦੇ ਸੰਕ੍ਰਮਿਤ ਹੋਣ ਦੀ ਜਾਣਕਾਰੀ ਦਿੱਤੀ। ਸੰਕ੍ਰਮਿਤ ਪਾਏ ਗਏ 7 ਲੋਕ ਤਿੰਨ ਵੱਖ-ਵੱਖ ਸਮੂਹਾਂ ਤੋਂ ਹਨ। ਅਧਿਕਾਰੀਆਂ ਨੇ ਕਿਹਾ ਕਿ ਫਲਾਈਟ ਵਿਚ ਸਵਾਰ ਸਾਰੇ ਯਾਤਰੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਕੋਰੋਨਾ ਸੰਕ੍ਰਮਿਤ ਵਿਅਕਤੀ ਦੇ ਨੇੜਲੇ ਸੰਪਰਕ ਵਿਚ ਆ ਚੁੱਕੇ ਹਨ ਅਤੇ ਉਹਨਾਂ ਨੂੰ ਇਕਾਂਤਵਾਸ ਵਿਚ ਰਹਿਣ ਦੀ ਲੋੜ ਹੈ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਰੋਨਾ ਦੇ ਨਵੇਂ ਮਾਮਲੇ, ਆਕਲੈਂਡ ਨੇ ਪਾਬੰਦੀਆਂ 'ਚ ਦਿੱਤੀ ਢਿੱਲ

ਭਾਵੇਂਕਿ ਸਿਹਤ ਅਧਿਕਾਰੀ ਸਾਰੇ ਯਾਤਰੀਆਂ ਨਾਲ ਹੁਣ ਸੰਪਰਕ ਕਰਨ ਦੀ ਤਿਆਰੀ ਕਰ ਰਹੇ ਹਨ। ਬ੍ਰਿਟਿਸ਼ ਅਧਿਕਾਰੀਆਂ ਦੇ ਮੁਤਾਬਕ ਖਾਸ ਕਰ ਕੇ 20 ਤੋਂ 30 ਸਾਲ ਦੇ ਲੋਕਾਂ ਦੇ ਗਰੁੱਪ ਨੇ ਸਮਾਜਿਕ ਦੂਰੀ ਦਾ ਪਾਲਣ ਨਹੀਂ ਕੀਤਾ ਸੀ, ਜਿਸ ਕਾਰਨ ਦੂਜੇ ਸਮੂਹ ਦੇ ਲੋਕ ਵੀ ਸੰਕ੍ਰਮਿਤ ਹੋ ਗਏ।


author

Vandana

Content Editor

Related News