ਯੂ.ਕੇ. ਦੇ ਸਰਕਾਰੀ ਸਕੂਲਾਂ ’ਚ ਸਿੱਖ ਧਰਮ ਦੀ ਕਿਤਾਬ ''ਚ ਖਾਲਿਸਤਾਨ ਦੀ ਚਰਚਾ

10/19/2023 9:56:18 AM

ਲੰਡਨ (ਸਰਬਜੀਤ ਸਿੰਘ ਬਨੂੜ)- ਭਾਵੇਂ ਕਿ ਭਾਰਤ ਤੋਂ ਵੱਖਰਾ ਦੇਸ਼ ਖਾਲਿਸਤਾਨ ਬਣਾਉਣ ਲਈ ਵੱਖ-ਵੱਖ ਸੰਘਰਸ਼ ਚੱਲੇ ਤੇ ਚੱਲ ਰਹੇ ਹਨ ਪਰ ਖਾਲਿਸਤਾਨ ਸਮਰਥਕਾਂ ਨੂੰ ਭਾਰਤ ਤੋਂ ਲੰਬੀ ਜਲਾਵਤਨੀਆਂ ਸਮੇਤ ਅੱਜ ਵੀ ਸਿੱਖ ਨੌਜਵਾਨ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਹਨ ਪਰ ਯੂ. ਕੇ. ਦੇ ਸਰਕਾਰੀ ਸਕੂਲਾਂ ਵਿੱਚ ਧਾਰਮਿਕ ਅਧਿਐਨ ਈਸਾਈ, ਹਿੰਦੂ, ਸਿੱਖ ਧਰਮ ਦੀ ਕਿਤਾਬ ਵਿੱਚ ਖਾਲਿਸਤਾਨ ਦੇ ਬਾਰੇ ਵੀ ਦੱਸਿਆ ਜਾ ਰਿਹਾ ਹੈ।

ਸਿੱਖ ਧਰਮ ਦੇ ਚੈਪਟਰ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਪੰਜਾਬ ਰਾਜ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਸ਼ਹਿਰ ਹੈ। ਸਿੱਖਾਂ ਲਈ ਇਹ ਖਾਲਿਸਤਾਨ ਦਾ ਕੇਂਦਰ ਹੈ, ਜੋ ਉਨ੍ਹਾਂ ਦੀ ਉਮੀਦ ਸੁਤੰਤਰ ਸਿੱਖ ਰਾਜ ਲਈ ਅਤੇ ਸਿੱਖ ਰੂਹਾਨੀਅਤ ਦਾ ਕੇਂਦਰ ਹੈ। ਇਸੇ ਤਰਾਂ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਅੰਮ੍ਰਿਤਸਰ ਨੇ ਬਹੁਤ ਸਾਰੇ ਸਿੱਖਾਂ ਦੀ ਸ਼ਹਾਦਤ ਦੇਖੀ ਹੈ, ਜਿਨ੍ਹਾਂ ਨੇ ਆਪਣੇ ਪਵਿੱਤਰ ਸਥਾਨ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕੀਤੀ। ਸਿਲੇਬਸ ਅੰਦਰ ਹਿੰਦੂ ਧਰਮ ਬਾਰੇ ਕਿਹਾ ਗਿਆ ਹੈ ਕਿ ਸਰੀਰਿਕ ਸਜ਼ਾ ਦੀ ਵਰਤੋਂ ਇਤਿਹਾਸਕ ਤੌਰ ’ਤੇ ਅਜਿਹੇ ਮਾਮਲਿਆਂ ਵਿੱਚ ਕੀਤੀ ਗਈ ਹੈ, ਜਿੱਥੇ ਸੁਧਾਰ ਨੇ ਕੰਮ ਨਹੀਂ ਕੀਤਾ ਹੈ। ਭਾਰਤ ਦੇ ਅੰਦਰ ਸਿੱਖ ਭਾਰਤੀ ਕਾਨੂੰਨ ਦੀ ਪਾਲਣਾ ਕਰਦੇ ਹਨ। ਕਿਤਾਬ ਵਿੱਚ ਹਿੰਦੂ ਧਰਮ ਦੇ ਚਾਰ ਵਰਣਾਂ ਦੀ ਗੱਲ ਕੀਤੀ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਬਾਈਡੇਨ ਨਾਲ ਗੱਲਬਾਤ ਮਗਰੋਂ ਮਿਸਰ ਦੇ ਰਾਸ਼ਟਰਪਤੀ ਗਾਜ਼ਾ ਸਰਹੱਦ ਖੋਲ੍ਹਣ 'ਤੇ ਸਹਿਮਤ, ਲੋਕਾਂ ਨੂੰ ਮਿਲੇਗੀ ਰਾਹਤ

ਸਿੱਖ ਧਰਮ, ਜੰਗ ਅਤੇ ਸ਼ਾਂਤੀ ਬਾਰੇ ਇੱਕ ਚੈਪਟਰ ਅਨੁਸਾਰ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਉਹ ਨਿਆਂ ਲਈ ਲੜਨ ਅਤੇ ਘੱਟਗਿਣਤੀਆਂ ਦੀ ਰਾਖੀ ਕਰਨ। ਜੰਗ ਇੱਕ ਆਖਰੀ ਉਪਾਅ ਹੋਣਾ ਚਾਹੀਦਾ ਹੈ ਅਤੇ ਸਹੀ ਢੰਗ ਨਾਲ ਲੜਿਆ ਜਾਣਾ ਚਾਹੀਦਾ ਹੈ। ਸਿੱਖ ਰਹਿਤ ਮਰਿਯਾਦਾ ਸੰਬੰਧੀ ਬਾਖੂਬੀ ਸਮਝਿਆ ਗਿਆ ਹੈ ਅਤੇ ਦਸਵੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੱਲੋਂ ਲਿਖਿਆ ਹੈ ਜਦੋਂ ਹੋਰ ਸਾਰੇ ਤਰੀਕੇ ਅਸਫਲ ਹੋ ਜਾਣ ਤਾਂ ਤਲਵਾਰ ਕੱਢਣ ਦੀ ਇਜਾਜ਼ਤ ਹੈ। ਇੱਕ ਸੱਚਾ ਯੋਧਾ ਉਹ ਹੈ ਜੋ ਦੱਬੇ-ਕੁਚਲੇ, ਕਮਜ਼ੋਰ ਅਤੇ ਨਿਮਰ ਲੋਕਾਂ ਲਈ ਲੜਦਾ ਹੈ। ਕਿਤਾਬ ਵਿੱਚ ਸਲੋਹ ਤੋਂ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਅਤੇ ਖਾਲਸਾ ਏਡ ਦੇ ਕੰਮਾਂ ਬਾਰੇ ਵੀ ਦੱਸਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News