ਯੂਕੇ : ਸਰਦੀ ''ਚ ਦੁਬਾਰਾ ਕੋਰੋਨਾਵਾਇਰਸ ਦੀ ਲਪੇਟ ''ਚ ਆ ਜਾਣ ਦੀ ਸੰਭਾਵਨਾ

09/14/2020 6:26:41 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਮਹਾਮਾਰੀ ਇਸ ਸਮੇਂ ਸਾਰੇ ਸੰਸਾਰ ਵਿਚ ਫੈਲੀ ਹੈ ਅਤੇ ਇਸ ਤੋਂ ਨਿਜ਼ਾਤ ਪਾਉਣ ਲਈ ਸਾਰੇ ਦੇਸ਼ ਸੰਭਵ ਯਤਨ ਕਰ ਰਹੇ ਹਨ। ਯੂਕੇ ਵੀ ਇਸ ਦੇ ਲਾਗ ਤੋਂ ਬਚ ਨਹੀ ਸਕਿਆ। ਇੰਨੇ ਯਤਨਾਂ ਅਤੇ ਲੰਮੇ ਸਮੇਂ ਤੋਂ ਬਾਅਦ ਜਦ ਯੂਕੇ ਇਸ ਮਹਾਮਾਰੀ ਤੋਂ ਉੱਭਰਣ ਦੇ ਕਿਨਾਰੇ 'ਤੇ ਹੈ ਤਾਂ ਇੱਥੋਂ ਦੇ ਡਾਕਟਰਾਂ ਦੀ ਬਹੁਗਿਣਤੀ ਨੂੰ ਇਸ ਸਰਦੀਆਂ ਵਿੱਚ ਕੋਰੋਨਾਵਾਇਰਸ ਦੀ ਦੂਜ਼ੀ ਲਹਿਰ ਦੇ ਆਉਣ ਦੀ ਸੰਭਾਵਨਾ ਹੈ। 

8000 ਡਾਕਟਰਾਂ 'ਤੇ ਆਧਾਰਿਤ ਹੋਏ ਸਰਵੇਖਣ ਮੁਤਾਬਕ, ਇੰਗਲੈਂਡ ਵਿੱਚ 86 ਫੀਸਦੀ ਡਾਕਟਰ ਅਤੇ ਮੈਡੀਕਲ ਵਿਦਿਆਰਥੀ ਸੋਚਦੇ ਹਨ ਕਿ ਅਗਲੇ ਛੇ ਮਹੀਨਿਆਂ ਵਿੱਚ ਦੂਜੀ ਲਹਿਰ ਦੇ ਹੱਲੇ ਦੀ ਵੱਡੀ ਸੰਭਾਵਨਾ ਹੈ। ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ (ਬੀ.ਐੱਮ.ਏ.) ਦੇ ਸਰਵੇਖਣ ਤੋਂ ਪਤਾ ਚਲਦਾ ਹੈ ਕਿ ਡਾਕਟਰ ਦੁਬਾਰਾ ਮਹਾਮਾਰੀ ਦੀ ਲਾਗ ਤੋਂ ਬਚਣਾ ਚਾਹੁੰਦੇ ਹਨ। ਇਸ ਲਈ ਨਵੇਂ ਨਿਯਮ ਵੀ ਲਾਗੂ ਕੀਤੇ ਜਾ ਰਹੇ ਹਨ ਜਿਵੇਂ ਕਿ ਸੋਮਵਾਰ ਨੂੰ 'ਛੇ ਦਾ ਨਿਯਮ' ਲਾਗੂ ਹੋਇਆ ਹੈ। 

ਪੜ੍ਹੋ ਇਹ ਅਹਿਮ ਖਬਰ- ਚੀਨੀ ਮੀਡੀਆ ਦੀ ਧਮਕੀ, ਜਵਾਹਰ ਲਾਲ ਨਹਿਰੂ ਦੀ ਗਲਤੀ ਦੁਹਰਾ ਰਹੇ ਹਨ ਨਰਿੰਦਰ ਮੋਦੀ

ਦੂਜੇ ਪਾਸੇ ਯੂਕੇ ਵਿੱਚ ਵਾਇਰਸ ਦੀ ਲਾਗ ਦੇ ਕੇਸ ਰੁਕਣ ਦਾ ਨਾਮ ਨਹੀ ਲੈ ਰਹੇ ਹਨ। ਐਤਵਾਰ ਨੂੰ ਯੂਕੇ ਵਿੱਚ ਕੋਵਿਡ-19 ਦੇ 3,330 ਕੇਸ ਦਰਜ ਕੀਤੇ ਗਏ ਜੋ ਮਈ ਤੋਂ ਬਾਅਦ 3,000 ਤੋਂ ਉੱਪਰ ਹਨ। ਇਸ ਸੰਬੰਧੀ ਸਥਾਨਕ ਅਤੇ ਰਾਸ਼ਟਰੀ ਪੱਧਰ 'ਤੇ ਸਖ਼ਤ ਨਵੀਆਂ ਪਾਬੰਦੀਆਂ ਦੇ ਬਾਵਜੂਦ ਵੀ ਕੋਰੋਨਾਵਾਇਰਸ ਲਾਗ ਉਪਰ ਚੜ੍ਹ ਰਿਹਾ ਹੈ। ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਕੌਂਸਲ ਦੇ ਚੇਅਰਮੈਨ ਡਾਕਟਰ ਚਾਂਦ ਨਾਗਪਾਲ ਨੇ ਕਿਹਾ ਹੈ ਕਿ ਇਸ ਭਿਆਨਕਤਾ ਨੂੰ ਨੱਥ ਪਾਉਣ ਲਈ ਸਾਨੂੰ ਸਭ ਨੂੰ ਸੂਝ ਬੂਝ ਨਾਲ ਕਦਮ ਉਠਾਉਣ ਦੀ ਸਖਤ ਜ਼ਰੂਰਤ ਹੈ। ਕੋਵਿਡ ਦੇ ਪ੍ਰਭਾਵ ਨੂੰ ਘੱਟ ਕਰਨਾ ਸਿਰਫ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਮਿਆਂ ਦਾ ਹੀ ਕੰਮ ਨਹੀਂ ਹੈ ਸਗੋਂ ਦੇਸ਼ ਦੇ ਹਰ ਨਾਗਰਿਕ ਨੂੰ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।


Vandana

Content Editor

Related News