ਯੂਕੇ: ਟੈਕਸੀ ਯਾਤਰਾ ਅਤੇ ਖਾਣੇ ਸਬੰਧੀ ਆਫਰਾਂ ਨਾਲ ਕੋਰੋਨਾ ਟੀਕਾਕਰਨ ਨੂੰ ਕੀਤਾ ਜਾਵੇਗਾ ਉਤਸ਼ਾਹਿਤ

08/01/2021 2:34:12 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨੀਆ ਵਿੱਚ ਕੋਰੋਨਾ ਟੀਕਾਕਰਨ ਨੂੰ ਖਾਸਕਰ ਨੌਜਵਾਨ ਵਰਗ ਵਿੱਚ ਉਤਸ਼ਾਹਿਤ ਕਰਨ ਲਈ ਆਫਰਾਂ ਦੀ ਨਵੀਂ ਲੜੀ ਤਹਿਤ ਟੈਕਸੀ ਯਾਤਰਾ ਅਤੇ ਭੋਜਨ ਵਿੱਚ ਛੋਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਸਰਕਾਰ ਦੀ ਇਸ ਯੋਜਨਾ ਤਹਿਤ ਫੂਡ ਡਿਲਿਵਰੀ ਅਤੇ ਟੈਕਸੀ ਸੇਵਾਵਾਂ ਕੰਪਨੀਆਂ ਜਿਨ੍ਹਾਂ ਵਿੱਚ ਉਬਰ, ਬੋਲਟ, ਡਿਲੀਵਰੂ ਅਤੇ ਪਿੱਜ਼ਾ ਪਿਲਗ੍ਰਿਮ ਆਦਿ ਸ਼ਾਮਲ ਹਨ, ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਲਈ ਕਈ ਤਰ੍ਹਾਂ ਦੇ ਆਫਰ ਦੇਣਗੀਆਂ।

ਸਿਹਤ ਅਤੇ ਸਮਾਜਕ ਦੇਖਭਾਲ ਵਿਭਾਗ ਅਨੁਸਾਰ ਇਸ ਸਬੰਧੀ ਵਧੇਰੇ ਸਾਂਝੇਦਾਰੀ ਦੇ ਵੇਰਵੇ ਆਉਣ ਵਾਲੇ ਦਿਨਾਂ 'ਚ ਜਾਰੀ ਕੀਤੇ ਜਾਣਗੇ। ਟੈਕਸੀ ਸੇਵਾ ਫਰਮ ਉਬਰ ਅਗਸਤ ਵਿੱਚ ਸਾਰੇ ਉਪਭੋਗਤਾਵਾਂ ਨੂੰ ਕੋਰੋਨਾ ਟੀਕਾ ਲਗਵਾਉਣ ਦੀ ਅਪੀਲ ਕਰਨ ਲਈ ਰੀਮਾਈਂਡਰ ਭੇਜੇਗੀ ਅਤੇ ਟੀਕਾ ਲਗਵਾਉਣ ਵਾਲੇ ਨੌਜਵਾਨਾਂ ਲਈ ਇਸਦੇ ਉਬਰ ਈਟਸ ਪਲੇਟਫਾਰਮ 'ਤੇ ਭੋਜਨ ਅਤੇ ਟੈਕਸੀ ਦੀ ਸਵਾਰੀ 'ਤੇ ਭਾਰੀ ਛੋਟਾਂ ਦੀ ਪੇਸ਼ਕਸ਼ ਕਰੇਗੀ। ਬੋਲਟ, ਇੱਕ ਹੋਰ ਟੈਕਸੀ ਐਪ ਫਰਮ, ਟੀਕਾਕਰਨ ਕੇਂਦਰਾਂ ਨੂੰ "ਮੁਫਤ ਰਾਈਡ ਕ੍ਰੈਡਿਟ" ਦੀ ਪੇਸ਼ਕਸ਼ ਕਰੇਗੀ, ਜਦੋਂ ਕਿ ਫੂਡ ਡਿਲਿਵਰੀ ਫਰਮ ਡਿਲੀਵਰੂ ਟੀਕੇ ਲਗਵਾਉਣ ਵਾਲੇ ਨੌਜਵਾਨਾਂ ਨੂੰ ਵਾਊਚਰ ਦੇਵੇਗੀ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ 20 ਸਾਲਾ ਨੌਜਵਾਨ ਦੇ ਕਤਲ ਦੇ ਦੋਸ਼ 'ਚ 6 ਪਾਕਿਸਤਾਨੀ ਮੁੰਡਿਆਂ ਨੂੰ ਉਮਰਕੈਦ 

ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ (ਡੀ ਐੱਚ ਐੱਸ ਸੀ) ਅਨੁਸਾਰ ਹੋਰ ਆਫਰਾਂ ਵਿੱਚ "ਪੌਪ-ਅਪ ਵੈਕਸੀਨ ਸਾਈਟਾਂ 'ਤੇ ਆਉਣ ਵਾਲੇ ਲੋਕਾਂ ਲਈ ਵਾਊਚਰ ਜਾਂ ਛੂਟ ਕੋਡ ਸ਼ਾਮਲ ਹੋ ਸਕਦੇ ਹਨ ਅਤੇ ਐੱਨ ਐੱਚ ਐੱਸ, ਸੋਸ਼ਲ ਮੀਡੀਆ ਪ੍ਰਤੀਯੋਗਤਾਵਾਂ ਅਤੇ ਰੈਸਟੋਰੈਂਟਾਂ ਲਈ ਪ੍ਰਚਾਰ ਸੰਬੰਧੀ ਪੇਸ਼ਕਸ਼ਾਂ ਸ਼ਾਮਲ ਹੋ ਸਕਦੀਆਂ ਹਨ। ਯੂਕੇ ਦੇ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਵੈਕਸੀਨ ਮੁਹਿੰਮ ਵਿੱਚ ਸਹਾਇਤਾ ਦੇਣ ਲਈ ਇਹਨਾਂ ਕੰਪਨੀਆਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ “ਛੋਟਾਂ ਦਾ ਲਾਭ” ਲੈਣ ਦੀ ਅਪੀਲ ਕੀਤੀ।

ਪੜ੍ਹੋ ਇਹ ਅਹਿਮ ਖਬਰ - ਯੂਕੇ: ਕੋਰੋਨਾ ਮਹਾਮਾਰੀ ਦੌਰਾਨ ਬੀਬੀਆਂ 'ਚ ਵਿੱਚ ਵਧੀ ਜੂਆ ਖੇਡਣ ਦੀ ਲਤ

ਨੋਟ- ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ਯੂਕੇ ਸਰਕਾਰ ਵੱਲੋਂ ਸ਼ੁਰੂ ਉਕਤ ਮੁਹਿੰਮ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News