ਕੋਰੋਨਾ ਦਾ ਕਹਿਰ : ਯੂਕੇ ''ਚ ਵਧੀ ਮੌਤ ਦਰ, ਸਰਕਾਰ ਦੀ ਵਧੀ ਚਿੰਤਾ

Tuesday, Jan 19, 2021 - 02:15 PM (IST)

ਕੋਰੋਨਾ ਦਾ ਕਹਿਰ : ਯੂਕੇ ''ਚ ਵਧੀ ਮੌਤ ਦਰ, ਸਰਕਾਰ ਦੀ ਵਧੀ ਚਿੰਤਾ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਸ਼ੁਰੂ ਹੋਏ ਟੀਕਾਕਰਨ ਦੇ ਬਾਵਜੂਦ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਦੇਸ਼ ਭਰ ਵਿੱਚ ਲਗਾਤਾਰ ਵਧ ਰਹੀ ਹੈ। ਸਰਕਾਰ ਦੁਆਰਾ ਜਾਰੀ ਕੀਤੇ ਨਵੇਂ ਅੰਕੜਿਆਂ ਅਨੁਸਾਰ ਯੂਕੇ ਵਿੱਚ ਕੋਰੋਨਾ ਵਾਇਰਸ ਨਾਲ ਹੋਣ ਵਾਲਿਆਂ ਮੌਤਾਂ ਦੀ ਦਰ ਵਿਸ਼ਵ ਭਰ ਵਿੱਚੋ ਸਭ ਤੋਂ ਉੱਚ ਪੱਧਰ 'ਤੇ ਪਹੁੰਚ ਗਈ ਹੈ। ਯੂਨੀਵਰਸਿਟੀ ਆਫ ਆਕਸਫੋਰਡ ਦੇ ਇੱਕ ਖੋਜ ਪਲੇਟਫਾਰਮ "ਅਵਰ ਵਰਲਡ ਇਨ ਡੇਟਾ" ਅਨੁਸਾਰ ਪਿਛਲੇ ਹਫ਼ਤੇ ਵਿੱਚ ਯੂਕੇ ਵਿੱਚ ਔਸਤਨ 935 ਮੌਤਾਂ ਰੋਜ਼ਾਨਾ ਹੋਈਆਂ ਹਨ ਜੋ ਕਿ ਵਾਇਰਸ ਨਾਲ ਮਰ ਰਹੇ ਇੱਕ ਮਿਲੀਅਨ ਵਿੱਚੋਂ ਤਕਰੀਬਨ 16 ਵਿਅਕਤੀਆਂ ਦੇ ਬਰਾਬਰ ਹੈ। 

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਤਿਆਰ ਕੀਤੀ ਸੁਪਰ ਹਾਈ-ਸਪੀਡ ਟਰੇਨ, ਇਕ ਘੰਟੇ 'ਚ ਤੈਅ ਕਰਦੀ ਹੈ 620 ਕਿਲੋਮੀਟਰ

ਸਿਹਤ ਮਾਹਰਾਂ ਅਨੁਸਾਰ ਯੂਕੇ ਵਿੱਚ ਐਤਵਾਰ ਦੇ ਦਿਨ ਹੋਈਆਂ ਮੌਤਾਂ ਦੀ ਗਿਣਤੀ ਨੇ ਵਿਸ਼ਵ ਭਰ ਵਿੱਚ ਕੋਰੋਨਾ ਮੌਤ ਦਰ 'ਚ ਮੋਹਰੀ ਦੇਸ਼ ਚੈੱਕ ਗਣਰਾਜ ਨੂੰ ਪਛਾੜ ਦਿੱਤਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਐਤਵਾਰ ਨੂੰ ਲਗਭਗ 671 ਅਤੇ ਸੋਮਵਾਰ ਦੇ ਦਿਨ 599 ਕੋਰੋਨਾ ਮੌਤਾਂ ਦਰਜ਼ ਹੋਣ ਦੇ ਨਾਲ ਕੋਰੋਨਾ ਵਾਇਰਸ ਨਾਲ ਹੋਈਆਂ ਕੁੱਲ ਮੌਤਾਂ ਦੀ ਗਿਣਤੀ ਤਕਰੀਬਨ 89,243 ਹੋ ਗਈ ਹੈ। ਇਹ ਗਿਣਤੀ ਯੂਰਪ ਵਿੱਚ ਸਭ ਤੋਂ ਵੱਧ ਮੌਤਾਂ ਦੀ ਗਿਣਤੀ ਹੈ ਅਤੇ ਵਿਸ਼ਵ ਪੱਧਰ 'ਤੇ ਇਹ ਸਿਰਫ ਅਮਰੀਕਾ, ਬ੍ਰਾਜ਼ੀਲ, ਭਾਰਤ ਅਤੇ ਮੈਕਸੀਕੋ ਤੋਂ ਘੱਟ ਹੈ ਹਾਲਾਂਕਿ, ਇਹਨਾਂ ਦੇਸ਼ਾਂ ਦੀ ਅਬਾਦੀ ਬਹੁਤ ਜ਼ਿਆਦਾ ਹੋਣ ਕਾਰਨ ਯੂਕੇ ਦੀ ਮੌਤ ਦਰ ਸਭ ਤੋਂ ਵੱਧ ਹੈ। 

ਪੜ੍ਹੋ ਇਹ ਅਹਿਮ ਖਬਰ- ਸਕੌਟ ਮੌਰੀਸਨ ਨੇ ਪੈਂਸ ਅਤੇ ਪੋਂਪਿਓ ਨਾਲ ਕੀਤੀ ਗੱਲਬਾਤ, ਟਰੰਪ ਨੂੰ ਕੀਤਾ ਨਜ਼ਰ ਅੰਦਾਜ਼

ਇਸ ਦੇ ਇਲਾਵਾ ਵਰਲਡ ਡੇਟਾ ਨੇ ਇਹ ਵੀ ਖੁਲਾਸਾ ਕੀਤਾ ਕਿ ਯੂਕੇ ਇਸ ਸਮੇਂ ਆਪਣੀ ਆਬਾਦੀ ਦੇ ਸਭ ਤੋਂ ਵੱਧ ਅਨੁਪਾਤ ਨੂੰ ਟੀਕਾ ਲਗਾਉਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਚੌਥੇ ਨੰਬਰ 'ਤੇ ਹੈ ਜਦਕਿ ਪਹਿਲੇ ਨੰਬਰ ਤੇ ਇਜ਼ਰਾਈਲ ਨੇ ਆਪਣੀ ਲੱਗਭਗ 20% ਆਬਾਦੀ ਨੂੰ ਟੀਕਾ ਲਗਾਇਆ ਹੈ। ਜਦੋਂਕਿ ਯੂ ਏ ਈ ਨੇ 19.04 ਪ੍ਰਤੀਸ਼ਤ ਨਾਲ ਦੂਜੇ ਅਤੇ ਬਹਿਰੀਨ 8.32% ਨਾਲ ਤੀਜੇ ਸਥਾਨ 'ਤੇ ਹੈ। ਯੂਕੇ ਨੇ 16 ਜਨਵਰੀ ਤੱਕ 6.34% ਆਬਾਦੀ ਨੂੰ ਟੀਕਾ ਲਗਾਇਆ ਹੈ। ਦੇਸ਼ ਦੀ ਟੀਕਾਕਰਨ ਸੰਬੰਧੀ ਇਹ ਪ੍ਰਤੀਸ਼ਤ ਦਰ ਇਸ ਹਫਤੇ ਹੋਰ ਵਧਣ ਦੀ ਸੰਭਾਵਨਾ ਹੈ ਅਤੇ ਪਬਲਿਕ ਹੈਲਥ ਇੰਗਲੈਂਡ (ਪੀ.ਐਚ.ਈ) ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਤਕਰੀਬਨ 4,062,501 ਲੋਕਾਂ ਨੇ ਕੋਰੋਨਾ ਵਾਇਰਸ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News